ਲੋਕਾਂ ਨੂੰ ਸੜਕ ''ਤੇ ਦਿਖੀ ਵਿਅਕਤੀ ਦੀ ਲਾਸ਼, ਪੁਲਸ ਨੇ ਆ ਕੇ ਦੇਖਿਆ ਤਾਂ...

Friday, Sep 13, 2024 - 11:44 PM (IST)

ਜਲੰਧਰ (ਵਰੁਣ)– ਜਲੰਧਰ-ਅੰਮ੍ਰਿਤਸਰ ਹਾਈਵੇ ’ਤੇ ਇਕ ਮਲਟੀਪਲੈਕਸ ਨੇੜੇ ਇਕ ਸ਼ਰਾਬੀ ਨੂੰ ਸੜਕ 'ਤੇ ਪਿਆ ਦੇਖ ਕੇ ਲੋਕਾਂ ਨੇ ਉਸ ਨੂੰ ਮਰਿਆ ਹੋਇਆ ਸਮਝ ਲਿਆ। ਸਥਾਨਕ ਲੋਕਾਂ ਨੇ ਪੁਲਸ ਕੰਟਰੋਲ ਰੂਮ ਵਿਚ ਇਸ ਦੀ ਸੂਚਨਾ ਦਿੱਤੀ। ਜਿਵੇਂ ਹੀ ਪੁਲਸ ਮੌਕੇ ’ਤੇ ਪਹੁੰਚੀ ਤਾਂ ਪੁਲਸ ਨੂੰ ਉਸ ਦੇ ਸਾਹ ਚੱਲਣ ਦਾ ਸ਼ੱਕ ਹੋਇਆ, ਜਿਸ ਤੋਂ ਬਾਅਦ ਪੁਲਸ ਨੇ ਉਸ ਦੇ ਮੂੰਹ 'ਤੇ ਪਾਣੀ ਛਿੜਕਿਆ ਤਾਂ ਉਹ ਵਿਅਕਤੀ ਉੱਠ ਖੜ੍ਹਾ ਹੋਇਆ।

ਇਹ ਵੀ ਪੜ੍ਹੋ- ਨੇਕ ਦਿਲ 'ਚੋਰ' ਦਾ ਅਜਿਹਾ ਕੰਮ, ਜਿਸ ਨੂੰ ਦੇਖ ਕੇ ਲੋਕਾਂ ਨੇ ਕਿਹਾ- 'ਇਨਸਾਨੀਅਤ ਅਜੇ ਜ਼ਿੰਦਾ ਹੈ...'

ਥਾਣਾ ਨੰਬਰ 8 ਦੇ ਇੰਚਾਰਜ ਗੁਰਮੁਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਲਟੀਪਲੈਕਸ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਜਿਉਂ ਹੀ ਪੁਲਸ ਟੀਮ ਮੌਕੇ ’ਤੇ ਪਹੁੰਚੀ ਤਾਂ ਪੁਲਸ ਨੂੰ ਉਸ ਵਿਚ ਹਿਲ-ਜੁਲ ਹੁੰਦੀ ਦਿਖਾਈ ਦਿੱਤੀ। ਜਿਉਂ ਹੀ ਪੁਲਸ ਟੀਮ ਨੇ ਉਸ ਵਿਅਕਤੀ ਦੇ ਚਿਹਰੇ ’ਤੇ ਪਾਣੀ ਨਾਲ ਛਿੜਕਿਆ ਤਾਂ ਉਹ ਉੱਠ ਖੜ੍ਹਾ ਹੋਇਆ।

ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾ ਸ਼ਰਾਬ ਪੀਣ ਨਾਲ ਉਹ ਵਿਅਕਤੀ ਬੇਹੋਸ਼ ਹੋ ਗਿਆ ਸੀ ਤੇ ਸੜਕ 'ਤੇ ਹੀ ਡਿੱਗ ਗਿਆ ਸੀ। ਪੁਲਸ ਨੇ ਉਸ ਨੂੰ ਪਾਣੀ ਪਿਆਇਆ ਅਤੇ ਘਰ ਛੱਡ ਕੇ ਆਉਣ ਦੀ ਗੱਲ ਕਹੀ ਤਾਂ ਉਹ ਕੁਝ ਹੀ ਸਮੇਂ ਬਾਅਦ ਉਥੋਂ ਖਿਸਕ ਗਿਆ। 

ਇਹ ਵੀ ਪੜ੍ਹੋ- ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਹਾਲ ਦੇਖ ਮਾਂ ਦੀਆਂ ਨਿਕਲੀਆਂ ਧਾਹਾਂ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News