ਬੱਸ ’ਚ ਬੈਠਣ ਨੂੰ ਲੈ ਕੇ ਮੁੰਡੇ ਤੇ ਕੁੜੀ ਵਿਚਾਲੇ ਹੋਈ ਬਹਿਸ ਨੇ ਧਾਰਿਆ ਜੰਗ ਦਾ ਰੂਪ, ਚੱਲੇ ਦਾਤਰ

Sunday, Sep 15, 2024 - 01:43 PM (IST)

ਬੱਸ ’ਚ ਬੈਠਣ ਨੂੰ ਲੈ ਕੇ ਮੁੰਡੇ ਤੇ ਕੁੜੀ ਵਿਚਾਲੇ ਹੋਈ ਬਹਿਸ ਨੇ ਧਾਰਿਆ ਜੰਗ ਦਾ ਰੂਪ, ਚੱਲੇ ਦਾਤਰ

ਲੋਹੀਆਂ (ਸੁਭਾਸ਼ ਸੱਦੀ, ਮਨਜੀਤ)-ਬੱਸ ’ਚ ਬੈਠਣ ਨੂੰ ਲੈ ਕੇ ਮੁੰਡੇ ਤੇ ਕੁੜੀ ਵਿਚਾਲੇ ਹੋਈ ਬਹਿਸ ਨੇ ਜੰਗ ਦਾ ਰੂਪ ਧਾਰ ਲਿਆ। ਇਸ ਦੌਰਾਨ ਇਕ ਨੌਜਵਾਨ ਨੂੰ ਦਾਤਰ ਮਾਰ ਕੇ ਲਹੂ-ਲੁਹਾਨ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਲੋਹੀਆਂ ਦੇ ਸੁਲਤਾਨਪੁਰ ਲੋਧੀ ਰੇਲਵੇ ਫਾਟਕ ’ਤੇ 5-6 ਨੌਜਵਾਨਾਂ ਵੱਲੋਂ ਇਕ ਬੱਸ ’ਤੇ ਸਵਾਰ ਹੋ ਕੇ ਲੋਹੀਆਂ ਕੰਮ ਕਰਨ ਉਤਰੇ 18 ਸਾਲਾ ਨੌਜਵਾਨ ਦੀ ਜਿੱਥੇ ਭਾਰੀ ਕੁੱਟਮਾਰ ਕੀਤੀ ਅਤੇ ਬਾਅਦ ’ਚ ਨੌਜਵਾਨ ਨੂੰ ਸਿਰ, ਲੱਤਾਂ ਅਤੇ ਬਾਹਾਂ ’ਤੇ ਦਾਤਰ ਮਾਰ ਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਗੰਭੀਰ ਹਾਲਤ ’ਚ ਇਲਾਜ ਲਈ ਅੰਮ੍ਰਿਤਸਰ ਦੇ ਇਕ ਹਸਪਤਾਲ ’ਚ ਭੇਜਿਆ ਗਿਆ ਹੈ।

ਉਕਤ ਲੜਕੇ ਦੇ ਇੰਨੀਆਂ ਸੱਟਾਂ ਮਾਰੀਆਂ ਗਈਆਂ ਕਿ ਲੜਕੇ ਦੀ ਸਿਰ ਦੀ ਹੱਡੀ ਜਿੱਥੇ ਟੁੱਟ ਗਈ ਦੱਸੀ ਜਾ ਰਹੀ ਹੈ, ਉੱਥੇ ਹੀ ਉਸ ਨੂੰ ਭਾਰੀ ਕੁੱਟਮਾਰ ਕਾਰਨ ਅਧਰੰਗ ਦਾ ਦੋਰਾ ਵੀ ਪੈ ਗਿਆ। ਜਾਣਕਾਰੀ ਅਨੁਸਾਰ ਇਕ ਲੜਕਾ ਗੁਰਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਕਾਲੀ ਰੋਣ ਥਾਣਾ ਮੱਖੂ ਜ਼ਿਲਾ ਫਿਰੋਜ਼ਪੁਰ ਤੇ ਇਕ ਲੜਕੀ ਰੇਸ਼ਮ ਕੌਰ (ਅਸਲੀ ਨਾਂ ਨਹੀਂ) ਬੀਤੇ ਦਿਨ ਜਦ ਇਕ ਬੱਸ ’ਚ ਮਖੂ ਵੱਲੋਂ ਲੋਹੀਆਂ ਨੂੰ ਆ ਰਹੇ ਰਹੇ ਸਨ ਤਾਂ ਦੋਹਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਪਰ ਬਾਅਦ ’ਚ ਇਹ ਦੋਵੇਂ ਬੱਸ ’ਚੋਂ ਉਤਰ ਕੇ ਚਲੇ ਗਏ।

ਇਹ ਵੀ ਪੜ੍ਹੋ- ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਹੋਰ ਖ਼ੁਸ਼ਖਬਰੀ, ਡੇਰੇ ਵੱਲੋਂ ਕੀਤਾ ਗਿਆ ਵੱਡਾ ਐਲਾਨ

PunjabKesari
ਬੀਤੇ ਦਿਨ ਜਿਵੇਂ ਹੀ ਬੱਸ ਲੋਹੀਆਂ ਪੁੱਜੀ ਤਾਂ ਉਕਤੀ ਲੜਕੀ ਦੇ ਇਕ ਭਰਾ, ਇਕ ਮਾਸੀ ਦਾ ਮੁੰਡਾ ਤੇ ਉਨ੍ਹਾਂ ਦੇ 3-4 ਹੋਰ ਸਮਰਥਕਾਂ ਨੇ ਗੁਰਪ੍ਰੀਤ ਦੇ ਲੋਹੀਆਂ ਉਤਰਦੇ ਹੀ ਉਸ ਨੂੰ ਫੜ ਲਿਆ ਅਤੇ ਇਕ ਪਾਸੇ ਲਿਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਿਰ ’ਚ ਦਾਤਰ ਮਾਰ ਕੇ ਸਖ਼ਤ ਜ਼ਖਮੀ ਕਰ ਦਿੱਤਾ, ਜਿਸ ਨਾਲ ਹਰ ਪਾਸੇ ਖੂਨ ਫੈਲ ਗਿਆ। ਕੁੱਟਮਾਰ ਤੋਂ ਬਾਅਦ ਜਿੱਥੇ ਲੜਕੀ ਦੇ ਭਰਾ ਅਤੇ ਸਮਰਥਕ ਘਟਨਾ ਵਾਲੇ ਸਥਾਨ ਤੋਂ ਭੱਜ ਗਏ ਤੇ ਜ਼ਖਮੀ ਗੁਰਪ੍ਰੀਤ ਦੇ ਕੁਝ ਦੋਸਤਾਂ ਨੇ ਬਾਅਦ ’ਚ ਹਸਪਤਾਲ ਪਹੁੰਚਾਇਆ ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਹਿਲਾਂ ਜਲੰਧਰ ਤੇ ਬਾਅਦ ’ਚ ਅੰਮ੍ਰਿਤਸਰ ਰੈਫਰ ਕੀਤਾ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਨਾਕ ਘਟਨਾ : ਧੀ ਨਾਲ 7 ਸਾਲ ਤੱਕ ਜਬਰ-ਜ਼ਿਨਾਹ ਕਰਦਾ ਰਿਹਾ ਪਿਓ, ਇੰਝ ਖੁੱਲ੍ਹਿਆ ਭੇਤ

ਇਸ ਝਗੜੇ ’ਚ ਸ਼ਾਮਲ ਉਕਤ ਲੜਕੀ ਦਾ ਕਹਿਣਾ ਹੈ ਕਿ ਬੀਤੇ ਦਿਨੀਂ ਲੜਕੇ ਨੇ ਉਸ ਨਾਲ ਬੱਸ ’ਚ ਬਦਤਮੀਜ਼ੀ ਕੀਤੀ ਸੀ ਅਤੇ ਉਸ ਨੇ ਇਸ ਸਬੰਧੀ ਆਪਣੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਸੀ। ਉਸ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਜਾਣਕਾਰੀ ਨਹੀਂ ਕਿ ਉਸ ਦੇ ਪਰਿਵਾਰ ਵੱਲੋਂ ਲੜਕੇ ਨੂੰ ਮਾਰਿਆ ਕੁੱਟਿਆ ਗਿਆ ਹੈ ਅਤੇ ਗੰਭੀਰ ਜ਼ਖ਼ਮੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਐੱਸ. ਐੱਚ. ਓ. ਲੋਹੀਆਂ ਲਾਭ ਸਿੰਘ ਸਹੋਤਾ ਦੀ ਅਗਵਾਈ ’ਚ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਲੜਕੀ ਦੇ 2 ਭਰਾ ਲੋਹੀਆਂ ਪੁਲਸ ਵੱਲੋਂ ਕਾਬੂ ਕਰ ਲਏ ਗਏ ਹਨ।

ਇਹ ਵੀ ਪੜ੍ਹੋ- ਪੰਜਾਬ ਪੁਲਸ ਨੇ ਕਰ 'ਤਾ ਐਨਕਾਊਂਟਰ! ਪੁਲਸ ਤੇ ਬਦਮਾਸ਼ਾਂ ਵਿਚਾਲੇ ਹੋਈ ਤਾਬੜਤੋੜ ਫਾਇਰਿੰਗ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News