ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਨੇ ਕਰ 'ਤਾ ਵੱਡਾ ਖ਼ੁਲਾਸਾ, ਇੰਝ ਬਣਾਈ ਧਮਾਕੇ ਦੀ ਯੋਜਨਾ

Tuesday, Sep 17, 2024 - 10:16 AM (IST)

ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮੁਲਜ਼ਮਾਂ ਨੇ ਕਰ 'ਤਾ ਵੱਡਾ ਖ਼ੁਲਾਸਾ, ਇੰਝ ਬਣਾਈ ਧਮਾਕੇ ਦੀ ਯੋਜਨਾ

ਚੰਡੀਗੜ੍ਹ (ਸੁਸ਼ੀਲ) : ਪਾਕਿਸਤਾਨ ਤੋਂ ਆਏ ਹੈਂਡ ਗ੍ਰਨੇਡ ਨੂੰ ਅੰਮ੍ਰਿਤਸਰ ਤੋਂ ਨੌਜਵਾਨ ਵੱਲੋਂ ਲੈ ਕੇ ਜਾਣ ਦੀ ਜਾਣਕਾਰੀ ਜੇਕਰ ਪੰਜਾਬ ਪੁਲਸ ਨੇ ਸਹੀ ਸਮੇਂ ’ਤੇ ਚੰਡੀਗੜ੍ਹ ਪੁਲਸ ਨਾਲ ਸਾਂਝੀ ਕੀਤੀ ਹੁੰਦੀ ਤਾਂ ਸੈਕਟਰ-10 ਸਥਿਤ ਕੋਠੀ ’ਚ ਬੰਬ ਧਮਾਕਾ ਹੋਣ ਤੋਂ ਬਚ ਸਕਦਾ ਸੀ। ਰੋਹਨ ਮਸੀਹ ਨੂੰ 8 ਸਤੰਬਰ ਨੂੰ ਹੈਂਡ ਗ੍ਰਨੇਡ ਹਰਦੋਰਤਨ ਵਾਸੀ ਆਕਾਸ਼ਦੀਪ ਤੇ ਅਮਰਜੀਤ ਸਿੰਘ ਨੇ ਦਿੱਤਾ ਸੀ। ਦੋਹਾਂ ਮੁਲਜ਼ਮਾਂ ਨੇ ਹੈਂਡ ਗ੍ਰਨੇਡ ਨੌਜਵਾਨ ਨੂੰ ਦਿੱਤੇ ਜਾਣ ਦੀ ਜਾਣਕਾਰੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਦਿੱਤੀ ਸੀ ਪਰ ਸੈੱਲ ਨੇ ਪੰਜਾਬ ਨਾਲ ਲੱਗਦੇ ਸੂਬਿਆਂ ਨਾਲ ਜਾਣਕਾਰੀ ਸਾਂਝੀ ਨਹੀਂ ਕੀਤੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹੈਂਡ ਗ੍ਰਨੇਡ ਸੁੱਟਣ ਵਾਲੇ ਮੁਲਜ਼ਮ ਰੋਹਨ ਮਸੀਹ ਤੇ ਵਿਸ਼ਾਲ ਤਿੰਨ ਦਿਨਾਂ ਤੋਂ ਹੈਂਡ ਗ੍ਰੇਨੇਡ ਲੈ ਕੇ ਪੰਜਾਬ ਅਤੇ ਚੰਡੀਗੜ੍ਹ ’ਚ ਘੁੰਮਦੇ ਰਹੇ। ਪੰਜਾਬ ਤੇ ਚੰਡੀਗੜ੍ਹ ਪੁਲਸ ਨੇ ਹੈਂਡ ਗ੍ਰਨੇਡ ਲੈ ਕੇ ਘੁੰਮ ਰਹੇ ਨੌਜਵਾਨਾਂ ਦੀ ਕੋਈ ਚੈਕਿੰਗ ਨਹੀਂ ਕੀਤੀ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਢਾਈ ਸਾਲਾਂ 'ਚ ਫੜ੍ਹਿਆ ਕਰੋੜਾਂ ਦਾ ਨਸ਼ਾ, ਵੱਡੇ-ਵੱਡੇ ਗੈਂਗਸਟਰ ਕੀਤੇ ਗ੍ਰਿਫ਼ਤਾਰ (ਵੀਡੀਓ)

ਸੈਕਟਰ-43 ਦੇ ਬੱਸ ਸਟੈਂਡ ’ਤੇ ਮੁਲਜ਼ਮ ਰੋਹਨ ਮਸੀਹ ਤੇ ਵਿਸ਼ਾਲ 9 ਤੇ 11 ਸਤੰਬਰ ਨੂੰ ਹੈਂਡ ਗ੍ਰਨੇਡ ਲੈ ਕੇ ਆਏ ਸਨ ਪਰ ਬੱਸ ਅੱਡੇ ’ਤੇ ਬਿਲਕੁਲ ਵੀ ਚੈਕਿੰਗ ਨਹੀਂ ਕੀਤੀ ਗਈ। ਹੈਂਡ ਗ੍ਰਨੇਡ ਮਿਲਣ ਤੋਂ ਅਗਲੇ ਦਿਨ ਰੋਹਨ ਮਸੀਹ ਤੇ ਵਿਸ਼ਾਲ ਸੈਕਟਰ-10 ਸਥਿਤ ਕੋਠੀ ’ਚ ਰੇਕੀ ਕਰਨ ਆਏ ਸਨ। ਉਸ ਸਮੇਂ ਵੀ ਉਨ੍ਹਾਂ ਦੇ ਬੈਗ ’ਚ ਹੈਂਡ ਗ੍ਰਨੇਡ ਮੌਜੂਦ ਸੀ। ਇਸ ਗੱਲ ਦਾ ਖ਼ੁਲਾਸਾ ਪੰਜਾਬ ਪੁਲਸ ਦੀ ਪੁੱਛਗਿੱਛ ਦੌਰਾਨ ਹੋਇਆ ਹੈ। 10 ਸਤੰਬਰ ਵਾਲੇ ਦਿਨ ਵੀ ਰੋਹਨ ਮਸੀਹ ਤੇ ਵਿਸ਼ਾਲ ਕੋਲ ਹੈਂਡ ਗ੍ਰਨੇਡ ਮੌਜੂਦ ਸੀ। ਦੋਵੇਂ ਮੁਲਜ਼ਮ ਹੈਂਡ ਗ੍ਰਨੇਡ ਲੈ ਕੇ ਪੰਜਾਬ ’ਚ ਬੈਠ ਕੇ ਬੰਬ ਧਮਾਕੇ ਦੀ ਯੋਜਨਾ ਬਣਾ ਰਹੇ ਸਨ। ਦੋਵੇਂ ਆਪਣੇ ਬੈਗ ’ਚ ਹੈਂਡ ਗ੍ਰਨੇਡ ਲੈ ਕੇ ਬੱਸ ਰਾਹੀਂ ਚੰਡੀਗੜ੍ਹ ਪਹੁੰਚੇ ਸਨ। ਇਸ ਦੌਰਾਨ ਬੱਸ ਸਟੈਂਡ ’ਤੇ ਕਿਸੇ ਨੇ ਵੀ ਦੋਹਾਂ ਨੌਜਵਾਨਾਂ ਦੀ ਚੈਕਿੰਗ ਨਹੀਂ ਕੀਤੀ।

ਇਹ ਵੀ ਪੜ੍ਹੋ : ਲੋਕਾਂ ਲਈ ਖ਼ਤਰੇ ਦੀ ਘੰਟੀ! ਜਾਰੀ ਹੋਇਆ Alert, ਜ਼ਰਾ ਬਚ ਕੇ
ਧਨੋਏ ਦੇ ਖੇਤਾਂ ’ਚ ਮੰਗਵਾਏ ਸਨ ਪਾਕਿਸਤਾਨ ਤੋਂ ਹੈਂਡ ਗ੍ਰਨੇਡ ਤੇ ਪਿਸਤੌਲ
ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ 8 ਸਤੰਬਰ ਨੂੰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਂਡ ਗ੍ਰਨੇਡ ਤੇ ਪਿਸਤੌਲ ਮੰਗਵਾਉਣ ਵਾਲੇ ਦੋ ਮੁਲਜ਼ਮਾਂ ਹਰਦੋਰਤਨ ਵਾਸੀ ਆਕਾਸ਼ਦੀਪ ਤੇ ਅਮਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਂਡ ਗ੍ਰਨੇਡ ਅਤੇ ਪਿਸਤੌਲ ਪਿੰਡ ਧਨੋਏ ਦੇ ਖੇਤਾਂ ’ਚ ਮੰਗਵਾਏ ਸਨ। ਹੈਪੀ ਪਸ਼ੀਆ ਦੇ ਕਹਿਣ ’ਤੇ ਰੋਹਨ ਮਸੀਹ 8 ਸਤੰਬਰ ਨੂੰ ਧਨੋਆ ਪਹੁੰਚਿਆ ਤੇ ਆਕਾਸ਼ਦੀਪ ਅਤੇ ਅਮਰਜੀਤ ਸਿੰਘ ਤੋਂ ਹੈਂਡ ਗ੍ਰਨੇਡ ਲੈ ਕੇ ਆਇਆ ਸੀ। ਆਕਾਸ਼ਦੀਪ ਤੇ ਅਮਰਜੀਤ ਸਿੰਘ ਨੇ ਅੰਮ੍ਰਿਤਸਰ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਸਾਹਮਣੇ ਹੈਂਡ ਗ੍ਰਨੇਡ ਨੌਜਵਾਨ ਨੂੰ ਦੇਣ ਬਾਰੇ ਦੱਸਿਆ ਸੀ। ਪੰਜਾਬ ਪੁਲਸ ਨੇ ਸੈਕਟਰ-10 ਸਥਿਤ ਕੋਠੀ ’ਚ ਹੈਂਡ ਗ੍ਰਨੇਡ ਨਾਲ ਧਮਾਕਾ ਕਰਨ ਵਾਲੇ ਮੁਲਜ਼ਮ ਰੋਹਨ ਮਸੀਹ ਨੂੰ ਅੰਮ੍ਰਿਤਸਰ ਤੇ ਵਿਸ਼ਾਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਮੁਲਜ਼ਮ ਵਾਰਦਾਤ ਤੋਂ ਬਾਅਦ ਜੰਮੂ-ਕਸ਼ਮੀਰ ਜਾਣਾ ਚਾਹੁੰਦੇ ਸਨ।
ਰਿਮਾਂਡ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੀ ਹੈ ਚੰਡੀਗੜ੍ਹ ਪੁਲਸ
ਸੈਕਟਰ-10 ਸਥਿਤ ਕੋਠੀ ’ਚ ਹੈਂਡ ਗ੍ਰਨੇਡ ਸੁੱਟ ਕੇ ਧਮਾਕਾ ਕਰਨ ਵਾਲੇ ਰੋਹਨ ਮਸੀਹ ਤੇ ਵਿਸ਼ਾਲ ਪੁਲਸ ਦੇ ਰਿਮਾਂਡ ’ਤੇ ਪੰਜਾਬ ਪੁਲਸ ਕੋਲ ਹਨ। ਚੰਡੀਗੜ੍ਹ ਪੁਲਸ ਦੋਹਾਂ ਮੁਲਜ਼ਮਾਂ ਦਾ ਪੁਲਸ ਰਿਮਾਂਡ ਖ਼ਤਮ ਹੋਣ ਦਾ ਇੰਤਜ਼ਾਰ ਕਰ ਰਹੀ ਹੈ। ਰੋਹਨ ਮਸੀਹ ਤੇ ਵਿਸ਼ਾਲ ਤੋਂ ਪੁੱਛਗਿੱਛ ਲਈ ਰਿਮਾਂਡ ਹਾਸਲ ਕਰਨ ਲਈ ਜ਼ਿਲ੍ਹਾ ਅਦਾਲਤ ’ਚ ਪ੍ਰੋਡਕਸ਼ਨ ਵਾਰੰਟ ਲਾਵੇਗੀ। ਪ੍ਰੋਡਕਸ਼ਨ ਵਾਰੰਟ ਹਾਸਲ ਕਰਨ ਲਈ ਚੰਡੀਗੜ੍ਹ ਪੁਲਸ ਲਗਾਤਾਰ ਪੰਜਾਬ ਪੁਲਸ ਨਾਲ ਸੰਪਰਕ ਕਰਨ ’ਚ ਲੱਗੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News