ਚੰਡੀਗੜ੍ਹ ਧਮਾਕੇ ਦੇ ਦੂਜੇ ਦੋਸ਼ੀ ਨੂੰ ਅਦਾਲਤ ''ਚ ਕੀਤਾ ਪੇਸ਼, 20 ਤਾਰੀਖ਼ ਤੱਕ ਰਿਮਾਂਡ ''ਤੇ

Sunday, Sep 15, 2024 - 07:23 PM (IST)

ਚੰਡੀਗੜ੍ਹ ਧਮਾਕੇ ਦੇ ਦੂਜੇ ਦੋਸ਼ੀ ਨੂੰ ਅਦਾਲਤ ''ਚ ਕੀਤਾ ਪੇਸ਼, 20 ਤਾਰੀਖ਼ ਤੱਕ ਰਿਮਾਂਡ ''ਤੇ

ਚੰਡੀਗੜ੍ਹ/ਅੰਮ੍ਰਿਤਸਰ : ਚੰਡੀਗੜ੍ਹ ਦੇ ਸੈਕਟਰ-10 'ਚ ਕੋਠੀ 'ਤੇ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ 'ਚੋਂ ਹੁਣ ਤੱਕ ਪੁਲਸ ਨੇ 4 ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਅੱਜ ਇੱਕ ਹੋਰ ਦੋਸ਼ੀ ਨੂੰ ਕਾਊਂਟਰ ਇੰਟੈਲੀਜੈਂਸ ਦੀ ਪੁਲਸ ਨੇ ਦਿੱਲੀ ਤੋਂ ਫੜ੍ਹ ਕੇ ਅੰਮ੍ਰਿਤਸਰ ਅਦਾਲਤ 'ਚ ਪੇਸ਼ ਕੀਤਾ।

ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰਨੇਡ ਧਮਾਕੇ ਨਾਲ ਜੁੜੀ ਵੱਡੀ ਖ਼ਬਰ, ਦੂਜੇ ਦੋਸ਼ੀ ਨੂੰ ਵੀ ਕੀਤਾ ਗਿਆ ਗ੍ਰਿਫ਼ਤਾਰ (ਵੀਡੀਓ)

ਇੱਥੇ ਪੁਲਸ ਨੂੰ ਉਸ ਦਾ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਧਮਾਕਾ ਮਾਮਲੇ ਵਿੱਚ ਹੁਣ ਤੱਕ ਅਸੀਂ 4 ਦੋਸ਼ੀਆਂ ਨੂੰ ਕਾਬੂ ਕਰ ਚੁੱਕੇ ਹਾਂ ਅਤੇ ਇਸ ਦਾ ਨਾਂ ਵਿਸ਼ਾਲ ਮਸੀਹ ਹੈ। ਉਨ੍ਹਾਂ ਕਿਹਾ ਕਿ ਅਦਾਲਤ ਵੱਲੋਂ ਸਾਨੂੰ 20 ਸਤੰਬਰ ਤੱਕ ਦਾ ਰਿਮਾਂਡ ਹਾਸਲ ਹੋਇਆ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ! ਇੱਕੋ ਵਾਹਨ ਦੇ 132 ਚਲਾਨ ਭਰਨ ਅਦਾਲਤ ਪੁੱਜਾ ਸ਼ਖ਼ਸ, ਪੜ੍ਹੋ ਪੂਰੀ ਖ਼ਬਰ

ਰਿਮਾਂਡ ਦੌਰਾਨ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਿਸਤੌਲਾਂ ਦੇ ਮਾਮਲੇ ਦੇ ਵਿੱਚ ਵੀ ਇਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਸ ਦੀ ਵੀ ਪੁੱਛਗਿੱਛ ਚੱਲ ਰਹੀ ਹੈ। ਇਸ ਤੋਂ ਪਹਿਲਾਂ ਪੁਲਸ ਅਧਿਕਾਰੀ ਉਸ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਾਉਣ ਦੇ ਲਈ ਲੈ ਕੇ ਪੁੱਜੇ ਸਨ। ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8



 


author

Babita

Content Editor

Related News