ਖੁਦ ਨੂੰ ਅਮਰੀਕਾ ਦੇ ਸਿਟੀਜ਼ਨ ਦੱਸ ਕੇ ਦੋ ਠੱਗਾਂ ਨੇ ਕੀਤੀ 10 ਲੱਖ ਦੀ ਧੋਖਾਦੇਹੀ
Friday, Apr 19, 2024 - 02:10 PM (IST)
ਅੰਮ੍ਰਿਤਸਰ(ਸੰਜੀਵ)-ਖੁਦ ਨੂੰ ਅਮਰੀਕਾ ਦਾ ਸਿਟੀਜਨ ਅਤੇ ਵਿਦੇਸ਼ਾਂ ਵਿਚ ਸੋਨੇ ਅਤੇ ਰਿਅਲ ਸਟੇਟ ਦਾ ਕਾਰੋਬਾਰ ਕਰਨ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿਚ ਥਾਣਾ ਕੋਤਵਾਲੀ ਦੀ ਪੁਲਸ ਨੇ ਰਾਜ ਸ਼ਰਮਾ ਅਤੇ ਨੀਰਜ ਸ਼ਰਮਾ ਵਾਸੀ ਸੂਰਤਾ ਸਿੰਘ ਰੋਡ ਖ਼ਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ- ਵਿਦੇਸ਼ੋਂ ਆਈ ਮੰਦਭਾਗੀ ਖ਼ਬਰ ਨੇ ਉਜਾੜਿਆ ਪਰਿਵਾਰ, ਨੌਜਵਾਨ ਦੀ ਦਰਦਨਾਕ ਮੌਤ
ਸੁਧੀਰ ਸ਼ਰਮਾ ਨੇ ਦੱਸਿਆ ਕਿ ਉਹ ਰੋਜ਼ਾਨਾ ਗੁਰਦੁਆਰਾ ਸ਼ਹੀਦਾਂ ਸਾਹਿਬ ਸੇਵਾ ਕਰਨ ਆਉਂਦਾ ਸੀ, ਉਥੇ ਉਸ ਦੀ ਮੁਲਜ਼ਮਾਂ ਨਾਲ ਜਾਣ-ਪਛਾਣ ਹੋ ਗਈ, ਜਿਨ੍ਹਾਂ ਨੇ ਦੱਸਿਆ ਕਿ ਉਹ ਅਮਰੀਕਾ ਦੇ ਸਿਟੀਜ਼ਨ ਹਨ ਅਤੇ ਜਰਮਨੀ, ਦੁੰਬਈ, ਆਸਟ੍ਰੇਲੀਆ ਵਿਚ ਉਨ੍ਹਾਂ ਦਾ ਰੀਅਲ ਸਟੇਟ ਅਤੇ ਸੋਨੇ ਦਾ ਕਾਰੋਬਾਰ ਹੈ। ਮੁਲਜ਼ਮਾਂ ਨੇ ਉਸ ਤੋਂ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਵੱਖ-ਵੱਖ ਤਾਰੀਖਾਂ ਵਿਚ 10 ਲੱਖ ਰੁਪਏ ਦੀ ਠੱਗ ਕਰ ਲਈ ਨਾਂ ਤਾਂ ਮੁਲਜ਼ਮਾਂ ਨੇ ਉਸ ਦੇ ਪੈਸੇ ਵਾਪਸ ਕੀਤੇ ਅਤੇ ਉਲਟਾ ਉਸ ਨੂੰ ਡਰਾਇਆ ਧਮਕਾਇਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਤੋਂ ਵੱਡੀ ਖ਼ਬਰ, ਪਤੀ ਦੀ ਪ੍ਰੇਮੀਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ,ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8