ਪੰਜਾਬ : ਕਬੱਡੀ ਕੱਪ ''ਚ ਚੱਲੀਆਂ ਗੋਲੀਆਂ, ਮਨਕੀਰਤ ਔਲਖ ਦੇ ਆਉਣ ਤੋਂ ਪਹਿਲਾਂ ਵੱਡੀ ਵਾਰਦਾਤ

Monday, Dec 15, 2025 - 07:03 PM (IST)

ਪੰਜਾਬ : ਕਬੱਡੀ ਕੱਪ ''ਚ ਚੱਲੀਆਂ ਗੋਲੀਆਂ, ਮਨਕੀਰਤ ਔਲਖ ਦੇ ਆਉਣ ਤੋਂ ਪਹਿਲਾਂ ਵੱਡੀ ਵਾਰਦਾਤ

ਮੋਹਾਲੀ: ਮੋਹਾਲੀ ਦੇ ਸੋਹਣਾ ਇਲਾਕੇ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿਥੇ ਕਬੱਡੀ ਕੱਪ ਮੌਕੇ ਗੋਲੀਆਂ ਚੱਲ ਗਈਆਂ ਹਨ।  ਇਹ ਮਾਮਲਾ ਸੈਕਟਰ-82 ਦੇ ਮੈਦਾਨ ਵਿੱਚ ਵਾਪਰਿਆ, ਜਿੱਥੇ ਕਬੱਡੀ ਦਾ ਮੈਚ ਚੱਲ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਬੋਲੈਰੋ ਵਿੱਚ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿੱਚ ਕਬੱਡੀ ਖਿਡਾਰੀ ਅਤੇ ਟੂਰਨਾਮੈਂਟ ਨੂੰ ਪ੍ਰਮੋਟ ਕਰ ਰਹੇ ਇੱਕ ਨੌਜਵਾਨ ਨੂੰ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਵਿਅਕਤੀ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ।
ਚਸ਼ਮਦੀਦਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਲੱਗਾ ਕਿ ਪਟਾਕੇ ਚੱਲ ਰਹੇ ਹਨ। ਮੈਚ ਦੇ ਦੌਰਾਨ ਕਰੀਬ 6 ਰਾਊਂਡ ਫਾਇਰਿੰਗ ਹੋਈ। ਗੋਲੀਆਂ ਦਰਸ਼ਕਾਂ ਦੇ ਉੱਪਰੋਂ ਲੰਘੀਆਂ ਸਨ। ਕਬੱਡੀ ਖਿਡਾਰੀ ਵੀ ਗਰਾਊਂਡ 'ਤੇ ਤਿਆਰੀ ਕਰ ਰਹੇ ਸਨ, ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਗੋਲੀਬਾਰੀ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਇਸ ਟੂਰਨਾਮੈਂਟ ਵਿੱਚ ਪ੍ਰਸਿੱਧ ਸਿੰਗਰ ਮਨਕੀਰਤ ਔਲਖ ਦੇ ਵੀ ਆਉਣ ਦਾ ਪ੍ਰੋਗਰਾਮ ਸੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਪੁਲਸ ਵੱਲੋਂ ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦਾ ਪਤਾ ਲਗਾਇਆ ਜਾ ਸਕੇ। ਉਥੇ ਹੀ ਜ਼ਖਮੀਂ ਹੋਏ ਪ੍ਰਮੋਟਰ ਦੀ ਪਹਿਚਾਣ ਰਾਣਾ ਬਲਾਚੌਰੀਆਂ ਵੱਜੋਂ ਹੋਈ ਹੈ। 
 


author

DILSHER

Content Editor

Related News