85 ਸਾਲਾ ਮਾਂ ਨੂੰ ਤਿੰਨ ਪੁੱਤਾਂ ਨੇ 'ਬਾਹੋਂ ਫੜ' ਕੱਢਿਆ ਬਾਹਰ, ਗਲੀਆਂ 'ਚ ਰੁਲਦੀ ਬੇਬੇ 'ਤੇ ਨਾ ਆਇਆ ਤਰਸ

Thursday, Sep 26, 2024 - 06:21 PM (IST)

85 ਸਾਲਾ ਮਾਂ ਨੂੰ ਤਿੰਨ ਪੁੱਤਾਂ ਨੇ 'ਬਾਹੋਂ ਫੜ' ਕੱਢਿਆ ਬਾਹਰ, ਗਲੀਆਂ 'ਚ ਰੁਲਦੀ ਬੇਬੇ 'ਤੇ ਨਾ ਆਇਆ ਤਰਸ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਦਾ ਇਕ ਦਿਲ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਬਜ਼ੁਰਗ ਔਰਤ ਨੂੰ ਉਸ ਦੇ ਤਿੰਨ ਪੁੱਤਰਾਂ ਨੇ ਘਰੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਬਜ਼ੁਰਗ ਪਿਛਲੇ 4 ਦਿਨਾਂ ਤੋਂ ਗਲ਼ੀ ਵਿਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਠਾਕੁਰ ਆਫ਼ਤਾਬ ਸਿੰਘ ਨੇ ਦੱਸਿਆ ਕਿ ਕਾਨਵੈਂਟ ਸਕੂਲ ਦੇ ਨੇੜੇ ਰਹਿੰਦੀ 85 ਸਾਲਾ ਬਜ਼ੁਰਗ ਕਮਲੋ ਦੇਵੀ ਨੂੰ ਉਸ ਦੇ ਪੁੱਤਰਾਂ ਨੇ ਘਰੋਂ ਬਾਹਰ ਕੱਢ ਦਿੱਤਾ ਹੈ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਮਲੋ ਦੇਵੀ ਦੇ ਤਿੰਨ ਪੁੱਤਰ ਹਨ, ਜਿਨ੍ਹਾਂ ਨੇ ਕਮਲੋ ਦੇਵੀ ਦੇ ਮਕਾਨ ਦੀ ਆਪਸ ਵਿਚ ਵੰਡ ਕਰਕੇ ਮਾਤਾ ਨੂੰ ਘਰੋਂ ਬਾਹਰ ਕਰ ਦਿੱਤਾ। ਇਸ ਕਾਰਨ ਮਾਤਾ ਨੂੰ ਬੀਤੇ ਤਿੰਨ ਦਿਨ ਤੋਂ ਗਲ਼ੀ ਵਿਚ ਬੈਠ ਕੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ : ਪੰਚਾਇਤੀ ਚੋਣਾਂ ਦੇ ਐਲਾਨ ਮਗਰੋਂ ਇਸ ਪਿੰਡ ਨੇ ਸਰਬ ਸੰਮਤੀ ਨਾਲ ਚੁਣਿਆ ਸਰਪੰਚ

ਆਫ਼ਤਾਬ ਸਿੰਘ ਨੇ ਇਹ ਵੀ ਦੱਸਿਆ ਕਿ ਪਹਿਲਾਂ ਵੀ ਝਗੜਾ ਹੋਣ ਕਾਰਨ ਉਸ ਨੇ ਮਾਤਾ ਅਤੇ ਉਸ ਦੇ ਪੁੱਤਰਾਂ ਨੂੰ ਇਕੱਠੇ ਬਿਠਾ ਕੇ ਰਾਜੀਨਾਵਾਂ ਕਰਵਾਇਆ ਸੀ। ਜਿਸ ਵਿਚ ਤੈਅ ਹੋਇਆ ਸੀ ਕਿ ਤਿੰਨ ਪੁੱਤਰ ਮਾਤਾ ਨੂੰ ਘਰ ਵਿਚ ਰੱਖਣ ਦੇ ਨਾਲ-ਨਾਲ ਲੋੜੀਂਦਾ ਖਰਚਾ ਵੀ ਦੇਣਗੇ ਪਰ ਪੁੱਤਰਾਂ ਵੱਲੋਂ ਰਾਜੀਨਾਮੇ ਨੂੰ ਛਿੱਕੇ ਟੰਗ ਕੇ ਮਾਤਾ ਪ੍ਰਤੀ ਬਣਦੇ ਫ਼ਰਜ਼ ਨਿਭਾਉਣ ਦੀ ਬਜਾਏ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਪਿੰਡ ਦੇ ਮੋਹਤਬਰਾਂ ਅਤੇ ਪੁਲਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਮਾਤਾ ਨੂੰ ਫਿਰ ਤੋਂ ਘਰ ਅੰਦਰ ਰੱਖੇ ਜਾਣ ਲਈ ਉਸ ਦੇ ਪੁੱਤਰਾਂ ਨੂੰ ਸਹਿਮਤ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਦੇ ਬਾਹਰ ਚੱਲੀਆਂ ਕਿਰਪਾਨਾਂ, 10ਵੀਂ ਦੇ ਵਿਦਿਆਰਥੀ ਦੀ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News