ਚੋਰਾਂ ਦੀ ਤਾਂ ਹੱਦ ਹੀ ਹੋ ਗਈ ! ਇਕੋ ਦਿਨ ਇਕੋ ਜਗ੍ਹਾ ਤੋਂ 2 ਮੋਟਰਸਾਈਕਲ ਕਰ ਲਏ ਚੋਰੀ
Sunday, Sep 15, 2024 - 04:11 AM (IST)
ਜਲੰਧਰ (ਰਮਨ)– ਸ਼ਹਿਰ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ ਅਤੇ ਆਏ ਦਿਨ ਚੋਰ ਬੇਖੌਫ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਰਹੇ ਹਨ, ਜਿਸ ਨਾਲ ਪੁਲਸ ਦੀ ਸੁਰੱਖਿਆ ਵਿਵਸਥਾ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਰਹੀ ਹੈ।
ਇਸੇ ਤਰ੍ਹਾਂ ਭਗਤ ਸਿੰਘ ਚੌਕ ਨੇੜੇ ਸਥਿਤ ਚੱਢਾ ਮੋਬਾਈਲ ਹਾਊਸ ਨੇੜਿਓਂ ਚੋਰ ਇਕ ਹੀ ਦਿਨ ਵਿਚ 2 ਬਾਈਕ ਚੋਰੀ ਕਰ ਕੇ ਲੈ ਗਏ। ਦੁਰਗਾ ਕਾਲੋਨੀ ਅਲੀਪੁਰ (ਮਿੱਠਾਪੁਰ) ਦੇ ਰਹਿਣ ਵਾਲੇ ਅਜੈ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕੰਮ ਦੌਰਾਨ ਬਾਈਕ ਨੂੰ ਪਾਰਕਿੰਗ ਵਿਚ ਲਾ ਕੇ ਚਲਾ ਗਿਆ ਸੀ ਅਤੇ ਵਾਪਸ ਮੁੜਿਆ ਤਾਂ ਬਾਈਕ ਨਹੀਂ ਸੀ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਬਿਆਨ ਦੇ ਹੱਕ 'ਚ ਉਤਰੇ ਸੀਨੀਅਰ ਅਕਾਲੀ ਆਗੂ, ਕਿਹਾ- ''ਲੰਬੇ ਸਮੇਂ ਬਾਅਦ...''
ਇਸੇ ਤਰ੍ਹਾਂ ਬਸਤੀ ਗੁਜ਼ਾਂ ਦੇ ਰਹਿਣ ਵਾਲੇ ਨਵਦੀਪ ਨੇ ਦੱਸਿਆ ਕਿ ਉਹ ਬਾਈਕ ’ਤੇ ਆਇਆ ਸੀ। ਉਹ ਬਾਈਕ ਨੂੰ ਜਗਦੰਬੇ ਪਾਰਕ ਫਗਵਾੜਾ ਗੇਟ ਨੇੜੇ ਖੜ੍ਹੀ ਕਰ ਕੇ ਦੁਕਾਨ ਵਿਚ ਚਲਾ ਗਿਆ, ਜਦੋਂ ਉਹ ਵਾਪਸ ਆਇਆ ਤਾਂ ਬਾਈਕ ਉਥੇ ਨਹੀਂ ਸੀ। ਦੋਵਾਂ ਮਾਮਲਿਆਂ ਵਿਚ ਸੀ.ਸੀ.ਟੀ.ਵੀ. ਚੈੱਕ ਕੀਤੇ ਤਾਂ ਪਤਾ ਲੱਗਾ ਕਿ ਵੱਖ-ਵੱਖ ਸਮੇਂ ’ਤੇ 2 ਚੋਰ ਬਾਈਕ ਲੈ ਗਏ ਅਤੇ ਦੋਵਾਂ ਮਾਮਲਿਆਂ ਵਿਚ ਪੀੜਤਾਂ ਨੇ ਸ਼ਿਕਾਇਤਾਂ ਸਬੰਧਤ ਥਾਣਿਆਂ ਦੀ ਪੁਲਸ ਨੂੰ ਦੇ ਕੇ ਚੋਰਾਂ ਨੂੰ ਫੜਨ ਦੀ ਫਰਿਆਦ ਕੀਤੀ ਹੈ।
ਇਹ ਵੀ ਪੜ੍ਹੋ- ਨਾ ਕੋਈ ਮੈਸੇਜ, ਨਾ ਹੀ OTP, ਬਸ ਇਕ ਕਲਿੱਕ ਤੇ ਖਾਤਾ ਖਾਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e