ਕਾਮਨਵੈਲਥ ਸ਼ਤਰੰਜ : ਅਭੀਜੀਤ ਨੇ ਕੀਤਾ ਉਲਟਫੇਰ, ਵੈਭਵ ਨੂੰ ਹਰਾ ਕੇ ਚੋਟੀ ''ਤੇ ਪਹੁੰਚੇ

Sunday, Jul 09, 2017 - 04:07 PM (IST)

ਦਿੱਲੀ— ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ 'ਚ ਸਾਬਕਾ ਚੈਂਪੀਅਨ ਗ੍ਰਾਂਡ ਮਾਸਟਰ ਅਭੀਜੀਤ ਗੁਪਤਾ ਨੇ ਹਮਵਤਨ ਗ੍ਰਾਂਡ ਮਾਸਟਰ ਵੈਭਵ ਸੂਰੀ ਨੂੰ ਹਰਾ ਕੇ 7 ਰਾਊਂਡ ਦੇ ਬਾਅਦ 6 ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਕਾਇਮ ਕਰ ਲਈ ਹੈ ਅਤੇ ਲਗਾਤਾਰ ਦੂਜੀ ਵਾਰ ਕਾਮਨਵੈਲਥ ਸ਼ਤਰੰਜ ਚੈਂਪੀਅਨਸ਼ਿਪ ਜਿੱਤਣ ਦੀ ਦਿਸ਼ਾ ਵਿਚ ਮਜ਼ਬੂਤ ਕਦਮ ਵਧਾ ਦਿੱਤੇ ਹਨ। ਹੁਣ ਜਦ ਸਿਰਫ 2 ਰਾਊਂਡ ਬਾਕੀ ਹਨ ਅਜਿਹੇ ਵਿਚ ਅਭੀਜੀਤ ਦੀ ਇਹ ਜਿੱਤ ਉਨ੍ਹਾਂ ਨੂੰ ਖਿਤਾਬ ਦਾ ਸਭ ਤੋਂ ਮਜ਼ਬੂਤ ਦਾਅਵੇਦਾਰ ਸਾਬਤ ਕਰ ਰਹੀ ਹੈ। ਖੈਰ ਉਨ੍ਹਾਂ ਨੂੰ ਅੱਗੇ ਦੇ ਦੋ ਰਾਊਂਡ ਵੀ ਆਸਾਨ ਨਹੀਂ ਮਿਲਣ ਵਾਲੇ ਹਨ ਪਰ ਉਨ੍ਹਾਂ ਦਾ ਤਜਰਬਾ ਅਜਿਹੇ ਵਿਚ ਬਹੁਤ ਕੰਮ ਆ ਸਕਦਾ ਹੈ। ਕੱਲ ਉਹ ਕਾਲੇ ਮੁਹਰਿਆਂ ਨਾਲ ਤੇਜਸ ਬਾਕਰੇ ਨਾਲ ਮੁਕਾਬਲਾ ਖੇਡਣਗੇ ਅਤੇ ਜੇਕਰ ਉਹ ਜਿੱਤੇ ਤਾਂ ਖਿਤਾਬ 'ਤੇ ਉਨ੍ਹਾਂ ਦਾ ਕਬਜ਼ਾ ਹੋਣਾ ਲਗਭਗ ਤੈਅ ਹੋ ਜਾਵੇਗਾ। ਹੋਰਨਾਂ ਮੁਕਾਬਲਿਆਂ ਦੀ ਗੱਲ ਕਰੀਏ ਤਾਂ ਇਕ ਦੋ ਟੇਬਲ ਤੋਂ ਲੈ ਕੇ ਪੰਜਵੇਂ ਟੇਬਲ ਤੱਕ ਦੇ ਮੁਕਾਬਲੇ ਬਰਾਬਰੀ 'ਤੇ ਰਹਿਣ ਨਾਲ ਚੋਟੀ 'ਤੇ ਕੁਝ ਜ਼ਿਆਦਾ ਬਦਲਾਅ ਨਹੀਂ ਹੋਇਆ, ਇਕ ਬੇਹੱਦ ਰੋਮਾਂਚਕ ਮੁਕਾਬਲੇ ਵਿਚ ਤਜਰਬੇਕਾਰ ਗ੍ਰਾਂਡ ਮਾਸਟਰ ਪ੍ਰਵੀਨ ਥਿਪਸੇ ਨੇ ਨੌਜਵਾਨ ਗ੍ਰਾਂਡ ਮਾਸਟਰ ਦੀਪਨ ਚੱਕਰਵਰਤੀ ਨੂੰ ਹਰਾਇਆ। 7 ਰਾਊਂਡ ਦੇ ਬਾਅਦ ਵੈਭਵ ਸੂਰੀ, ਪ੍ਰਵੀਨ ਥਿਪਸੇ, ਸਵਪਨਿਲ ਧੋਪਾੜੇ, ਵਹੋਲ ਅਲੈਕਜੈਂਡਰ, ਸ਼ਾਰਦੁਲ ਗਾਗਰੇ ਅਤੇ ਤੇਜਸ ਬਾਕਰੇ 5.5 ਅੰਕ ਦੇ ਨਾਲ ਦੂਜੇ ਸਥਾਨ 'ਤੇ ਚਲ ਰਹੇ ਹਨ।
ਮਹਿਲਾਵਾਂ 'ਚ ਗ੍ਰਾਂਡ ਮਾਸਟਰ ਸਵਾਤੀ ਘਾਟੇ ਨੇ ਸ਼ਾਰਦੁਲ ਗਾਗਰੇ ਨਾਲ ਡਰਾਅ ਖੇਡਦੇ ਹੋਏ 5 ਅੰਕ ਦੇ ਨਾਲ ਆਪਣਾ ਪਹਿਲਾ ਸਥਾਨ ਬਰਕਰਾਰ ਰਖਿਆ ਹੈ। ਜਦਕਿ ਉਨ੍ਹਾਂ ਤੋਂ ਇਲਾਵਾ ਬਾਲਾ ਕੰਨੱਪਾ, ਮੇਰੀ ਐਨ ਗੋਮਸ, ਤਨੀਆ ਸਚਦੇਵ, ਨੰਧੀਧਾ ਪੀ.ਵੀ., ਸਿਰਜਾ ਸ਼ੇਸ਼ਾਦ੍ਰੀ ਅਤੇ ਨਿਸ਼ਾ ਮੋਹਤਾ 4.5 ਅੰਕ ਲੈ ਕੇ ਦੂਜੇ ਸਥਾਨ 'ਤੇ ਚਲ ਰਹੀਆਂ ਹਨ।

ਨਿਕਲੇਸ਼ ਜੈਨ


Related News