ਨਸ਼ੇ ਵੇਚ-ਵੇਚ ਬਣਾਈ ਸੀ ਕਰੋੜਾਂ ਰੁਪਏ ਦੀ ਪ੍ਰਾਪਰਟੀ, ਪੁਲਸ ਨੇ ਕਰ''ਤੀ ਫ੍ਰੀਜ਼
Saturday, Sep 28, 2024 - 05:21 AM (IST)
ਸਾਹਨੇਵਾਲ/ਕੁਹਾੜਾ (ਜਗਰੂਪ)– ਪੰਜਾਬ ਪੁਲਸ ਵੱਲੋਂ ਨਸ਼ਾ ਸਮੱਗਲਰਾਂ ਖਿਲਾਫ ਸ਼ੁਰੂ ਕੀਤੀ ਗਈ ਪ੍ਰਾਪਰਟੀ ਫ੍ਰੀਜ਼ ਕਰਨ ਦੀ ਕਾਰਵਾਈ ਤਹਿਤ ਏ.ਡੀ.ਸੀ.ਪੀ.-4 ਦੇ ਏਰੀਏ ਹੇਠ ਆਉਂਦੇ ਥਾਣਾ ਕੂੰਮਕਲਾਂ ’ਚ ਪੈਂਦੇ ਪਿੰਡ ਚੌਂਤਾ ਦੇ ਇਕ ਨਸ਼ਾ ਸਮੱਗਲਰ ਦੀ ਕਰੋੜਾਂ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਕੀਤੀ ਗਈ ਹੈ।
ਏ.ਡੀ.ਸੀ.ਪੀ.-4 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥਾਣਾ ਕੂੰਮਕਲਾਂ ਦੇ ਇੰਚਾਰਜ ਜਗਦੀਪ ਸਿੰਘ ਗਿੱਲ ਨਾਲ ਪਿੰਡ ਚੌਂਤਾ ਦੇ ਰਹਿਣ ਵਾਲੇ ਜਸਵੀਰ ਸਿੰਘ ਉਰਫ ਜਸਵੀਰ ਚੰਦ ਉਰਫ ਬਿੱਟੂ ਜੋ ਚਿੱਟੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਦਾ ਹੈ, ਦੀ ਉੱਚ ਅਧਿਕਾਰੀਆਂ ਦੇ ਦਿਸ਼ਾਂ-ਨਿਰਦੇਸ਼ਾਂ ਤਹਿਤ ਜਾਇਦਾਦ, ਜਿਸ ’ਚ 20 ਕਨਾਲ ਅਤੇ 10 ਮਰਲੇ ਕੀਮਤ 4 ਕਰੋੜ 30 ਲੱਖ, 30 ਹਜ਼ਾਰ ਰੁਪਏ ਫ੍ਰੀਜ਼ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋਇਆ ਬੇਹੱਦ ਦਰਦਨਾਕ ਹਾਦਸਾ ; ਪਿਓ-ਧੀ ਇਕੱਠੇ ਦੁਨੀਆ ਨੂੰ ਕਹਿ ਗਏ ਅਲਵਿਦਾ
ਜਸਵੀਰ ਚੰਦ ਉਰਫ ਬਿੱਟੂ ਦੇ ਪਰਿਵਾਰ ਨੂੰ ਹੱਥ ਦਸਤੀ ਨੋਟਿਸ ਤਾਮੀਲ ਕਰਵਾਏ ਗਏ ਹਨ। ਜਸਵੀਰ ਸਿੰਘ ਉਰਫ ਜਸਵੀਰ ਚੰਦ ਉਰਫ ਬਿੱਟੂ ਇਹ ਪ੍ਰਾਪਰਟੀ ਅੱਗੇ ਹੋਰ ਕਿਸੇ ਨੂੰ ਵੀ ਵੇਚ ਜਾਂ ਟ੍ਰਾਂਸਫਰ ਨਹੀਂ ਕਰ ਸਕੇਗਾ। ਥਾਣਾ ਇੰਚਾਰਜ ਜਗਦੀਪ ਸਿੰਘ ਗਿੱਲ ਨੇ ਦੱਸਿਆ ਕਿ ਜਸਵੀਰ ਬਿੱਟੂ ਖਿਲਾਫ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਸਮੱਗਲਿੰਗ ਦੇ 3 ਮਾਮਲੇ ਥਾਣਾ ਕੂੰਮਕਲਾਂ ’ਚ ਦਰਜ ਹਨ। ਪੁਲਸ ਨੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ।
ਇਹ ਵੀ ਪੜ੍ਹੋੋ- ਹੁਣ ਪੰਜਾਬ ਦੇ ਇਸ ਇਲਾਕੇ 'ਚ 2 ਬੱਚਿਆਂ ਨਾਲ ਦੇਖਿਆ ਗਿਆ ਤੇਂਦੂਆ, ਲੋਕਾਂ 'ਚ ਦਹਿਸ਼ਤ ਦਾ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e