‘10 ਸਾਲਾਂ ’ਚ ਰੀਅਲ ਅਸਟੇਟ ਖੇਤਰ ’ਚ 3 ਕਰੋੜ ਤੋਂ ਵੱਧ ਨਵੀਆਂ ਨੌਕਰੀਆਂ ਤਿਆਰ ਹੋਈਆਂ’
Tuesday, Apr 09, 2024 - 01:20 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਰੀਅਲ ਅਸਟੇਟ ਖੇਤਰ ’ਚ ਮਿਲਣ ਵਾਲਾ ਕੁਲ ਰੋਜ਼ਗਾਰ ਪਿਛਲੇ ਕੈਲੰਡਰ ਸਾਲ ’ਚ ਵਧ ਕੇ 7.1 ਕਰੋੜ ਹੋ ਗਿਆ, ਜਦਕਿ 2013 ’ਚ ਇਹ ਅੰਕੜਾ 4 ਕਰੋੜ ਸੀ। ਰੀਅਲ ਅਸਟੇਟ ਸਲਾਹਕਾਰ ਐਨਾਰੌਕ ਅਤੇ ਉਦਯੋਗ ਸੰਸਥਾਨ ਨਾਰੇਡਕੋ ਨੇ ਆਪਣੀ ਸਾਂਝੀ ਰਿਪੋਰਟ ’ਚ ਕਿਹਾ ਕਿ ਇਸ ਤਰ੍ਹਾਂ ਪਿਛਲੇ 10 ਸਾਲਾਂ ’ਚ ਉਦਯੋਗ ਨੇ 3 ਕਰੋੜ ਤੋਂ ਵੱਧ ਨਵੀਆਂ ਨੌਕਰੀਆਂ ਦਿੱਤੀਆਂ। ਰਿਪੋਰਟ ਅਨੁਸਾਰ ਨਰਿੰਦਰ ਮੋਦੀ ਸਰਕਾਰ ਦੇ ਕਈ ਨੀਤੀਗਤ ਸੁਧਾਰਾਂ ਤੋਂ ਸਮਰਥਨ ਲੈ ਕੇ ਰਿਹਾਇਸ਼ੀ ਖੇਤਰ ਨੇ ਸਿਹਤਮੰਦ ਵਾਧਾ ਦਰਜ ਕੀਤਾ, ਜਿਸ ਕਾਰਨ ਰੋਜ਼ਗਾਰ ਦੇ ਮੌਕੇ ਤੇਜ਼ੀ ਨਾਲ ਵਧੇ।
ਇਹ ਵੀ ਪੜ੍ਹੋ - ਅਕਸ਼ੈ ਤ੍ਰਿਤੀਆ ਤੱਕ ਨਵਾਂ ਰਿਕਾਰਡ ਕਾਇਮ ਕਰੇਗਾ 'ਸੋਨਾ'! ਧਨਤੇਰਸ ਤੱਕ ਅਸਮਾਨੀ ਪਹੁੰਚ ਜਾਵੇਗੀ ਕੀਮਤ
ਇਸ ਦੇ ਨਾਲ ਹੀ ਐਨਾਰੌਕ-ਨਾਰੇਡਕੋ ਦੀ ਸੋਮਵਾਰ ਨੂੰ ਜਾਰੀ ਰਿਪੋਰਟ ‘ਰੀਅਲ ਅਸਟੇਟ ਅਨਬਾਕਸਡ : ਦਿ ਮੋਦੀ ਇਫੈਕਟ’ ’ਚ ਕਿਹਾ ਗਿਆ ਕਿ ਭਾਰਤ ਦੇ ਰਿਹਾਇਸ਼ੀ ਰੀਅਲ ਅਸਟੇਟ ਬਾਜ਼ਾਰ ਨੂੰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਕਈ ਸੁਧਾਰਾਂ ਨਾਲ ਕਾਫ਼ੀ ਫ਼ਾਇਦਾ ਹੋਇਆ ਹੈ। ਇਨ੍ਹਾਂ ਸੁਧਾਰਾਂ ਨਾਲ ਉਦਯੋਗ ਨੂੰ ਮਜ਼ਬੂਤ ਹੋ ਕੇ ਉਭਰਨ ਅਤੇ ਨਵੀਆਂ ਉੱਚਾਈਆਂ ਛੋਹਣ ’ਚ ਮਦਦ ਮਿਲੀ। ਦੇਸ਼ ਦੇ ਕੁਲ ਕਾਰਜਬਲ ’ਚ ਰੀਅਲ ਅਸਟੇਟ ਖੇਤਰ ਦੀ ਹਿੱਸੇਦਾਰੀ 18 ਫ਼ੀਸਦੀ ਤੋਂ ਵੱਧ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਸਰਕਾਰ ਨੇ ਪਿਛਲੇ 10 ਸਾਲਾਂ ’ਚ ਰੀਅਲ ਅਸਟੇਟ ਖੇਤਰ ਨੂੰ ਦਿੱਤੀ ਮਜ਼ਬੂਤੀ
ਭਾਰਤ ਦੇ ਟਾਪ-7 ਬੁਨਿਆਦੀ ਰਿਹਾਇਸ਼ੀ ਬਾਜ਼ਾਰਾਂ ’ਚ 2014 ਅਤੇ 2023 ਵਿਚਾਲੇ ਕੁਲ 29.32 ਲੱਖ ਯੂਨਿਟਾਂ ਤਿਆਰ ਹੋਈਆਂ ਅਥੇ 28.27 ਲੱਖ ਯੂਨਿਟਾਂ ਦੀ ਵਿਕਰੀ ਹੋਈ। ਨਾਰੇਡਕੋ ਦੇ ਰਾਸ਼ਟਰੀ ਪ੍ਰਧਾਨ ਜੀ. ਹਰੀ ਬਾਬੂ ਨੇ ਕਿਹਾ ਕਿ ਰੀਅਲ ਅਸਟੇਟ ਰੈਗੂਲੇਟਰੀ ਅਤੇ ਵਿਕਾਸ ਕਾਨੂੰਨ (ਰੇਰਾ), ਮਾਲ ਤੇ ਸੇਵਾ ਕਰ (ਜੀ. ਐੱਸ. ਟੀ.) ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀ. ਐੱਮ. ਏ. ਵਾਈ.) ਵਰਗੀਆਂ ਵੱਖ-ਵੱਖ ਯੋਜਨਾਵਾਂ ਜ਼ਰੀਏ ਸਰਕਾਰ ਨੇ ਪਿਛਲੇ 10 ਸਾਲਾਂ ’ਚ ਰੀਅਲ ਅਸਟੇਟ ਖੇਤਰ ਨੂੰ ਮਜ਼ਬੂਤੀ ਦਿੱਤੀ। ਐਨਾਰੌਕ ਦੇ ਚੇਅਰਮੈਨ ਅਨੁਜ ਪੁਰੀ ਨੇ ਕਿਹਾ ਕਿ ਟਾਪ-7 ਬਾਜ਼ਾਰਾਂ ਦਿੱਲੀ-ਐੱਨ. ਸੀ. ਆਰ. , ਮੁੰਬਈ ਮਹਾਨਗਰ ਖੇਤਰ (ਐੱਮ. ਐੱਮ. ਆਰ.), ਕੋਲਕਾਤਾ, ਚੇਨਈ, ਬੈਂਗਲੁਰੂ, ਹੈਦਰਾਬਾਦ ਅਤੇ ਪੁਣੇ ’ਚ ਘਰਾਂ ਦੀ ਮੰਗ ਅਤੇ ਕੀਮਤਾਂ ’ਚ ਮਹੱਤਵਪੂਰਨ ਵਾਧਾ ਹੋਇਆ।
ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8