ਚਲਦੇ ਸ਼ੋਅ ਦੌਰਾਨ ਦਰਸ਼ਕ ਨੇ ਦਿਲਜੀਤ ਵੱਲ ਵਗ੍ਹਾ ਕੇ ਮਾਰਿਆ ਫੋਨ, ਫਿਰ ਗਾਇਕ ਨੇ ਜੋ ਕੀਤਾ...

Saturday, Sep 21, 2024 - 05:48 AM (IST)

ਚਲਦੇ ਸ਼ੋਅ ਦੌਰਾਨ ਦਰਸ਼ਕ ਨੇ ਦਿਲਜੀਤ ਵੱਲ ਵਗ੍ਹਾ ਕੇ ਮਾਰਿਆ ਫੋਨ, ਫਿਰ ਗਾਇਕ ਨੇ ਜੋ ਕੀਤਾ...

ਐਂਟਰਟੇਨਮੈਂਟ ਡੈਸਕ- ਕਰਨ ਔਜਲਾ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨਾਲ ਇਕ ਅਨੋਖੀ ਘਟਨਾ ਵਾਪਰੀ ਹੈ। ਚਲਦੇ ਸ਼ੋਅ ਦੌਰਾਨ ਕਿਸੇ ਦਰਸ਼ਕ ਨੇ ਸਟੇਜ ਉੱਤੇ ਕੋਈ ਚੀਜ਼ ਵਗ੍ਹਾ ਕੇ ਮਾਰੀ।

PunjabKesari

ਦੱਸ ਦੇਈਏ ਕਿ ਦਿਲਜੀਤ ਦਾ ਸ਼ੋਅ ਪੈਰਿਸ ਵਿਚ ਚੱਲ ਰਿਹਾ ਸੀ। ਇਸ ਸ਼ੋਅ ਦੌਰਾਨ ਇਕ ਦਰਸ਼ਕ ਨੇ ਸਟੇਜ ਉੱਤੇ ਦਿਲਜੀਤ ਵੱਲ ਆਪਣਾ ਫੋਨ ਵਗ੍ਹਾ ਕੇ ਮਾਰਿਆ। 

PunjabKesari

ਹਾਲਾਂਕਿ ਇਹ ਫੋਨ ਦਿਲਜੀਤ ਦੇ ਵੱਜਿਆ ਨਹੀਂ ਪਰ ਉਹ ਇਸ ਨੂੰ ਦੇਖ ਕੇ ਡਰ ਗਿਆ। ਦਿਲਜੀਤ ਨੇ ਪਹਿਲਾਂ ਤਾਂ ਉਸ ਫੋਨ ਨੂੰ ਪੈਰ ਨਾਲ ਸਟੇਜ ਤੋਂ ਹੇਠਾਂ ਸੁੱਟਣ ਦੀ ਕੋਸ਼ਿਸ਼ ਕੀਤੀ ਫਿਰ ਦਿਲਜੀਤ ਨੇ ਸਟੇਜ 'ਤੇ ਫੋਨ ਸੁੱਟਣ ਵਾਲੇ ਦਰਸ਼ਕ 'ਤੇ ਗੁੱਸਾ ਕਰਨ ਦੀ ਬਜਾਏ ਉਸ ਨਾਲ ਪਿਆਰ ਨਾਲ ਗੱਲ ਕੀਤੀ। 

PunjabKesari

ਇੰਨਾ ਹੀ ਨਹੀਂ ਦਿਲਜੀਤ ਨੇ ਉਸ ਦਰਸ਼ਕ ਨੂੰ ਆਪਣੀ ਜੈਕੇਟ ਉਤਾਰ ਕੇ ਗਿਫਟ ਕਰ ਦਿੱਤੀ ਅਤੇ ਬੋਲਿਆ 'ਆਈ ਲਵ ਯੂ'।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਨਾਲ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਚਲਦੇ ਸ਼ੋਅ ਦੌਰਾਨ ਇਕ ਦਰਸ਼ਕ ਨੇ ਉਸ ਵੱਲ ਆਪਣਾ ਬੂਟ ਵਗ੍ਹਾ ਕੇ ਮਾਰਿਆ ਸੀ। ਕਰਨ ਦਾ ਸ਼ੋਅ ਲੰਡਨ ‘ਚ ਸੀ, ਜਿੱਥੇ ਲਾਈਵ ਸ਼ੋਅ ਕਰ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਇਕ ਦਰਸ਼ਕ ਨੇ ਉਨ੍ਹਾਂ ‘ਤੇ ਬੂਟ ਸੁੱਟ ਦਿੱਤਾ।

ਬੂਟ ਸਿੱਧਾ ਗਾਇਕ ਦੇ ਚਿਹਰੇ ‘ਤੇ ਲੱਗਾ, ਇਸੇ ਦੌਰਾਨ ਗੁੱਸੇ ਨਾਲ ਲਾਲ ਹੋਏ ਗਾਇਕ ਨੇ ਸ਼ੋਅ ਅੱਧ ਵਿਚਾਲੇ ਹੀ ਬੰਦ ਕਰ ਦਿੱਤਾ ਅਤੇ ਬੂਟ ਸੁੱਟਣ ਵਾਲੇ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਇੰਨਾ ਮਾੜਾ ਨਹੀਂ ਗਾ ਰਿਹਾ ਕਿ ਤੁਸੀਂ ਮੇਰੇ ‘ਤੇ ਬੂਟ ਸੁੱਟ ਕੇ ਮੈਨੂੰ ਮਾਰੋ।


author

Rakesh

Content Editor

Related News