ਇਸ ਰੀਅਲ ਅਸਟੇਟ ਕਾਰੋਬਾਰੀ ਨੂੰ ਮਿਲੀ ਮੌਤ ਦੀ ਸਜ਼ਾ, 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼

Thursday, Apr 11, 2024 - 06:21 PM (IST)

ਇਸ ਰੀਅਲ ਅਸਟੇਟ ਕਾਰੋਬਾਰੀ ਨੂੰ ਮਿਲੀ ਮੌਤ ਦੀ ਸਜ਼ਾ, 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼

ਹਨੋਈ (ਭਾਸ਼ਾ)- ਵੀਅਤਨਾਮ ਵਿਚ ਹੁਣ ਤੱਕ ਦੇ ਸਭ ਤੋਂ ਵੱਡੇ ਵਿੱਤੀ ਧੋਖਾਧੜੀ ਦੇ ਮਾਮਲੇ ਵਿੱਚ ਹੋ ਚੀ ਮਿਨਹ ਸਿਟੀ ਦੀ ਇੱਕ ਅਦਾਲਤ ਨੇ ਵੀਰਵਾਰ ਨੂੰ ਰੀਅਲ ਅਸਟੇਟ ਕਾਰੋਬਾਰੀ ਟਰੂਂਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ। ਸਰਕਾਰੀ ਮੀਡੀਆ 'ਥਾਨ ਨੀਨ' ਨੇ ਇਹ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ: ਨਿੱਝਰ ਦੇ ਕਤਲ 'ਤੇ ਮੁੜ ਬੋਲੇ ਜਸਟਿਨ ਟਰੂਡੋ; ਘੱਟ ਗਿਣਤੀਆਂ ਨਾਲ ਹਮੇਸ਼ਾ ਖੜ੍ਹਾ ਹੈ ਕੈਨੇਡਾ

ਰੀਅਲ ਅਸਟੇਟ ਕੰਪਨੀ 'ਵੈਨ ਥਿੰਹ ਫੈਟ' ਦੀ 67 ਸਾਲਾ ਚੇਅਰਵੂਮੈਨ 'ਤੇ 12.5 ਅਰਬ ਡਾਲਰ ਦੀ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ, ਜੋ ਦੇਸ਼ ਦੀ 2022 ਦੀ ਜੀ.ਡੀ.ਪੀ. ਦਾ ਲਗਭਗ 3 ਫ਼ੀਸਦੀ ਹੈ। ਲੈਨ ਨੇ 2012 ਅਤੇ 2022 ਦੇ ਵਿਚਕਾਰ ਹਜ਼ਾਰਾਂ ਸ਼ੈੱਲ ਕੰਪਨੀਆਂ ਦੇ ਕਵਰ ਹੇਠ ਫੰਡਾਂ ਨੂੰ ਗਬਨ ਕਰਨ ਲਈ ਗੈਰ-ਕਾਨੂੰਨੀ ਤੌਰ 'ਤੇ ਸਾਈਗਨ ਜੁਆਇੰਟ ਸਟਾਕ ਕਮਰਸ਼ੀਅਲ ਬੈਂਕ ਦਾ ਕੰਟਰੋਲ ਲਿਆ। ਲੈਨ ਨੂੰ ਅਕਤੂਬਰ 2022 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡੀਅਨ ਜਾਸੂਸੀ ਏਜੰਸੀ ਦਾ ਦਾਅਵਾ; ਭਾਰਤ ਨੇ ਨਹੀਂ ਸਗੋਂ ਇਸ ਦੇਸ਼ ਨੇ ਕੀਤੀ ਸੀ ਚੋਣਾਂ 'ਚ ਦਖ਼ਲਅੰਦਾਜ਼ੀ

ਲੈਨ 'ਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਸਾਈਗਨ ਕਮਰਸ਼ੀਅਲ ਬੈਂਕ (ਐੱਸ.ਸੀ.ਬੀ.) ਤੋਂ ਨਕਦੀ ਠੱਗਣ ਦਾ ਦੋਸ਼ ਲਗਾਇਆ ਗਿਆ ਸੀ। ਉਸਦੇ ਸਹਿ-ਮੁਲਜ਼ਮਾਂ ਦੀ ਸੂਚੀ ਵਿੱਚ ਸਾਬਕਾ ਕੇਂਦਰੀ ਬੈਂਕਰ, ਸਾਬਕਾ ਸਰਕਾਰੀ ਅਧਿਕਾਰੀ ਅਤੇ ਸਾਬਕਾ ਐੱਸ.ਸੀ.ਬੀ. ਅਧਿਕਾਰੀ ਸ਼ਾਮਲ ਹਨ। ਲੈਨ ਵਿਰੁੱਧ ਦੋਸ਼ਾਂ ਵਿੱਚ ਰਿਸ਼ਵਤਖੋਰੀ, ਸ਼ਕਤੀ ਦੀ ਦੁਰਵਰਤੋਂ ਅਤੇ ਬੈਂਕਿੰਗ ਕਾਨੂੰਨਾਂ ਦੀ ਉਲੰਘਣਾ ਸ਼ਾਮਲ ਹੈ। ਹਾਲਾਂਕਿ ਲੈਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ ਅਤੇ ਆਪਣੇ ਅਧੀਨ ਕੰਮ ਕਰਨ ਵਾਲਿਆਂ ਨੂੰ ਦੋਸ਼ੀ ਠਹਿਰਾਇਆ ਸੀ ਪਰ ਸਰਕਾਰੀ ਵਕੀਲਾਂ ਨੇ ਉਸ ਦੀ ਗੱਲ ਨੂੰ ਰੱਦ ਕਰ ਦਿੱਤਾ ਅਤੇ ਲੈਨ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ, ਜੋ ਅਜਿਹੇ ਮਾਮਲਿਆਂ ਵਿੱਚ ਇੱਕ ਦੁਰਲੱਭ ਕਦਮ ਹੈ।

ਇਹ ਵੀ ਪੜ੍ਹੋ: ਭਾਰਤ ਦਾ ਮੋਸਟ ਵਾਂਟੇਡ ਖ਼ਤਰਨਾਕ ਅੱਤਵਾਦੀ ਹਾਫਿਜ਼ ਸਈਦ ਲਾਹੌਰ ਦੇ ਹਸਪਤਾਲ ’ਚ ਦਾਖ਼ਲ, ਹਾਲਤ ਨਾਜ਼ੁਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News