ਭੂਆ ਨੂੰ ਦੋਸਤਾਂ ਨੂੰ ਮਿਲਣ ਦਾ ਕਹਿ ਕੇ ਘਰੋਂ ਨਿਕਲਿਆ ਨੌਜਵਾਨ, ਫਿਰ ਫੋਨ ''ਤੇ ਮਿਲੀ ਫੁਟੇਜ ਨੇ ਉਡਾਏ ਸਭ ਦੇ ਹੋਸ਼

Wednesday, Sep 18, 2024 - 07:04 PM (IST)

ਭੂਆ ਨੂੰ ਦੋਸਤਾਂ ਨੂੰ ਮਿਲਣ ਦਾ ਕਹਿ ਕੇ ਘਰੋਂ ਨਿਕਲਿਆ ਨੌਜਵਾਨ, ਫਿਰ ਫੋਨ ''ਤੇ ਮਿਲੀ ਫੁਟੇਜ ਨੇ ਉਡਾਏ ਸਭ ਦੇ ਹੋਸ਼

ਅਬੋਹਰ (ਸੁਨੀਲ)- ਭੂਆ ਕੋਲ ਰਹਿੰਦੇ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸਥਾਨਕ ਨਾਨਕ ਨਗਰੀ ਗਲੀ ਨੰਬਰ 5 ਦੇ ਵਸਨੀਕ ਅਤੇ ਪਿਛਲੇ ਕੁਝ ਸਮੇਂ ਤੋਂ ਜੰਮੂ ਬਸਤੀ ਵਿੱਚ ਭੂਆ ਦੇ ਕੋਲ ਰਹਿੰਦੇ ਇਕ ਨੌਜਵਾਨ ਦੀ ਬੀਤੀ ਰਾਤ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਨੌਜਵਾਨ ਦੀ ਲਾਸ਼ ਨੂੰ ਪੁਲਸ ਨੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ।

ਜਾਣਕਾਰੀ ਮੁਤਾਬਕ 26 ਸਾਲਾ ਕਬੀਰ ਪੁੱਤਰ ਅਸ਼ਵਨੀ ਦੀ ਭੂਆ ਰਜਨੀ ਅਤੇ ਪਿਤਾ ਅਸ਼ਵਨੀ ਨੇ ਦੱਸਿਆ ਕਿ ਕਬੀਰ ਅਣਵਿਆਹਿਆ ਸੀ ਅਤੇ ਹੈਂਡਲੂਮ ਦੀ ਦੁਕਾਨ ’ਤੇ ਕੰਮ ਕਰਦਾ ਸੀ। ਇਸ ਦੌਰਾਨ ਉਸ ਨੂੰ ਨਸ਼ੇ ਦੀ ਆਦਤ ਪੈ ਗਈ ਸੀ, ਜਿਸ ਲਈ ਹੁਣ ਉਸ ਦਾ ਇਲਾਜ ਚੱਲ ਰਿਹਾ ਸੀ। ਕਬੀਰ ਪਿਛਲੇ ਕੁਝ ਸਮੇਂ ਤੋਂ ਜੰਮੂ ਬਸਤੀ ’ਚ ਆਪਣੀ ਭੂਆ ਰਜਨੀ ਦੇ ਕੋਲ ਰਹਿ ਰਿਹਾ ਸੀ, ਬੀਤੀ ਰਾਤ ਉਹ ਆਪਣੀ ਭੂਆ ਨੂੰ ਇਹ ਕਹਿ ਕੇ ਘਰੋਂ ਨਿਕਲਿਆ ਕਿ ਉਹ ਸਰਾਭਾ ਨਗਰ ’ਚ ਆਪਣੇ ਦੋਸਤਾਂ ਨੂੰ ਮਿਲਣ ਜਾ ਰਿਹਾ ਹੈ ਪਰ ਵਾਪਸ ਨਹੀਂ ਪਰਤਿਆ ਸਗੋਂ ਕੁਝ ਲੋਕਾਂ ਨੇ ਉਸ ਦੀ ਲਾਸ਼ ਝਾੜੀਆਂ ਵਿੱਚ ਪਈ ਹੋਣ ਦੀ ਫੁਟੇਜ ਅਤੇ ਵੀਡੀਓ ਉਨ੍ਹਾਂ ਨੂੰ ਭੇਜੀ। ਜਿਸ ਤੇ ਉਹ ਮੌਕੇ 'ਤੇ ਪਹੁੰਚੇ।

ਇਹ ਵੀ ਪੜ੍ਹੋ- ਗੁਰਦੁਆਰਾ ਸ੍ਰੀ ਬੇਰ ਸਾਹਿਬ ਆਉਣ ਵਾਲੀ ਸੰਗਤ ਲਈ ਅਹਿਮ ਖ਼ਬਰ, ਰਸਤੇ ਕੀਤੇ ਡਾਇਵਰਟ

ਸੂਚਨਾ ਮਿਲਦੇ ਹੀ ਥਾਣਾ ਸਿਟੀ ਨੰਬਰ 1 ਦੇ ਸਹਾਇਕ ਸਬ-ਇੰਸਪੈਕਟਰ ਭੁਪਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ। ਪਰਿਵਾਰਕ ਮੈਂਬਰਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਕਿਸੇ ’ਤੇ ਕੋਈ ਸ਼ੱਕ ਨਹੀਂ ਹੈ ਅਤੇ ਉਹ ਕਿਸੇ ਖ਼ਿਲਾਫ਼ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡਾ ਹਾਦਸਾ, ਪੈਲੇਸ 'ਚ ਲੱਗੀ ਭਿਆਨਕ ਅੱਗ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News