ਫਗਵਾੜਾ ''ਚ ਵੱਡਾ ਹਾਦਸਾ: ਰੇਤ ਨਾਲ ਭਰੀ ਟਰੈਕਟਰ ਟਰਾਲੀ ਨਹਿਰ ''ਚ ਡਿੱਗੀ, 1 ਦੀ ਮੌਤ, 2 ਜ਼ਖਮੀ
Saturday, Dec 13, 2025 - 06:03 AM (IST)
ਫਗਵਾੜਾ (ਜਲੋਟਾ) : ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਪਿੰਡ ਪਾਂਸ਼ਟਾ ਦੇ ਲਾਗੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਅਚਾਨਕ ਬੇਕਾਬੂ ਹੋ ਵੇਖਦੇ ਹੀ ਵੇਖਦੇ ਨਹਿਰ 'ਚ ਜਾ ਡਿੱਗੀ। ਵਾਪਰੇ ਹਾਦਸੇ ਚ 1 ਵਿਅਕਤੀ ਦੀ ਮੌਤ ਅਤੇ 2 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।
ਇਹ ਵੀ ਪੜ੍ਹੋ : Punjab ਦੇ ਇਨਾਂ ਇਲਾਕਿਆਂ 'ਚ ਭਲਕੇ ਲੱਗੇਗਾ ਲੰਬਾ Power Cut
ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਮੌਕੇ 'ਤੇ ਮੌਜੂਦ ਰਹੇ ਕੁਝ ਲੋਕਾਂ ਨੇ ਦੱਸਿਆ ਕਿ ਰੇਤ ਨਾਲ ਭਰੀ ਹੋਈ ਟਰੈਕਟਰ ਟਰਾਲੀ ਵਿੱਚ 2 ਤੋਂ 3 ਲੋਕ ਸਵਾਰ ਸਨ ਕਿ ਇਸੇ ਦੌਰਾਨ ਅਚਾਨਕ ਟਰੈਕਟਰ ਟਰਾਲੀ ਬੇਕਾਬੂ ਹੋ ਗਈ ਅਤੇ ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਵੇਖਦੇ ਇਹ ਵੇਖਦੇ ਅਚਾਨਕ ਪਾਂਸ਼ਟਾ ਨਹਿਰ 'ਚ ਜਾ ਡਿੱਗੀ। ਹਾਦਸੇ 'ਚ ਮਾਰੇ ਗਏ ਵਿਅਕਤੀ ਦੀ ਪਛਾਣ ਜਸਵੰਤ ਵਜੋਂ ਦੱਸੀ ਜਾ ਰਹੀ ਹੈ, ਜਦਕਿ ਹਾਦਸੇ 'ਚ ਜ਼ਖਮੀ ਹੋਏ 2 ਲੋਕਾਂ ਜਿਹਨਾਂ ਦੀ ਪਛਾਣ ਰਾਮ ਚੰਦਰ ਵਾਸੀ ਪਿੰਡ ਭਾਮ ਅਤੇ ਰਾਜਾ ਹੈ, ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਹੈ ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਜ਼ਖਮੀ ਰਾਮ ਚੰਦਰ ਦੀ ਬਣੀ ਹੋਈ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਅਗੇਤੇ ਇਲਾਜ ਲਈ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਮ੍ਰਿਤਕ ਜਸਵੰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਪੁਲਸ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
