13 ਸਾਲਾ ਕੁੜੀ ਨਾਲ ਗੁਆਂਢ ''ਚ ਰਹਿੰਦੇ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕੇ ਕਰ ''ਤੀ ਵਾਇਰਲ

Sunday, Sep 15, 2024 - 06:44 PM (IST)

13 ਸਾਲਾ ਕੁੜੀ ਨਾਲ ਗੁਆਂਢ ''ਚ ਰਹਿੰਦੇ 2 ਮੁੰਡਿਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਬਣਾ ਕੇ ਕਰ ''ਤੀ ਵਾਇਰਲ

ਅਮਰਗੜ੍ਹ (ਸ਼ੇਰਗਿੱਲ)-ਥਾਣਾ ਅਮਰਗੜ੍ਹ ਵਿਖੇ ਪੁਲਸ ਵੱਲੋਂ ਨਾਬਾਲਗ ਬੱਚੀ ਨਾਲ ਜਹਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ’ਚ ਨਾਬਾਲਗਾ ਦੇ ਨਾਲ ਪੜ੍ਹਦੇ ਇਕ ਵਿਦਿਆਰਥੀ ਅਤੇ ਉਸਦੇ ਦੋਸਤ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ 13 ਸਾਲਾ ਕੁੜੀ ਨੇ ਦੱਸਿਆ ਕਿ ਉਹ ਨੌਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਉਸਦੇ ਗਆਂਢ ’ਚ ਇਕ ਮੁੰਡਾ ਰਹਿੰਦਾ ਹੈ ਜੋ ਕਿ ਉਸੇ ਦੀ ਕਲਾਸ ’ਚ ਪੜ੍ਹਦਾ ਹੈ। ਗੁਆਂਢੀ ਹੋਣ ਕਰ ਕੇ ਉਸ ਮੁੰਡੇ ਦਾ ਉਨ੍ਹਾਂ ਦੇ ਘਰ ਕਾਫੀ ਆਉਣ-ਜਾਣ ਸੀ , ਉਸ ਵੱਲੋਂ ਕਰੀਬ ਇਕ ਸਾਲ ਪਹਿਲਾਂ ਸਾਡੇ ਗੁਆਂਢ ’ਚ ਨਵੇਂ ਰਹਿਣ ਆਏ ਇਕ ਮੁੰਡੇ ਨਾਲ ਜੋ ਕਿ ਗਿਆਰਵੀਂ ਜਮਾਤ ਦਾ ਵਿਦਿਆਰਥੀ ਹੈ, ਨਾਲ ਮੇਰੀ ਜਾਣ-ਪਛਾਣ ਕਰਵਾਈ ਗਈ। ਕਰੀਬ 15-20 ਦਿਨ ਪਹਿਲਾਂ ਜਦੋਂ ਉਸ ਨੂੰ ਆਪਣੀ ਪੜ੍ਹਾਈ ਲਈ ਇਕ ਕਾਪੀ ਦੀ ਜ਼ਰੂਰਤ ਸੀ ਤਾਂ ਉਹ ਗੁਆਂਢ ’ਚ ਰਹਿੰਦੇ ਮੁੰਡੇ ਪਾਸੋਂ ਲੈਣ ਗਈ ਤਾਂ ਉਸ ਵਕਤ ਉਹ ਦੋਵੇਂ ਉਸ ਘਰ ’ਚ ਇਕੱਲੇ ਸਨ , ਜਿਨ੍ਹਾਂ ਨੇ ਮੇਰੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਜ਼ਬਰਦਸਤੀ ਕਰਦਿਆਂ ਇਕ ਵੀਡੀਓ ਵੀ ਬਣਾ ਲਈ।

ਇਹ ਵੀ ਪੜ੍ਹੋ- ਪੰਜਾਬ ਦੇ ਬੱਚਿਆਂ ਨੂੰ ਲੈ ਕੇ ਵੱਡਾ ਖੁਲਾਸਾ, ਹੋਸ਼ ਉੱਡਾ ਦੇਵੇਗੀ ਇਹ ਰਿਪੋਰਟ

ਉਨ੍ਹਾਂ ਮੈਨੂੰ ਆਖਿਆ ਕਿ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸੀ ਤਾਂ ਵੀਡੀਓ ਵਾਇਰਲ ਕਰ ਕੇ ਤੈਨੂੰ ਬਦਨਾਮ ਕਰ ਦੇਵਾਂਗੇ। ਇਸ ਕਰ ਕੇ ਮੈਂ ਪਰਿਵਾਰ ਦੀ ਬਦਨਾਮੀ ਤੋਂ ਡਰਦਿਆਂ ਇਹ ਗੱਲ ਕਿਸੇ ਨੂੰ ਨਹੀਂ ਦੱਸੀ ਪਰ ਫਿਰ ਵੀ ਉਨ੍ਹਾਂ ਵੱਲੋਂ ਮੇਰੀ ਅਸ਼ਲੀਲ ਵੀਡੀਓ ਵਾਇਰਲ ਕਰ ਦਿੱਤੀ ਗਈ। ਇਸ ਸਬੰਧੀ ਥਾਣਾ ਪੁਲਸ ਅਮਰਗੜ੍ਹ ਨੇ ਦੋਵਾਂ ਲੜਕਿਆਂ ਖਿਲਾਫ ਮੁਕੱਦਮਾ ਦਰਜ ਕਰਦਿਆਂ ਅਗਲੀ ਕਾਰਵਾਈ ਆਰੰਭ ਦਿੱਤੀ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ 'ਤੇੇ ਪਿਆ ਭੜਥੂ, ਅਮਰੀਕਾ ਜਾ ਰਹੇ ਵਿਅਕਤੀ ਕੋਲੋਂ ਵੱਡੀ ਗਿਣਤੀ 'ਚ ਗੋਲੀਆਂ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News