ਦੋ ਮਾਸੂਮ ਬੱਚਿਆਂ ਨੂੰ ਆਵਾਰਾ ਕੁੱਤੇ ਨੇ ਬੁਰੀ ਤਰ੍ਹਾਂ ਵੱਢਿਆ, ਪਿੰਡ ਵਾਸੀਆਂ ''ਚ ਡਰ ਦਾ ਮਾਹੌਲ

04/09/2024 11:28:09 AM

ਅਬੋਹਰ (ਸੁਨੀਲ) – ਪਿੰਡ ਬਜੀਤਪੁਰ ਕੱਟਿਆਂਵਾਲੀ ਵਿਖੇ ਅੱਜ ਇਕ ਆਵਾਰਾ ਕੁੱਤੇ ਨੇ ਦੋ ਮਾਸੂਮ ਬੱਚਿਆਂ ਨੂੰ ਬੁਰੀ ਤਰ੍ਹਾਂ ਵੱਢ ਕੇ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਆਵਾਰਾ ਕੁੱਤੇ ਨੇ ਪਿਛਲੇ ਕੁਝ ਦਿਨਾਂ ਵਿਚ ਪਿੰਡ ਦੇ ਅੱਧੀ ਦਰਜਨ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਹੈ ਅਤੇ ਲੋਕ ਘਰੋਂ ਨਿਕਲਣ ਤੋਂ ਵੀ ਡਰਦੇ ਹਨ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਜਾਣਕਾਰੀ ਅਨੁਸਾਰ ਦੀਵਾਨ ਚੰਦ ਦੀ ਅੱਠ ਸਾਲ ਦੀ ਬੇਟੀ ਅਨੂ ਅੱਜ ਜਦੋਂ ਗਲੀ ’ਚ ਜਾ ਰਹੀ ਸੀ ਤਾਂ ਉਸ ’ਤੇ ਇਕ ਆਵਾਰਾ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਨੇ ਬੱਚੀ ’ਤੇ ਇੰਨੇ ਜ਼ੋਰ ਨਾਲ ਹਮਲਾ ਕਰ ਦਿੱਤਾ ਕਿ ਉਸ ਦੇ ਪੱਟ ਦਾ ਮਾਸ ਪਾੜ ਦਿੱਤਾ। ਲੋਕਾਂ ਨੇ ਉਸ ਨੂੰ ਕੁੱਤੇ ਦੇ ਚੁੰਗਲ ਤੋਂ ਛੁਡਵਾਇਆ। ਜਿਸ ’ਤੇ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਉਸ ਦਾ ਇਲਾਜ ਕਰਦੇ ਹੋਏ ਰੇਬੀਜ਼ ਦਾ ਟੀਕਾ ਲਾਇਆ ਗਿਆ। ਇਸ ਘਟਨਾ ਤੋਂ ਥੋੜ੍ਹਾ ਦੇਰ ਬਾਅਦ ਉਕਤ ਕੁੱਤੇ ਨੇ ਹਮਲਾ ਕਰ ਕੇ ਪਿੰਡ ਜਾ ਰਹੇ 13 ਸਾਲਾ ਖੇਤਾਰਾਮ ਪੁੱਤਰ ਪ੍ਰਵੇਸ਼ ਕੁਮਾਰ ਨੂੰ ਵੱਢ ਲਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ

ਇਸ ਮਾਮਲੇ ਦੇ ਸਬੰਧ ਵਿਚ ਦੀਵਾਨਚੰਦ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ’ਚ ਅੱਧੀ ਦਰਜਨ ਲੋਕਾਂ ਨੂੰ ਵੱਢ ਚੁੱਕਿਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਪਸ਼ੂ ਪਾਲਣ ਵਿਭਾਗ ਤੋਂ ਇਸ ਕੁੱਤੇ ਨੂੰ ਫੜਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਅੱਜ ਆਵਾਰਾ ਕੁੱਤੇ ਨੇ ਪਿੰਡ ਕਰਮਪੱਟੀ ਵਾਸੀ ਜਗਦੀਪ ਪੁੱਤਰ ਹਰਕੇਵਲ ਸਿੰਘ, ਅਬੋਹਰ ਦੇ ਤਨੇਜਾ ਕਾਲੋਨੀ ਵਾਸੀ ਜਸ਼ਨਦੀਪ, ਕਾਨਵੈਂਟ ਸਕੂਲ ਨੇੜੇ ਵਾਸੀ ਗਲੋਰਿਯਸ, ਅਬੋਹਰ ਦੇ ਹੀ ਪ੍ਰੇਮ ਨਗਰ ਵਾਸੀ ਦੀਪਕ ਪੁੱਤਰ ਸ਼ਾਮ ਲਾਲ ਨੂੰ ਵੀ ਹਮਲਾ ਕਰ ਜ਼ਖ਼ਮੀ ਕਰ ਦਿੱਤਾ, ਜਿਹੜੇ ਕਿ ਇਲਾਜ ਲਈ ਹਸਪਤਾਲ ਪਹੁੰਚੇ।

ਇਹ ਵੀ ਪੜ੍ਹੋ - Navratri 2024 : ਵਰਤ ਰੱਖਣ ਵਾਲੇ ਭੁੱਲ ਕੇ ਨਾ ਕਰਨ ਇਹ 'ਗ਼ਲਤੀਆਂ', ਹੋ ਸਕਦੈ ਅਸ਼ੁੱਭ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News