ਚੈੱਕ ਦਾ ਭੁਗਤਾਨ ਨਾ ਹੋਣ ਦੇ ਮਾਮਲੇ ''ਚ ਵਿਅਕਤੀ ਨੂੰ ਦੋ ਸਾਲ ਦੀ ਸਜ਼ਾ

04/08/2024 2:54:06 PM

ਧੂਰੀ (ਅਸ਼ਵਨੀ) - ਸਥਾਨਕ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਨੇਹਾ ਗੋਇਲ ਦੀ ਅਦਾਲਤ ਵੱਲੋਂ ਚੈੱਕ ਦਾ ਭੁਗਤਾਨ ਨਾ ਹੋਣ ਦੀ ਸ਼ਿਕਾਇਤ ਸਬੰਧੀ ਸੁਣਾਏ ਗਏ ਫੈਸਲੇ 'ਚ ਮੁਲਜ਼ਮ ਨੂੰ ਸਜ਼ਾ ਅਤੇ ਉਧਾਰ ਲਈ ਰਕਮ ਸ਼ਿਕਾਇਤ ਕਰਤਾ ਨੂੰ ਅਦਾ ਕਰਨ ਦਾ ਫੈਸਲਾ ਸੁਣਾਇਆ ਗਿਆ। ਇਸਤਗਾਸੇ ਅਨੁਸਾਰ ਮਹਾਂ ਲਕਸ਼ਮੀ ਕਮਿਸ਼ਨ ਏਜੰਸੀ ਧੂਰੀ ਦੇ ਮਾਲਕ ਗੁਰਦੀਪ ਸਿੰਘ ਪਾਸੋਂ ਪਿੰਡ ਭਸੌੜ ਨਿਵਾਸੀ ਹਰਬਲਦੀਪ ਸਿੰਘ ਨੇ ਕਿਸੇ ਕੰਮ ਲਈ 4 ਲੱਖ 40 ਹਜਾਰ ਰੁਪਏ ਉਧਾਰ ਲਏ ਸਨ ਅਤੇ ਰਕਮ ਮੋੜਨ ਲਈ ਉਸ ਨੇ ਆਪਣੇ 5 ਬੈਂਕ ਖਾਤੇ 'ਚੋਂ ਗੁਰਦੀਪ ਸਿੰਘ ਨੂੰ ਮੂਲ ਅਤੇ ਵਿਆਜ ਸਮੇਤ 5 ਲੱਖ ਰੁਪਏ ਦਾ ਚੈੱਕ ਕੱਟ ਕੇ ਦਿੱਤਾ ਸੀ । 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਤਿਹਰੇ ਕਤਲ ਕਾਂਡ:  ਤਿੰਨਾਂ ਜੀਆਂ ਦੇ ਇਕੱਠੇ ਬਲੇ ਸਿਵੇ, ਭੁੱਬਾਂ ਮਾਰ- ਮਾਰ ਰੋਇਆ ਸਾਰਾ ਪਿੰਡ (ਵੀਡੀਓ)

ਉਸਦੇ ਬੈਂਕ ਖਾਤੇ 'ਚ ਪੈਸੇ ਨਾ ਹੋਣ ਕਾਰਨ ਚੈੱਕ ਦਾ ਭੁਗਤਾਨ ਨਹੀਂ ਹੋ ਸਕਿਆ ਅਤੇ ਇਸ ਸਬੰਧੀ ਗੁਰਦੀਪ ਸਿੰਘ ਵੱਲੋਂ ਸਥਾਨਕ ਅਦਾਲਤ 'ਚ ਇਸਤਗਾਸਾ ਦਾਇਰ ਕੀਤਾ ਗਿਆ ਸੀ ਅਤੇ 1. ਕੇਸ ਦੀ ਹੋਈ ਸੁਣਵਾਈ ਦੌਰਾਨ ਮੁਲਜਮ ਹਰਬਲਦੀਪ ਸਿੰਘ ਨੂੰ ਦੋ ਸਾਲ ਦੀ ਸਜ਼ਾ ਅਤੇ 5 ਲੱਖ ਰੁਪਏ ਸ਼ਿਕਾਇਤਕਰਤਾ ਨੂੰ ਅਦਾ ਕਰਨ ਦਾ ਹੁਕਮ ਸੁਣਾਇਆ ਗਿਆ।

ਇਹ ਵੀ ਪੜ੍ਹੋ-  ਮੁੰਡੇ ਦੀ ਕੋਰਟ ਮੈਰਿਜ ਕਰਵਾਉਣ 'ਤੇ ਮਾਂ ਨੂੰ ਕੀਤਾ ਨਿਰਵਸਤਰ, ਵੀਡੀਓ ਬਣਾ ਕੀਤੀ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News