ਜਲੰਧਰ ‘ਚ ਜੁੱਤੀ ਬਦਲਣ ਨੂੰ ਲੈ ਕੇ ਪਤੀ-ਪਤਨੀ ਨਾਲ ਪੈ ਗਿਆ ਰੌਲਾ, ਹੋਇਆ ਉਹ ਜੋ ਸੋਚਿਆ ਨਾ ਸੀ

Wednesday, Sep 25, 2024 - 06:40 PM (IST)

ਜਲੰਧਰ ‘ਚ ਜੁੱਤੀ ਬਦਲਣ ਨੂੰ ਲੈ ਕੇ ਪਤੀ-ਪਤਨੀ ਨਾਲ ਪੈ ਗਿਆ ਰੌਲਾ, ਹੋਇਆ ਉਹ ਜੋ ਸੋਚਿਆ ਨਾ ਸੀ

ਜਲੰਧਰ- ਜਲੰਧਰ ਦੇ ਮਸ਼ਹੂਰ ਬਾਜ਼ਾਰ ਵਿਚੋਂ ਜੋੜੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਭਗਵਾਨ ਵਾਲਮੀਕਿ ਚੌਂਕ (ਜਯੋਤੀ ਚੌਂਕ) ਨੇੜੇ ਜੁੱਤੀਆਂ ਦੇ ਬਾਜ਼ਾਰ ਵਿੱਚ ਜੁੱਤੀਆਂ ਦਾ ਸਾਈਜ਼ ਬਦਲਣ ਨੂੰ ਲੈ ਕੇ ਹੰਗਾਮਾ ਹੋ ਗਿਆ। ਇਸ ਦੌਰਾਨ ਪੀੜਤ ਜੋੜੇ ਨੇ ਦੁਕਾਨਦਾਰ ‘ਤੇ ਕੁੱਟਮਾਰ ਦੇ ਦੋਸ਼ ਲਾਏ ਹਨ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹ ਦੁਕਾਨ ‘ਤੇ ਜੁੱਤੀਆਂ ਦਾ ਸਾਈਜ਼ ਬਦਲਣ ਲਈ ਆਇਆ ਸੀ। ਜਿੱਥੇ ਦੁਕਾਨਦਾਰ ਨੇ ਪਹਿਲਾਂ ਉਸ ਨਾਲ ਬਹਿਸਬਾਜ਼ੀ ਕੀਤੀ ਅਤੇ ਫਿਰ ਉਸ ਦੀ ਕੁੱਟਮਾਰ ਕਰ ਦਿੱਤੀ। ਜੋੜੇ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨਾਂ ‘ਚ ਦੱਸਿਆ ਕਿ ਉਨ੍ਹਾਂ ਨੇ ਮੇਨ ਚੌਂਕ ‘ਤੇ ਸਥਿਤ ਇਕ ਸਟਾਲ ਤੋਂ ਜੁੱਤੀ ਖ਼ਰੀਦੀ ਸੀ ਪਰ ਉਹ ਜੁੱਤੀ ਦੇ ਸਾਈਜ਼ ਨੂੰ ਲੈ ਕੇ ਸਮੱਸਿਆ ਆ ਗਈ, ਜਿਸ ਕਾਰਨ ਉਹ ਦੁਕਾਨਦਾਰ ਕੋਲ ਸਾਈਜ਼ ਬਦਲਣ ਲਈ ਆਏ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਚਲਦੀ ਬੱਸ ਨੂੰ ਅਚਾਨਕ ਲੱਗ ਗਈ ਅੱਗ

ਪਤੀ-ਪਤਨੀ ਦਾ ਦੋਸ਼ ਹੈ ਕਿ ਇਸ ਦੌਰਾਨ ਪਹਿਲੇ ਪਤੀ ਨੂੰ ਦੁਕਾਨਦਾਰ ਨੇ ਗਾਲ੍ਹਾਂ ਕੱਢੀਆਂ, ਜਿਸ ਤੋਂ ਬਾਅਦ ਦੁਕਾਨਦਾਰ ਵੱਲੋਂ ਪਤੀ ਦੀ ਕੁੱਟਮਾਰ ਕੀਤੀ ਗਈ। ਔਰਤ ਦਾ ਦੋਸ਼ ਹੈ ਕਿ ਜਦੋਂ ਉਸ ਨੇ ਇਸ ਘਟਨਾ ਵਿੱਚ ਦਖ਼ਲ ਦਿੱਤਾ ਤਾਂ ਦੁਕਾਨਦਾਰ ਵੱਲੋਂ ਉਸ ਨਾਲ ਗਲਤ ਵਿਵਹਾਰ ਵੀ ਕੀਤਾ ਗਿਆ। ਔਰਤ ਦਾ ਦੋਸ਼ ਹੈ ਕਿ ਦੁਕਾਨਦਾਰ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਇਸ ਘਟਨਾ ‘ਚ ਦੋਵੇਂ ਪਤੀ-ਪਤਨੀ ਜ਼ਖ਼ਮੀ ਹੋ ਗਏ।

ਪੁਲਸ ਨੇ ਕਾਲਾ ਸਿੰਘਾ ਰੋਡ ਵਾਸੀ ਮਹਿਤਾਬ ਅਤੇ ਸਰਦਾਰ ਅਹਿਮਦ ਦੇ ਬਿਆਨਾਂ ਦੇ ਆਧਾਰ ‘ਤੇ ਦਿਲਪ੍ਰੀਤ ਸਿੰਘ ਪੁੱਤਰ ਰਘੁਵੀਰ ਸਿੰਘ ਵਾਸੀ ਪੱਕਾ ਬਾਗ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਸ ਨੇ ਦਿਲਪ੍ਰੀਤ ਸਿੰਘ ਖ਼ਿਲਾਫ਼ ਧਾਰਾ 115 (2), 74, 75, 79 ਅਤੇ 3 (5) ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਦਰਦਨਾਕ ਹਾਦਸਾ, ਖੇਡਦੇ ਸਮੇਂ 3 ਸਾਲਾ ਬੱਚੇ ਨਾਲ ਵਾਪਰੀ ਅਣਹੋਣੀ, ਤੜਫ਼-ਤੜਫ਼ ਕੇ ਹੋਈ ਮੌਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News