ਪ੍ਰੇਮ ਜਾਲ ''ਚ ਫਸਾ ਸਰਕਾਰੀ ਮਹਿਲਾ ਮੁਲਾਜ਼ਮ ਦੀ ਰੋਲਦਾ ਰਿਹਾ ਪੱਤ, ਫਿਰ ਕੀਤਾ ਉਹ ਜੋ ਸੋਚਿਆ ਨਾ ਸੀ

Saturday, Sep 28, 2024 - 01:46 PM (IST)

ਗੜ੍ਹਦੀਵਾਲਾ (ਮੁਨਿੰਦਰ)-ਐੱਸ. ਐੱਸ. ਪੀ. ਹੁਸ਼ਿਆਰਪੁਰ ਨੂੰ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਗੜ੍ਹਦੀਵਾਲਾ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ ਔਰਤ ਦਾ ਸਰੀਰਕ ਸ਼ੋਸ਼ਣ ਕਰਨ ਅਤੇ 28 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਰਾਜਦੀਪ ਕੌਰ ਪੁੱਤਰੀ ਤਰਲੋਕ ਸਿੰਘ ਨਿਵਾਸੀ ਗੜ੍ਹਦੀਵਾਲਾ ਵਲੋਂ ਐੱਸ. ਐੱਸ. ਪੀ. ਨੂੰ ਦਿੱਤੀ ਗਈ ਸ਼ਿਕਾਇਤ ’ਚ ਦੱਸਿਆ ਸੀ ਕਿ ਉਹ ਸਰਕਾਰੀ ਨੌਕਰੀ ਕਰਦੀ ਹੈ ਅਤੇ ਕਾਫ਼ੀ ਸਮੇਂ ਤੋਂ ਉਸ ਦਾ ਆਪਣੇ ਪਤੀ ਨਾਲ ਝਗੜਾ ਚੱਲ ਰਿਹਾ ਸੀ। ਇਸ ਦੌਰਾਨ 2021 ’ਚ ਉਸ ਦੀ ਮੁਲਾਕਾਤ ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਨਿਵਾਸੀ ਹਰਦੋਥਲਾ ਥਾਣਾ ਦਸੂਹਾ ਨਾਲ ਹੋਈ, ਜਿਸ ਨੇ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸ਼ੋਸ਼ਣ ਕੀਤਾ ਅਤੇ ਮੈਨੂੰ ਭਰੋਸੇ ’ਚ ਲੈ ਕੇ 28 ਲੱਖ ਰੁਪਏ ਦੀ ਠੱਗੀ ਮਾਰੀ।

ਇਹ ਵੀ ਪੜ੍ਹੋ- ਅਮਰੀਕਾ 'ਚ ਪੰਜਾਬੀ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਸਹਿਮੇ ਲੋਕ

ਐੱਸ. ਐੱਸ. ਪੀ. ਨੇ ਰਾਜਵੀਰ ਕੌਰ ਵੱਲੋਂ ਦਿੱਤੀ ਗਈ ਸ਼ਿਕਾਇਤ ਦੀ ਇਨਕੁਅਰੀ ਪੁਲਸ ਕਪਤਾਨ (ਆਪ੍ਰੇਸ਼ਨ) ਨੂੰ ਦਿੱਤੀ। ਜਿਨ੍ਹਾਂ ਨੇ ਆਪਣੀ ਇਨਕੁਆਰੀ ਰਿਪੋਰਟ ’ਚ ‌ ਸੁਖਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਹਰਦੋਥਲਾ ਨੇ ਸ਼ਿਕਾਇਤਕਰਤਾ ਰਾਜਦੀਪ ਕੌਰ ਦੇ ਆਪਣੇ ਪਤੀ ਗੁਰਵਿੰਦਰ ਸਿੰਘ ਦੇ ਨਾਲ ਚਲਦੇ ਝਗੜੇ ਦਾ ਫਾਇਦਾ ਉਠਾ ਕੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਏ ਅਤੇ ਉਸ ਨੂੰ ਭਰੋਸੇ ਵਿਚ ਲੈ ਕੇ ਵੱਖ-ਵੱਖ ਸਮੇਂ ’ਤੇ ਬੈਂਕਾਂ ਚੋਂ ਲੋਨ ਕਰਵਾ ਕੇ ਆਪਣੇ ਭਰਾ ਕੁਲਵਿੰਦਰ ਸਿੰਘ ਅਤੇ ਭਾਣਜੇ ਗੋਰਵ ਤੁਰਾ ਦੇ ਬੈਂਕ ਖ਼ਾਤਿਆਂ ਵਿਚ 23 ਲੱਖ 53 ਹਜ਼ਾਰ 908 ਰੁਪਏ ਟਰਾਂਸਫ਼ਰ ਕਰਵਾਏ ਅਤੇ ਉਸ ਦਾ ਇਕ ਸੋਨੇ ਦਾ ਸੈੱਟ ਕਰੀਬ ਸਾਢੇ 3 ਤੋਲੇ ਹੜਪ ਕਰਨ ਦੀ ਗੱਲ ਸਾਹਮਣੇ ਆਈ।

ਜਿਸ ਦੇ ਆਧਾਰ ’ਤੇ ਸੁਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਅਤੇ ਗੋਰਵ ਤੁਰਾ ਵਾਸੀਆਨ ਹਰਦੋਥਲਾ ਥਾਣਾ ਦਸੂਹਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਆਪਣੀ ਇਨਕੁਇਰੀ ਦੀ ਰਿਪੋਰਟ ਤਿਆਰ ਕਰਕੇ ਮਾਨਯੋਗ ਐੱਸ. ਐੱਸ. ਪੀ. ਨੂੰ ਭੇਜੀ ਗਈ ਜਿਨ੍ਹਾਂ ਦੇ ਹੁਕਮਾਂ ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਜਲੰਧਰ, ਕੈਮਿਸਟ ਸ਼ਾਪ ’ਤੇ ਕੰਮ ਕਰਨ ਵਾਲੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News