ਐਸੇਨਸੀਓ ਦੇ ਦੋ ਗੋਲ ਨਾਲ ਰੀਅਲ ਮੈਡ੍ਰਿਡ ਨੇ ਯੁਵੇਂਟਸ ਨੂੰ ਹਰਾਇਆ

08/05/2018 4:24:29 PM

ਲਾਸ ਏਂਜਲਸ— ਮਾਰਕੋ ਐਸੇਨਸੀਓ ਦੇ ਦੂਜੇ ਹਾਫ 'ਚ ਦਾਗੇ ਦੋ ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਪਿਛੜਨ ਦੇ ਬਾਅਦ ਵਾਪਸੀ ਕਰਦੇ ਹੋਏ ਸੈਸ਼ਨ ਤੋਂ ਪਹਿਲਾਂ ਨੁਮਾਇਸ਼ੀ ਮੈਚ 'ਚ ਯੁਵੇਂਟਸ ਨੂੰ 3-1 ਨਾਲ ਹਰਾਇਆ। 

ਐਸੇਨਸੀਓ ਨੇ ਦੂਜੇ ਹਾਫ ਦੀ ਸ਼ੁਰੂਆਤ 'ਚ ਮੈਦਾਨ 'ਤੇ ਕਦਮ ਰੱਖਿਆ ਅਤੇ ਦੋ ਮਿੰਟ ਦੇ ਅੰਦਰ ਗੋਲ ਦਾਗਣ ਦੇ ਬਾਅਦ 56ਵੇਂ ਮਿੰਟ 'ਚ ਇਕ ਹੋਰ ਗੋਲ ਕੀਤਾ। ਮੈਡ੍ਰਿਡ ਵੱਲੋਂ ਇਕ ਹੋਰ ਗੋਲ ਗੈਰੇਥ ਬੇਲ ਨੇ 39ਵੇਂ ਮਿੰਟ 'ਚ ਕੀਤਾ। ਯੁਵੇਂਟਸ ਵੱਲੋਂ ਮੈਚ ਦਾ ਇਕਮਾਤਰ ਗੋਲ ਰੀਅਲ ਮੈਡ੍ਰਿਡ ਦੇ ਡਿਫੈਂਡਰ ਡਾਨੀ ਕਾਰਵਾਇਲ ਦਾ ਆਤਮਘਾਤੀ ਗੋਲ ਸੀ।


Related News