ਜਲੰਧਰ ਵਿਖੇ ਜਿਊਲਰੀ ਦੇ ਸ਼ੋਅ ਰੂਮ ''ਚ ਕੰਮ ਕਰਦੀ ਮਹਿਲਾ ਨੇ ਕੀਤੀ ਖ਼ੁਦਕੁਸ਼ੀ, ਜਵਾਈ ''ਤੇ ਲੱਗੇ ਗੰਭੀਰ ਦੋਸ਼
Thursday, Sep 26, 2024 - 07:17 PM (IST)

ਜਲੰਧਰ (ਵੈੱਬ ਡੈਸਕ)- ਜਲੰਧਰ ਵਿਖੇ ਮਾਡਲ ਟਾਊਨ ‘ਚ ਜਿਊਲਰੀ ਦੇ ਸ਼ੋਅ ਰੂਮ ‘ਤੇ ਕੰਮ ਕਰਨ ਵਾਲੀ ਔਰਤ ਵੱਲੋਂ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਮਮਤਾ ਦੇ ਰੂਪ ਵਿਚ ਹੋਈ ਹੈ, ਜੋ ਸੈਦਾਂ ਗੇਟ ਦੀ ਰਹਿਣ ਵਾਲੀ ਹੈ। ਮ੍ਰਿਤਕਾ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ 6 ਸਾਲ ਦੀ ਬੱਚੀ ਸੀ। ਮ੍ਰਿਤਕਾ ਦੇ ਮਾਪਿਆਂ ਨੇ ਆਪਣੇ ਜਵਾਈ 'ਤੇ ਦੋਸ਼ ਲਗਾਏ ਹਨ।
ਇਸ ਖ਼ੁਦਕੁਸ਼ੀ ਤੋਂ ਬਾਅਦ ਮਮਤਾ ਦੀ ਮਾਂ ਕਿਰਨ ਅਤੇ ਪਿਤਾ ਸੰਜੇ ਨੇ ਆਪਣੇ ਜਵਾਈ ‘ਤੇ ਗੰਭੀਰ ਦੋਸ਼ ਲਾਏ ਹਨ। ਮਾਪਿਆਂ ਦਾ ਕਹਿਣਾ ਹੈ ਕਿ ਜਵਾਈ ਸੰਦੀਪ ਉਸ ਨੂੰ ਬੁਹਤ ਪਰੇਸ਼ਾਨ ਕਰਦਾ ਸੀ। ਉਸ ਤੋਂ ਪਰੇਸ਼ਾਨ ਹੋਣ ਤੋਂ ਬਾਅਦ ਮਮਤਾ ਨੇ ਇਹ ਕਦਮ ਚੁੱਕਿਆ ਹੈ। ਮਮਤਾ ਦੇ ਮਾਪਿਆਂ ਦੇ ਇਲਜ਼ਾਮ ਹਨ ਕਿ ਜਵਾਈ ਸੰਦੀਪ ਕਾਫ਼ੀ ਸਮੇਂ ਤੋਂ ਕੋਈ ਕੰਮ ਨਹੀਂ ਕਰਦਾ ਸੀ। ਇਸ ਕਾਰਨ ਮਮਤਾ ਜਿਊਲਰੀ ਦੇ ਸ਼ੋਅ ਰੂਮ‘ਤੇ ਕੰਮ ਕਰਦੀ ਸੀ ਪਰ ਸੰਦੀਪ ਉਸ ਦੀ ਕੁੱਟਮਾਰ ਕਰਦਾ ਸੀ ਅਤੇ ਉਸ ਤੋਂ ਪੈਸੇ ਵੀ ਖੋਹ ਲੈਂਦਾ ਸੀ।
ਇਹ ਵੀ ਪੜ੍ਹੋ- ਸਾਵਧਾਨ! ਪੰਜਾਬ 'ਚ ਜਾਨਲੇਵਾ ਹੋਣ ਲੱਗੀ ਇਹ ਬੀਮਾਰੀ, ਇੰਝ ਕਰੋ ਆਪਣਾ ਬਚਾਅ
ਮ੍ਰਿਤਕਾ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਜਵਾਈ ਨਸ਼ੇ ਦਾ ਆਦੀ ਸੀ। ਖ਼ੁਦਕੁਸ਼ੀ ਦੀ ਦੇਰ ਰਾਤ ਕਰੀਬ 12.30 ਵਜੇ ਮਮਤਾ ਦੀ ਸੱਸ ਨੇ ਫੋਨ ਕੀਤਾ ਕਿ ਨੂੰਹ ਨੇ ਖ਼ੁਦਕੁਸ਼ੀ ਕੀਤੀ ਹੈ। ਮ੍ਰਿਤਕਾ ਦੇ ਮਾਪਿਆਂ ਨੂੰ ਜਿਵੇਂ ਹੀ ਸੂਚਨਾ ਮਿਲੀ ਤਾਂ ਉਹ ਕੁਝ ਸਮੇਂ ਬਾਅਦ ਘਰ ਪਹੁੰਚੇ। ਉਨ੍ਹਾਂ ਵੇਖਿਆ ਕਿ ਬੇਟੀ ਦੀ ਮੌਤ ਹੋ ਚੁੱਕੀ ਸੀ ਅਤੇ ਉਸ ਦੀ ਲਾਸ਼ ਪੱਖੇ ਨਾਲ ਨਾਲ ਲਟਕ ਰਹੀ ਸੀ।
ਮ੍ਰਿਤਕਾ ਦੇ ਮਾਪਿਆਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਹੈ। ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਉਸ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਕਰਵਾਇਆ ਜਵੇਗਾ। ਪੁਲਸ ਦਾ ਕਹਿਣਾ ਹੈ ਕਿ ਮਮਤਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਕੀਰਤਪੁਰ ਸਾਹਿਬ ਦੇ ਥਾਣੇ ਨੇ ਹਾਸਲ ਕੀਤੀ ਵੱਡੀ ਉਪਲੱਬਧੀ, ਹਰ ਪਾਸੇ ਹੋ ਰਹੇ ਚਰਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ