IPL 2024: ਪੰਜਾਬ ਕਿੰਗਜ਼ ਨੇ ਰਚਿਆ ਇਤਿਹਾਸ, ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ

Friday, Apr 26, 2024 - 11:22 PM (IST)

IPL 2024: ਪੰਜਾਬ ਕਿੰਗਜ਼ ਨੇ ਰਚਿਆ ਇਤਿਹਾਸ, ਕੋਲਕਾਤਾ ਨੂੰ 8 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ IPL 2024 ਦਾ 42ਵਾਂ ਮੈਚ ਕੋਲਕਾਤਾ ਦੇ ਈਡਨ ਗਾਰਡਨ 'ਚ ਖੇਡਿਆ ਗਿਆ। ਪੰਜਾਬ ਕਿੰਗਜ਼ ਨੇ ਇਤਿਹਾਸ ਰਚ ਦਿੱਤਾ ਹੈ। ਉਸ ਨੇ IPL ਦੇ 17 ਸੈਸ਼ਨਾਂ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਕੋਰ ਦਾ ਪਿੱਛਾ ਕੀਤਾ ਹੈ। ਪੰਜਾਬ ਨੇ 262 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਸਿਰਫ਼ 18.4 ਓਵਰਾਂ ਵਿੱਚ ਹੀ ਜਿੱਤ ਦਰਜ ਕੀਤੀ। ਭਾਵ ਅੰਤ ਵਿੱਚ ਅੱਠ ਗੇਂਦਾਂ ਬਾਕੀ ਸਨ। 262 ਦੌੜਾਂ ਆਈਪੀਐਲ ਇਤਿਹਾਸ ਦਾ ਸਭ ਤੋਂ ਸਫਲ ਪਿੱਛਾ ਹੈ। ਇਸ ਤੋਂ ਪਹਿਲਾਂ IPL 2020 'ਚ ਰਾਜਸਥਾਨ ਨੇ ਪੰਜਾਬ ਖਿਲਾਫ 226 ਦੌੜਾਂ ਦਾ ਟੀਚਾ ਰੱਖਿਆ ਸੀ। ਪੰਜਾਬ ਦੀ ਜਿੱਤ ਦੇ ਹੀਰੋ ਜੋਨੀ ਬੇਅਰਸਟੋ, ਸ਼ਸ਼ਾਂਕ ਸਿੰਘ ਅਤੇ ਪ੍ਰਭਸਿਮਰਨ ਸਿੰਘ ਸਨ। ਜੌਨੀ ਬੇਅਰਸਟੋ ਨੇ 45 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕੀਤਾ। ਇਹ ਉਸਦੇ ਆਈਪੀਐਲ ਕਰੀਅਰ ਦਾ ਦੂਜਾ ਸੈਂਕੜਾ ਹੈ। ਉਸ ਨੇ ਪੰਜ ਸਾਲ ਬਾਅਦ ਇਸ ਲੀਗ ਵਿੱਚ ਸੈਂਕੜਾ ਲਗਾਇਆ। ਪਿਛਲੀ ਵਾਰ ਉਨ੍ਹਾਂ ਨੇ 2019 'ਚ ਸੈਂਕੜਾ ਲਗਾਇਆ ਸੀ। ਉਦੋਂ ਉਹ ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਵਿੱਚ ਸੀ। 

ਇਹ ਵੀ ਪੜ੍ਹੋ- ਨੂੰਹ 'ਚ ਟੈਂਪੂ ਦੀ ਟਰੱਕ ਨਾਲ ਟੱਕਰ, 3 ਦੀ ਮੌਤ, 14 ਜ਼ਖਮੀ

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 261 ਦੌੜਾਂ ਬਣਾਈਆਂ। ਫਿਲ ਸਾਲਟ ਨੇ 37 ਗੇਂਦਾਂ ਵਿੱਚ 75 ਅਤੇ ਸੁਨੀਲ ਨਰਾਇਣ ਨੇ 32 ਗੇਂਦਾਂ ਵਿੱਚ 71 ਦੌੜਾਂ ਬਣਾਈਆਂ। ਜਵਾਬ ਵਿੱਚ ਪ੍ਰਭਸਿਮਰਨ ਸਿੰਘ ਨੇ 20 ਗੇਂਦਾਂ ਵਿੱਚ 54 ਦੌੜਾਂ ਬਣਾ ਕੇ ਪੰਜਾਬ ਨੂੰ ਤੂਫਾਨੀ ਸ਼ੁਰੂਆਤ ਦਿਵਾਈ। ਇਸ ਤੋਂ ਬਾਅਦ ਜੌਨੀ ਬੇਅਰਸਟੋ ਨੇ 48 ਗੇਂਦਾਂ ਵਿੱਚ 108 ਦੌੜਾਂ ਅਤੇ ਸ਼ਸ਼ਾਂਕ ਸਿੰਘ ਨੇ 28 ਗੇਂਦਾਂ ਵਿੱਚ 68 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਪੰਜਾਬ ਨੂੰ ਜਿੱਤ ਵੱਲ ਤੋਰਿਆ।

ਆਈਪੀਐਲ ਮੈਚ ਵਿੱਚ ਸਭ ਤੋਂ ਵੱਧ ਦੌੜਾਂ
ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਏ ਮੈਚ ਵਿੱਚ 523 ਦੌੜਾਂ ਬਣਾਈਆਂ ਗਈਆਂ। ਆਈਪੀਐਲ ਵਿੱਚ ਇਹ ਦੂਜੀ ਵਾਰ ਹੈ ਜਦੋਂ ਕਿਸੇ ਮੈਚ ਵਿੱਚ ਇੰਨਾ ਸਕੋਰ ਬਣਾਇਆ ਗਿਆ ਹੈ। ਇਸ ਸਾਲ ਦੀ ਸ਼ੁਰੂਆਤ 'ਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਏ ਮੈਚ 'ਚ 523 ਦੌੜਾਂ ਬਣਾਈਆਂ ਗਈਆਂ ਸਨ। ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਏ ਮੈਚ 'ਚ 549 ਦੌੜਾਂ ਬਣਾਈਆਂ ਗਈਆਂ, ਇਹ ਆਈਪੀਐੱਲ ਮੈਚ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ ਦੇ ਲੋਕਾਂ ਨੂੰ ਕਾਂਗਰਸ ਦੀ ਗਾਰੰਟੀ 'ਤੇ ਭਰੋਸਾ, ਜੁਮਲੇਬਾਜਾਂ ਦੀ ਹਾਰ ਪੱਕੀ: ਨਤਾਸ਼ਾ ਸ਼ਰਮਾ

ਟੀ-20 ਮੈਚ ਵਿੱਚ ਸਭ ਤੋਂ ਵੱਧ ਛੱਕੇ
ਕੋਲਕਾਤਾ ਅਤੇ ਪੰਜਾਬ ਵਿਚਾਲੇ ਹੋਏ ਮੈਚ 'ਚ 42 ਛੱਕੇ ਲੱਗੇ ਸਨ। ਇਹ ਟੀ-20 ਮੈਚ 'ਚ ਸਭ ਤੋਂ ਜ਼ਿਆਦਾ ਛੱਕਿਆਂ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਏ ਮੈਚ 'ਚ 38 ਛੱਕੇ ਲੱਗੇ ਸਨ। ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਹੋਏ ਮੈਚ 'ਚ ਵੀ 38 ਛੱਕੇ ਲੱਗੇ ਸਨ।

ਦੋਵੇਂ ਟੀਮਾਂ ਦੀ ਪਲੇਇੰਗ 11 
ਪੰਜਾਬ ਕਿੰਗਜ਼: ਜੌਨੀ ਬੇਅਰਸਟੋ, ਸੈਮ ਕੁਰਨ (ਕਪਤਾਨ), ਰਿਲੇ ਰੋਸੋਵ, ਜਿਤੇਸ਼ ਸ਼ਰਮਾ (ਵਿਕਟਕੀਪਰ), ਸ਼ਸ਼ਾਂਕ ਸਿੰਘ, ਆਸ਼ੂਤੋਸ਼ ਸ਼ਰਮਾ, ਹਰਪ੍ਰੀਤ ਬਰਾੜ, ਹਰਸ਼ਲ ਪਟੇਲ, ਕਾਗਿਸੋ ਰਬਾਡਾ, ਰਾਹੁਲ ਚਾਹਰ, ਅਰਸ਼ਦੀਪ ਸਿੰਘ।
ਕੋਲਕਾਤਾ ਨਾਈਟ ਰਾਈਡਰਜ਼: ਫਿਲਿਪ ਸਾਲਟ (ਵਿਕਟਕੀਪਰ), ਸੁਨੀਲ ਨਾਰਾਇਣ, ਅੰਗਕ੍ਰਿਸ਼ ਰਘੂਵੰਸ਼ੀ, ਸ਼੍ਰੇਅਸ ਅਈਅਰ (ਕਪਤਾਨ), ਵੈਂਕਟੇਸ਼ ਅਈਅਰ, ਰਿੰਕੂ ਸਿੰਘ, ਆਂਦਰੇ ਰਸਲ, ਰਮਨਦੀਪ ਸਿੰਘ, ਦੁਸ਼ਮੰਥਾ ਚਮੀਰਾ, ਵਰੁਣ ਚੱਕਰਵਰਤੀ, ਹਰਸ਼ਿਤ ਰਾਣਾ।

ਇਹ ਵੀ ਪੜ੍ਹੋ- ਜੋਸ਼ੀਮਠ ਵਰਗੀ ਬਣੀ ਜੰਮੂ-ਕਸ਼ਮੀਰ ਦੇ ਰਾਮਬਨ ਦੀ ਹਾਲਤ... ਘਰਾਂ 'ਚ ਪਈਆਂ ਦਰਾਰਾਂ, ਸੜਕਾਂ ਵੀ ਟੁੱਟੀਆਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

Inder Prajapati

Content Editor

Related News