ਚੋਣਾਂ ਦੇ ਪਹਿਲੇ ਦੋ ਪੜਾਅ ''ਚ ''ਇੰਡੀਆ'' ਗਠਜੋੜ ਦਾ ਡੱਬਾ ਗੋਲ ਹੋ ਚੁਕੈ, PM ਮੋਦੀ ਦਾ ਵਿਰੋਧੀ ਪਾਰਟੀਆਂ ''ਤੇ ਹਮਲਾ
Monday, Apr 29, 2024 - 06:27 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਯਾਨੀ ਅੱਜ ਮਹਾਰਾਸ਼ਟਰ ਦੇ ਦੌਰੇ 'ਤੇ ਹਨ। ਉਨ੍ਹਾਂ ਅੱਜ (ਸੋਮਵਾਰ) ਸੋਲਾਪੁਰ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਾਂਗਰਸ ਪਾਰਟੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਨੇ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਨੂੰ ਕਸ਼ਮੀਰ 'ਚ ਲਾਗੂ ਨਹੀਂ ਹੋਣ ਦਿੱਤਾ। ਅਸੀਂ ਪੱਛੜੀਆਂ ਸ਼੍ਰੇਣੀਆਂ ਦੇ ਹੱਕ ਖੋਹੇ ਬਿਨਾਂ ਜਨਰਲ ਵਰਗ ਦੇ ਆਰਥਿਕ ਤੌਰ 'ਤੇ ਪਛੜੇ ਲੋਕਾਂ ਨੂੰ 10 ਫੀਸਦੀ ਰਾਖਵਾਂਕਰਨ ਦਿੱਤਾ। ਤੁਸੀਂ ਕਾਂਗਰਸ ਦੇ 60 ਸਾਲ ਅਤੇ ਮੋਦੀ ਰਾਜ ਦੇ 10 ਸਾਲ ਦੇਖੇ ਹਨ; ਅਸੀਂ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਨੂੰ ਅੰਦਾਜ਼ਾ ਹੀ ਨਹੀਂ ਕਿ ਚੋਣਾਂ ਦੇ ਪਹਿਲੇ ਦੋ ਪੜਾਵਾਂ ਵਿੱਚ 'ਇੰਡੀਆ' ਗਠਜੋੜ ਦਾ ਡੱਬਾ ਗੋਲ ਹੋ ਚੁੱਕਾ ਹੈ।
ਮੋਦੀ ਨੇ ਕਿਹਾ ਕਿ ਇਸ ਚੋਣਾਂ 'ਚ ਤੁਸੀਂ ਅਗਲੇ 5 ਸਾਲਾਂ ਲਈ ਵਿਕਾਸ ਦੀ ਗਾਰੰਟੀ ਚੁਣੋਗੇ। ਦੂਜੇ ਪਾਸੇ ਉਹ ਹਨ, ਜਿਨ੍ਹਾਂ ਨੇ 2014 ਤੋਂ ਪਹਿਲਾਂ ਦੇਸ਼ ਨੂੰ ਅੱਤਵਾਦ, ਭ੍ਰਿਸ਼ਟਾਚਾਰ ਅਤੇ ਕੁਸ਼ਾਸਨ ਦੇ ਚੁੰਗਲ 'ਚ ਧੱਕ ਦਿੱਤਾ ਸੀ ਪਰ ਇਸ ਦੇ ਕਲੰਕਿਤ ਇਤਿਹਾਸ ਦੇ ਬਾਵਜੂਦ ਕਾਂਗਰਸ ਮੁੜ ਦੇਸ਼ ਦੀ ਸੱਤਾ 'ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੀ ਹੈ, ਉਨ੍ਹਾਂ ਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਹੈ ਕਿ ਚੋਣਾਂ ਦੇ ਪਹਿਲੇ ਦੋ ਪੜਾਅ 'ਚ 'ਇੰਡੀਆ' ਗਠਜੋੜ ਦਾ ਡੱਬਾ ਗੋਲ ਹੋ ਗਿਆ ਹੈ।
#WATCH सोलापुर (महाराष्ट्र): प्रधानमंत्री नरेंद्र मोदी ने कहा, "इस चुनाव में आप अगले 5 वर्ष के लिए विकास की गारंटी को चुनेंगे। दूसरी ओर वो लोग है जिन्होंने 2014 से पहले देश को आतंकवाद, भ्रष्टाचार और कुशासन के गश्त में धकेल दिया था। अपने कलंकित इतिहास के बाद भी कांग्रेस फिर से देश… pic.twitter.com/SQN872XF99
— ANI_HindiNews (@AHindinews) April 29, 2024
ਉਨ੍ਹਾਂ ਕਿਹਾ ਕਿ ਕਾਂਗਰਸ ਦੇ 60 ਸਾਲਾਂ ਦੇ ਰਾਜ ਦੌਰਾਨ ਐੱਸ.ਸੀ./ਐੱਸ.ਟੀ./ਓ.ਬੀ.ਸੀ ਪਰਿਵਾਰਾਂ ਦੀ ਹਾਲਤ ਸਭ ਤੋਂ ਮਾੜੀ ਸੀ। ਉਹ ਮੁਸੀਬਤ ਵਿੱਚ ਰਹੇ, ਉਹ ਦੁੱਖ ਵਿੱਚ ਰਹੇ। ਮੋਦੀ ਨੇ ਉਨ੍ਹਾਂ ਨੂੰ ਆਪਣੀ ਤਰਜੀਹ ਬਣਾਇਆ। ਅਸੀਂ ਪਿਛਲੇ 10 ਸਾਲਾਂ ਵਿੱਚ ਗਰੀਬਾਂ ਦੀ ਭਲਾਈ ਲਈ ਜੋ ਵੀ ਯੋਜਨਾਵਾਂ ਬਣਾਈਆਂ ਹਨ, ਉਹ ਸਾਰਿਆਂ ਲਈ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ 'ਇੰਡੀਆ' ਗਠਜੋੜ 'ਚ ਨੇਤਾ ਦੇ ਨਾਂ 'ਤੇ ਬਹੁਤ ਵੱਡੀ ਜੰਗ ਚੱਲ ਰਹੀ ਹੈ। ਕੀ ਤੁਸੀਂ ਇੰਨੇ ਵੱਡੇ ਦੇਸ਼ ਨੂੰ ਅਜਿਹੇ ਵਿਅਕਤੀ ਦੇ ਹਵਾਲੇ ਕਰ ਸਕਦੇ ਹੋ, ਜਿਸ ਦਾ ਨਾਂ ਤੈਅ ਨਹੀਂ ਹੈ, ਜਿਸ ਦਾ ਚਿਹਰਾ ਵੀ ਪਤਾ ਨਹੀਂ ਹੈ? ਕੀ ਇੰਨਾ ਵੱਡਾ ਦੇਸ਼ ਤੁਸੀਂ ਉਨ੍ਹਾਂ ਨੂੰ ਦੇ ਸਕਦੇ ਹੋ?'' ਇਹ ਫਰਜ਼ੀ ਸ਼ਿਵ ਸੈਨਾ ਵਾਲੇ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਾਰਟੀ 'ਚ ਬਹੁਤ ਸਾਰੇ ਲੋਕ ਹਨ ਅਤੇ ਇਨ੍ਹਾਂ ਦੇ ਇਕ ਨੇਤਾ ਨੇ ਕਿਹਾ ਕਿ ਜੇਕਰ ਅਸੀਂ ਸਾਲ 'ਚ 4 ਪ੍ਰਧਾਨ ਮੰਤਰੀ ਬਣਾਉਂਦੇ ਹਾਂ ਤਾਂ ਤੁਸੀਂ ਦੇਖਿਆ ਹੋਵੇਗਾ। ਪਿਛਲੇ 10 ਸਾਲਾਂ 'ਚ ਮੋਦੀ ਦੇ ਹਰ ਪਹਿਲੂ 'ਤੇ 'ਇੰਡੀ' ਗਠਜੋੜ 'ਚ ਇਸ ਗੱਲ ਨੂੰ ਲੈ ਕੇ ਜੰਗ ਚੱਲ ਰਹੀ ਹੈ ਕਿ ਉਨ੍ਹਾਂ ਦਾ ਨੇਤਾ ਕੌਣ ਹੋਵੇਗਾ।