ਰੀਅਲ ਮੈਡ੍ਰਿਡ ਨੇ ਰਿਕਾਰਡ 36ਵਾਂ ਸਪੈਨਿਸ਼ ਲੀਗ ਖਿਤਾਬ ਜਿੱਤਿਆ

05/05/2024 8:14:58 PM

ਬਾਰਸੀਲੋਨਾ– ਰੀਅਲ ਮੈਡ੍ਰਿਡ ਨੇ ਬਾਇਰਨ ਮਿਊਨਿਖ ਵਿਰੁੱਧ ਚੈਂਪੀਅਨਸ ਲੀਗ ਸੈਮੀਫਾਈਨਲ ਤੋਂ ਪਹਿਲਾਂ ਇੱਥੇ 4 ਮੈਚ ਬਾਕੀ ਰਹਿੰਦਿਆਂ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਮੈਡ੍ਰਿਡ ਨੇ ਆਪਣੀ ਬੈਂਚ ਸਟ੍ਰੈਂਥ ਨੂੰ ਅਜਮਾਉਣ ਦੇ ਬਾਵਜੂਦ ਕੇਡਿਜ ਨੂੰ 3-0 ਨਾਲ ਹਰਾਇਆ। ਬਾਰਸੀਲੋਨਾ ਦੀ ਟੀਮ ਇਸ ਤੋਂ ਬਾਅਦ ਗਿਰੋਨਾ ਵਿਰੁੱਧ 2-4 ਨਾਲ ਹਾਰ ਗਈ, ਜਿਸ ਨਾਲ ਮੈਡ੍ਰਿਡ ਨੇ ਖਿਤਾਬ ਪੱਕਾ ਕਰ ਲਿਆ।
ਮੈਡ੍ਰਿਡ ਨੇ ਆਪਣੇ ਰਿਕਾਰਡ ਵਿਚ ਸੁਧਾਰ ਕਰਦੇ ਹੋਏ 36ਵੀਂ ਵਾਰ ਲਾ ਲਿਗਾ ਦਾ ਖਿਤਾਬ ਜਿੱਤਿਆ। ਗਿਰੋਨਾ ਦੀ ਟੀਮ ਇਸ ਜਿੱਤ ਨਾਲ ਬਾਰਸੀਲੋਨਾ ਨੂੰ ਪਛਾੜ ਕੇ 34 ਮੈਚਾਂ ਵਿਚੋਂ 74 ਅੰਕਾਂ ਨਾਲ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਬਾਰਸੀਲੋਨਾ 73 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਮੈਡ੍ਰਿਡ ਦੇ 34 ਮੈਚਾਂ ਵਿਚੋਂ ਗਿਰੋਨਾ ਤੋਂ 13 ਅੰਕ ਵੱਧ 87 ਅੰਕ ਹਨ। ਗਿਰੋਨਾ ਦੀ ਟੀਮ ਹੁਣ ਵੱਧ ਤੋਂ ਵੱਧ 12 ਅੰਕ ਹੀ ਹਾਸਲ ਕਰ ਸਕਦੀ ਹੈ, ਜਿਸ ਨਾਲ ਮੈਡ੍ਰਿਡ ਦਾ ਖਿਤਾਬ ਤੈਅ ਹੋ ਗਿਆ ਹੈ।


Aarti dhillon

Content Editor

Related News