ਮੈਸੀ ਨੇ ਦੋ ਗੋਲ ਕਰਕੇ ਰੈਵੋਲਿਊਸ਼ਨ ਖਿਲਾਫ ਮਿਆਮੀ ਨੂੰ 4-1 ਨਾਲ ਜਿਤਾਇਆ

Sunday, Apr 28, 2024 - 04:01 PM (IST)

ਮੈਸੀ ਨੇ ਦੋ ਗੋਲ ਕਰਕੇ ਰੈਵੋਲਿਊਸ਼ਨ ਖਿਲਾਫ ਮਿਆਮੀ ਨੂੰ 4-1 ਨਾਲ ਜਿਤਾਇਆ

ਮੈਸਾਚੁਸੇਟਸ (ਅਮਰੀਕਾ), (ਭਾਸ਼ਾ) : ਲਿਓਨਿਲ ਮੈਸੀ ਨੇ ਨਿਊ ਇੰਗਲੈਂਡ ਰੈਵੋਲਿਊਸ਼ਨ ਦੇ ਘਰੇਲੂ ਮੈਦਾਨ 'ਤੇ ਦਰਸ਼ਕਾਂ ਦੀ ਰਿਕਾਰਡ ਗਿਣਤੀ ਦੇ ਸਾਹਮਣੇ ਦੋ ਗੋਲ ਕਰਕੇ ਆਪਣੀ ਟੀਮ ਇੰਟਰ ਮਿਆਮੀ ਸੀਐੱਫ ਨੂੰ ਨੂੰ ਸ਼ਨੀਵਾਰ 4-1 ਦੀ ਜਿੱਤ ਦਿਵਾਈ। ਮੈਸੀ ਨੇ ਆਪਣੀ ਸ਼ਾਨਦਾਰ ਖੇਡ ਨਾਲ ਜਿਲੇਟ ਸਟੇਡੀਅਮ 'ਚ 65,612 ਦੇ ਖਚਾਖਚ ਭਰੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਟੀਮ ਨੂੰ ਇਕ ਗੋਲ ਨਾਲ ਪਛੜਨ ਤੋਂ ਬਾਅਦ ਮੈਚ 'ਚ ਜ਼ਬਰਦਸਤ ਵਾਪਸੀ ਕਰਨ ਦੀ ਅਗਵਾਈ ਕੀਤੀ। ਮੈਚ ਦੇ ਪਹਿਲੇ ਮਿੰਟ 'ਚ ਟੌਮਸ ਚੰਕਾਲੇ ਦੇ ਗੋਲ ਤੋਂ ਬਾਅਦ ਇੰਟਰ ਮਿਆਮੀ ਦੀ ਟੀਮ ਪਛੜ ਗਈ ਪਰ 32ਵੇਂ ਮਿੰਟ 'ਚ ਸਕੋਰ ਬਰਾਬਰ ਕਰਨ ਤੋਂ ਬਾਅਦ ਮੇਸੀ ਨੇ 68ਵੇਂ ਮਿੰਟ 'ਚ ਖੱਬੇ ਪੈਰ ਦੀ ਕਿੱਕ ਨਾਲ ਸੈਸ਼ਨ ਦਾ ਆਪਣਾ ਨੌਵਾਂ ਗੋਲ ਕਰਕੇ ਟੀਮ ਨੂੰ ਬੜ੍ਹਤ ਦਿਵਾਈ। ਇੰਟਰ ਮਿਆਮੀ ਲਈ ਬੈਂਜਾਮਿਨ ਕ੍ਰੇਮਾਚੀ ਅਤੇ ਅਨੁਭਵੀ ਲੁਈਸ ਸੁਆਰੇਜ਼ ਨੇ ਹੋਰ ਦੋ ਗੋਲ ਕੀਤੇ।


author

Tarsem Singh

Content Editor

Related News