ਸਵੀਆਟੇਕ ਨੇ ਤਿੰਨ ਮੈਚ ਪੁਆਇੰਟ ਬਚਾ ਕੇ ਮੈਡ੍ਰਿਡ ਓਪਨ ਦਾ ਖਿਤਾਬ ਜਿੱਤਿਆ
Sunday, May 05, 2024 - 04:52 PM (IST)
ਮੈਡ੍ਰਿਡ : ਇਗਾ ਸਵੀਆਟੇਕ ਨੇ ਪਿਛਲੇ ਸਾਲ ਦੇ ਫਾਈਨਲ ਵਿੱਚ ਆਰੀਨਾ ਸਬਲੇਂਕਾ ਤੋਂ ਮਿਲੀ ਹਾਰ ਦਾ ਬਦਲਾ ਲੈਂਦਿਆਂ ਸ਼ਨੀਵਾਰ ਨੂੰ ਇੱਥੇ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਮਹਿਲਾ ਸਿੰਗਲਜ਼ ਖਿਤਾਬ ਜਿੱਤ ਲਿਆ। ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਸਵੀਆਟੇਕ ਨੇ ਤਿੰਨ ਸੈੱਟਾਂ ਤੱਕ ਚੱਲੇ ਫਾਈਨਲ 'ਚ ਦੂਜੇ ਨੰਬਰ ਦੀ ਖਿਡਾਰਨ ਸਬਲੇਨਕਾ ਨੂੰ 7-5, 4-6, 7-6 ਨਾਲ ਹਰਾ ਕੇ ਸੈਸ਼ਨ ਦਾ ਆਪਣਾ ਤੀਜਾ ਖਿਤਾਬ ਜਿੱਤਿਆ। 2012 ਵਿੱਚ ਕੈਰੋਲੀਨ ਵੋਜ਼ਨਿਆਕੀ ਤੋਂ ਬਾਅਦ ਸਵੀਆਟੇਕ 20 ਖਿਤਾਬ ਜਿੱਤਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਹੈ। ਜਦੋਂ ਸਵੀਆਟੇਕ ਤੀਜੇ ਸੈੱਟ ਵਿੱਚ 5-6 ਨਾਲ ਸਰਵਿਸ ਕਰ ਰਹੀ ਸੀ ਤਾਂ ਉਸ ਨੇ ਦੋ ਮੈਚ ਪੁਆਇੰਟ ਬਚਾਏ। ਉਸ ਨੇ ਟਾਈਬ੍ਰੇਕ 'ਚ ਤੀਜਾ ਮੈਚ ਪੁਆਇੰਟ ਬਚਾ ਲਿਆ ਅਤੇ ਫਿਰ ਸੈੱਟ ਜਿੱਤ ਕੇ ਖਿਤਾਬ ਜਿੱਤ ਲਿਆ।