ਮੋਗਾ : ਪ੍ਰੇਮਿਕਾ ਦੇ ਕਮਰੇ 'ਚ ਗਏ ਪ੍ਰੇਮੀ ਦੇ ਉੱਡੇ ਹੋਸ਼, ਦੇਖੀ ਅਜਿਹੀ ਚੀਜ਼ ਕਿ ਕਰ ਦਿੱਤਾ ਕਤਲ

Friday, Sep 27, 2024 - 06:23 PM (IST)

ਮੋਗਾ : ਪ੍ਰੇਮਿਕਾ ਦੇ ਕਮਰੇ 'ਚ ਗਏ ਪ੍ਰੇਮੀ ਦੇ ਉੱਡੇ ਹੋਸ਼, ਦੇਖੀ ਅਜਿਹੀ ਚੀਜ਼ ਕਿ ਕਰ ਦਿੱਤਾ ਕਤਲ

ਮੋਗਾ (ਕਸ਼ਿਸ਼) : ਬੀਤੇ ਦਿਨੀਂ ਮੋਗਾ ਦੇ ਕਸਬਾ ਅਜੀਤਵਾਲ ਵਿਖੇ ਇਕ ਕਿਰਾਏ ਦੇ ਮਕਾਨ 'ਚ ਰਹਿ ਰਹੀ 45 ਸਾਲਾ ਔਰਤ ਹਰਪਾਲ ਕੌਰ ਦਾ ਕਤਲ ਹੋ ਗਿਆ ਸੀ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕਾ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰਕੇ ਵੱਡਾ ਖ਼ੁਲਾਸਾ ਕੀਤਾ ਹੈ। ਇਹ ਕਤਲ ਨਜਾਇਜ਼ ਸੰਬੰਧਾਂ ਦੇ ਚੱਲਦਿਆਂ ਔਰਤ ਦੇ ਪ੍ਰੇਮੀ ਵੱਲੋਂ ਕੀਤਾ ਗਿਆ ਸੀ। ਮੋਗਾ ਪੁਲਸ ਨੇ 24 ਘੰਟਿਆਂ ਅੰਦਰ ਹੀ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਦਾ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਪਿੰਡਾਂ ਲਈ ਖ਼ਤਰੇ ਦੀ ਘੰਟੀ, ਸਾਵਧਾਨ ਹੋ ਜਾਣ ਲੋਕ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਡੀ. ਐੱਸ. ਪੀ. ਡੀ. ਲਵਦੀਪ ਸਿੰਘ ਗਿੱਲ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ।  ਉਨ੍ਹਾਂ ਖ਼ੁਲਾਸਾ ਕਰਦਿਆਂ ਦੱਸਿਆ ਕਿ ਮ੍ਰਿਤਕ ਹਰਪਾਲ ਕੌਰ ਦੇ ਪ੍ਰੇਮੀ ਮਨੀ ਨੂੰ ਸ਼ੱਕ ਸੀ ਕਿ ਉਸ ਦੀ ਪ੍ਰੇਮਿਕਾ ਹਰਪਾਲ ਕੌਰ ਦੇ ਕਿਸੇ ਹੋਰ ਲੜਕੇ ਨਾਲ ਵੀ ਸੰਬੰਧ ਹਨ ਕਿਉਂਕਿ ਜਦੋਂ ਉਹ ਉਸ ਨੂੰ ਮਿਲਣ ਆਇਆ ਤਾਂ ਉਸਦੇ ਕਮਰੇ ਵਿਚ ਕਿਸੇ ਲੜਕੇ ਦੇ ਕੱਪੜੇ ਪਏ ਹੋਏ ਸਨ ਜਿਸ ਤੋਂ ਬਾਅਦ ਦੋਸ਼ੀ ਵੱਲੋਂ ਹਰਪਾਲ ਕੌਰ ਨੂੰ ਧੱਕਾ ਮਾਰਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਨੇ ਕਰ ਦਿੱਤੀ ਵੱਡੀ ਭਵਿੱਖਬਾਣੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News