ਸਿਵਲ ਹਸਪਤਾਲ ਪਹੁੰਚ ਜਬਰ-ਜ਼ਿਨਾਹ ਪੀੜਤਾ ਦਾ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਦੇਲੀਨਾ ਨੇ ਜਾਣਿਆ ਹਾਲਚਾਲ
Saturday, Sep 14, 2024 - 10:53 AM (IST)

ਜਲੰਧਰ (ਸ਼ੋਰੀ)- ਬਸਤੀ ਇਲਾਕੇ ਦੇ ਦਸਮੇਸ਼ ਨਗਰ 'ਚ 20 ਸਾਲਾ ਲੜਕੀ ਨੂੰ ਅਗਵਾ ਕਰਕੇ ਜਬਰ-ਜ਼ਿਨਾਹ ਦਾ ਸ਼ਿਕਾਰ ਹੋਈ ਨੌਜਵਾਨ ਦਾ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਭਾਰਤ ਸਰਕਾਰ ਦੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਮੈਂਬਰ ਦੇਲੀਨਾ ਉਸ ਦਾ ਹਾਲ-ਚਾਲ ਪੁੱਛਣ ਲਈ ਸਿਵਲ ਹਸਪਤਾਲ ਪਹੁੰਚੀ ਅਤੇ ਪੀੜਤ ਲੜਕੀ ਨੂੰ ਉਸ ਦੇ ਪਰਿਵਾਰ ਸਮੇਤ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਪੁਲਸ ਕਮਿਸ਼ਨਰ ਸਮੇਤ ਸਾਰੇ ਸੀਨੀਅਰ ਪੁਲਸ ਅਧਿਕਾਰੀਆਂ ਤੋਂ ਘਟਨਾ ਸਬੰਧੀ ਜਾਣਕਾਰੀ ਇਕੱਤਰ ਕੀਤੀ।
ਉਨ੍ਹਾਂ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਡਾਕਟਰੀ ਇਲਾਜ ਸਬੰਧੀ ਸਾਰੇ ਵੇਰਵਿਆਂ ਸਬੰਧੀ ਪੁਲਸ ਜਾਣਕਾਰੀ ਹਾਸਲ ਕੀਤੀ। ਦੇਲੀਨਾ ਨੇ ਸਰਕਟ ਹਾਊਸ ਜਲੰਧਰ ਵਿਖੇ ਭਾਜਪਾ ਮਹਿਲਾ ਮੋਰਚਾ ਅਤੇ ਵਿਦਿਆਰਥੀ ਸੰਘਰਸ਼ ਮੋਰਚਾ ਦੀ ਟੀਮ ਅਤੇ ਦਲਿਤ ਭਾਈਚਾਰੇ ਦੇ ਨੌਜਵਾਨ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਇਸ ਘਟਨਾ ’ਤੇ ਦੇਲੀਨਾ ਨੇ ਦੱਸਿਆ ਕਿ ਬੱਚੀ ਦੀ ਹਾਲਤ ਦਿਨੋਂ-ਦਿਨ ਬਿਹਤਰ ਹੁੰਦੀ ਜਾ ਰਹੀ ਹੈ, ਜੋ ਜਲਦੀ ਠੀਕ ਹੋ ਕੇ ਆਪਣੇ ਘਰ ਚਲੀ ਜਾਵੇਗੀ।
ਇਹ ਵੀ ਪੜ੍ਹੋ- ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਣ 'ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ
ਇਸ ਘਟਨਾ ਸਬੰਧੀ ਦੇਲੀਨਾ ਨੇ ਦੱਸਿਆ ਕਿ ਪੀੜਤ ਲੜਕੀ ਦੇ ਸੈਂਪਲ ਟੈਸਟ ਦੀ ਰਿਪੋਰਟ ਅਜੇ ਲੈਬਾਰਟਰੀ ਤੋਂ ਆਉਣੀ ਬਾਕੀ ਹੈ। ਉਸ ਤੋਂ ਬਾਅਦ ਹੀ ਕੋਈ ਫੈਸਲਾ ਹੋ ਸਕਦਾ ਹੈ ਪਰ ਮੌਜੂਦਾ ਸਥਿਤੀ ਨੂੰ ਵੇਖਦਿਆਂ ਲੱਗਦਾ ਹੈ ਕਿ ਲੜਕੀ ਨੂੰ ਪਹਿਲਾਂ ਇਲਾਜ ਦੀ ਲੋੜ ਹੈ, ਜਿਸ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰ ਪੂਰੀ ਚੌਕਸੀ ਨਾਲ ਪੀੜਤ ਦਾ ਇਲਾਜ ਕਰ ਰਹੇ ਹਨ, ਜੇਕਰ ਭਵਿੱਖ ’ਚ ਇਸ ਮਾਮਲੇ ’ਚ ਕਿਸੇ ਵੀ ਤਰ੍ਹਾਂ ਦੇ ਇਲਾਜ ਤੇ ਜਾਂਚ ਦੀ ਲੋੜ ਪਈ ਤਾਂ ਕਮਿਸ਼ਨ ਸਥਿਤੀ ਨੂੰ ਵੇਖ ਕੇ ਇਸ ਬਾਰੇ ਫ਼ੈਸਲਾ ਲਵੇਗਾ।
ਇਹ ਵੀ ਪੜ੍ਹੋ- PNB ’ਚ ਲਾਕਰ ਲੈਣ ਵਾਲੇ ਸਾਵਧਾਨ! ਕਿਤੇ ਤੁਹਾਡੇ ਖ਼ੂਨ-ਪਸੀਨੇ ਦੀ ਕਮਾਈ ਨਾ ਹੋ ਜਾਵੇ ਸਾਫ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ