ਮੈਸੀ ਦੇ ਦੋ ਗੋਲ, ਇੰਟਰ ਮਿਆਮੀ ਨੇ ਨਾਸ਼ਵਿਲੇ ਐੱਸ. ਸੀ. ਨੂੰ. 3-1 ਨਾਲ ਹਰਾਇਆ

Sunday, Apr 21, 2024 - 06:48 PM (IST)

ਮੈਸੀ ਦੇ ਦੋ ਗੋਲ, ਇੰਟਰ ਮਿਆਮੀ ਨੇ ਨਾਸ਼ਵਿਲੇ ਐੱਸ. ਸੀ. ਨੂੰ. 3-1 ਨਾਲ ਹਰਾਇਆ

ਫੋਰਟ ਲਾਡਰਡੇਲ (ਅਮਰੀਕਾ), (ਭਾਸ਼ਾ)– ਅਰਜਨਟੀਨਾ ਦੇ ਸੁਪਰ ਸਟਾਰ ਲਿਓਨਿਲ ਮੈਸੀ ਦੇ ਦੋ ਗੋਲਾਂ ਨਾਲ ਇੰਟਰ ਮਿਆਮੀ ਨੇ ਮੇਜਰ ਲੀਗ ਸਾਕਰ (ਐੱਮ. ਐੱਲ. ਐੱਸ.) ਵਿਚ ਨਾਸ਼ਵਿਲੇ ਐੱਸ. ਸੀ. ’ਤੇ 3-1 ਨਾਲ ਜਿੱਤ ਦਰਜ ਕੀਤੀ। ਇਨ੍ਹਾਂ ਦੋ ਗੋਲਾਂ ਨਾਲ ਮੈਸੀ ਦੇ ਐੱਮ. ਐੱਲ. ਐੱਸ. ਵਿਚ ਕੁਲ 7 ਗੋਲ ਹੋ ਗਏ। ਮੈਸੀ ਨੇ ਦੋ ਮਾਰਚ ਨੂੰ ਓਰਲਾਂਡੋ ਵਿਰੁੱਧ ਮੈਚ ਦੌਰਾਨ ਵੀ ਦੋ ਗੋਲ ਕੀਤੇ ਸਨ।

ਮੈਸੀ ਨੇ ਨਾਸ਼ਵਿਲੇ ਐੱਸ. ਸੀ. ਵਿਰੁੱਧ ਮੈਚ ਵਿਚ ਇਕ ਗੋਲ ਕਰਨ ਵਿਚ ਵੀ ਮਦਦ ਕੀਤੀ। ਇੰਟਰ ਮਿਆਮੀ ਲਈ ਸਰਗੀਓ ਬੁਸਕੁਵੇਟਸ ਨੇ ਆਪਣਾ ਪਹਿਲਾ ਗੋਲ ਕੀਤਾ। ਲੂਈਸ ਸੂਆਰੇਜ ਨੇ ਮੈਸੀ ਨੂੰ ਪਹਿਲਾ ਗੋਲ ਕਰਨ ਵਿਚ ਮਦਦ ਕੀਤੀ। ਮਿਆਮੀ ਦੇ ਡਿਫੈਂਡਰ ਫ੍ਰੈਂਕੋ ਨੇਰੀ ਦੇ ਦੂਜੇ ਮਿੰਟ ਵਿਚ ਆਤਮਘਾਤੀ ਗੋਲ ਨਾਲ ਨਾਸ਼ਵਿਲੇ ਐੱਸ. ਸੀ. ਨੇ ਬੜ੍ਹਤ ਬਣਾਈ। ਮੈਸੀ ਨੇ 11ਵੇਂ ਮਿੰਟ ਵਿਚ ਆਪਣਾ ਪਹਿਲਾ ਗੋਲ ਕੀਤਾ, ਜਿਸ ਤੋਂ ਬਾਅਦ 39ਵੇਂ ਮਿੰਟ ਵਿਚ ਬੁਸਕੁਵੇਟਸ ਨੇ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕੀਤਾ। ਮੈਸੀ ਨੇ ਫਿਰ 81ਵੇਂ ਮਿੰਟ ਵਿਚ ਪੈਨਲਟੀ ਕਿੱਕ ’ਤੇ ਆਪਣਾ ਦੂਜਾ ਗੋਲ ਕੀਤਾ।


author

Tarsem Singh

Content Editor

Related News