ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ ਸੈਮੀਫਾਈਨਲ ''ਚ ਜਗ੍ਹਾ ਬਣਾਈ

Tuesday, Apr 10, 2018 - 05:25 PM (IST)

ਗੋਲਡ ਕੋਸਟ (ਬਿਊਰੋ)— ਭਾਰਤੀ ਮਹਿਲਾ ਟੀਮ ਨੇ ਬੇਹਦ ਚੁਣੌਤੀਪੂਰਣ ਮੁਕਾਬਲੇ 'ਚ ਦੱਖਣੀ ਅਫਰੀਕਾ ਨੂੰ 1-0 ਹਰਾ ਕੇ 21ਵੇਂ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਭਾਰਤ ਦੇ ਲਈ ਇਸ ਮੁਕਾਬਲੇ ਦਾ ਇਕਲੌਤਾ ਜੇਤੂ ਗੋਲ ਕਪਤਾਨ ਰਾਨੀ ਨੇ 47ਵੇਂ ਮਿੰਟ 'ਚ ਕੀਤਾ। ਰਾਨੀ ਨੇ ਗੇਂਦ ਸੰਭਾਲਣ ਦੇ ਬਾਅਦ ਦੋ ਡਿਫੈਂਡਰਾਂ ਅਤੇ ਗੋਲਕੀਪਰਾਂ ਨੂੰ ਚਕਮਾ ਦਿੰਦੇ ਹੋਏ ਗੇਂਦ ਨੂੰ ਖੁਲੇ ਗੋਲ 'ਚ ਪਹੁੰਚਾ ਦਿੱਤਾ। ਭਾਰਤ ਨੇ ਇਸ ਬੜ੍ਹਤ ਨੂੰ ਆਖੀਰ ਤੱਕ ਜਾਰੀ ਰੱਖਿਆ। ਭਾਰਤ ਨੇ ਹਾਲਾਂਕਿ ਮੈਚ 'ਚ ਕੋਈ ਮੌਕੇ ਗੁਆਏ ਨਹੀਂ ਤਾਂ ਭਾਰਤ ਦੀ ਜਿੱਤ ਦਾ ਅੰਤਰ ਜ਼ਿਆਦਾ ਹੋ ਸਕਦਾ ਸੀ। ਭਾਰਤੀ ਟੀਮ ਨੇ ਇਸ ਟੂਰਨਾਮੈਂਟ 'ਚ ਵੇਲਸ ਤੋਂ ਆਪਣਾ ਮੈਚ 2-3 ਤੋਂ ਹਾਰਨ ਦੇ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਮਲੇਸ਼ੀਆ ਨੂੰ 4-1, ਓਲੰਪਿਕ ਚੈਂਪੀਅਨ ਇੰਗਲੈਂਡ ਨੂੰ 2-1 ਅਤੇ ਦੱਖਣੀ ਅਫਰੀਕਾ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ 'ਚ ਸਥਾਨ ਪੱਕਾ ਕਰ ਲਿਆ ਹੈ। ਭਾਰਤੀ ਟੀਮ ਇਸ ਜਿੱਤ ਦੇ ਬਾਅਦ ਪੂਲ ਏ 'ਚ ਦੂਜੇ ਸਥਾਨ 'ਤੇ ਰਹੀ। ਭਾਰਤ ਦੇ ਚਾਰ ਮੈਚਾਂ 'ਚ ਤਿਨ ਜਿੱਤਾਂ ਨਾਲ ਕੁੱਲ ਨੌ ਅੰਕ ਹੌ ਚੁੱਕੇ ਹਨ। ਵਿਸ਼ਵ ਦੀ ਦੂਜੇ ਸਥਾਨ ਦੀ ਟੀਮ ਇੰਗਲੈਂਡ ਨੇ ਵੀ ਚਾਰ ਮੈਚਾਂ 'ਚ ਤਿਨ ਜਿੱਤਾਂ ਹਾਸਲ ਕੀਤੀਆਂ। ਭਾਰਤ ਦਾ ਸੈਮੀਫਾਈਨਲ 'ਚ ਪੂਲ ਬੀ. ਦੀ ਨੰਬਰ ਇਕ ਟੀਮ ਨਾਲ ਮੁਕਾਬਲਾ ਹੋਵੇਗਾ, ਜੋ ਨਿਊਜ਼ੀਲੈਂਡ ਜਾਂ ਆਸਟਰੇਲੀਆ ਕੋਈ ਵੀ ਇਕ ਹੋ ਸਕਦੀ ਹੈ।


Related News