ਪਤੀ ਨੂੰ ਬੰਧਕ ਬਣਾ ਕੇ ਪਤਨੀ ਨੂੰ ਪਰਾਲੀ ਦੇ ਢੇਰ ’ਤੇ ਲਿਜਾ ਕੇ ਬਣਾਇਆ ਹਵਸ ਦਾ ਸ਼ਿਕਾਰ

Friday, Sep 27, 2024 - 12:07 AM (IST)

ਪਤੀ ਨੂੰ ਬੰਧਕ ਬਣਾ ਕੇ ਪਤਨੀ ਨੂੰ ਪਰਾਲੀ ਦੇ ਢੇਰ ’ਤੇ ਲਿਜਾ ਕੇ ਬਣਾਇਆ ਹਵਸ ਦਾ ਸ਼ਿਕਾਰ

ਮੁਕੇਰੀਆਂ, (ਨਾਗਲਾ)- ਮੁਕੇਰੀਆਂ ’ਚ ਇਕ ਔਰਤ ਨਾਲ ਜਬਰ-ਜ਼ਨਾਹ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਪੁਲਸ ਨੂੰ ਇਕ ਔਰਤ ਨੇ ਲਿਖਤੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਸਤੰਬਰ ਨੂੰ ਸ਼ਾਮ ਉਸਦਾ ਪਤੀ ਕਿਸੇ ਕੰਮ ਲਈ ਸ਼ਹਿਰ ਗਿਆ ਸੀ।

ਕਰੀਬ 10:30 ਵਜੇ ਰਾਤ ਹੰਸੂ ਪੁਤਰ ਸੈਫ ਅਲੀ ਵਾਸੀ ਮਨਸੂਰਪੁਰ ਉਨ੍ਹਾਂ ਦੀ ਕੁੱਲੀ ਵਿਚ ਆਇਆ ਤੇ ਕਹਿਣ ਲੱਗਾ ਕਿ ਤੇਰਾ ਪਤੀ ਗਰੀਬ ਹੈ, ਉਹ ਉਸ ਨਾਲ ਦੋਸਤੀ ਕਰਨੀ ਚਾਹੁੰਦਾ ਹੈ ਪਰ ਉਸ ਨੇ ਮਨ੍ਹਾ ਕਰ ਦਿੱਤਾ। 

ਪੀੜਤਾ ਨੇ ਦੱਸਿਆ ਕਿ ਬੀਤੀ ਰਾਤ ਨੂੰ 2:30 ਵਜੇ ਦੇ ਕਰੀਬ ਤਿੰਨ ਵਿਅਕਤੀ ਉਨ੍ਹਾਂ ਦੀ ਕੁੱਲੀ ਅੰਦਰ ਆਏ, ਜਿਨ੍ਹਾਂ ਵਿਚੋਂ ਦੋ ਨੇ ਮੂੰਹ ਢੱਕੇ ਹੋਏ ਸਨ, ਜਿਸ ਨੂੰ ਉਸਨੇ ਪਛਾਣ ਲਿਆ, ਜਿਸਦਾ ਨਾਂ ਹੰਸੂ ਪੁਤਰ ਸੈਫ ਅਲੀ ਸੀ। ਬਾਕੀ ਨਾਮਾਲੂਮ ਵਿਅਕਤੀਆਂ ਨੇ ਉਸਦੇ ਪਤੀ ਨੂੰ ਫੜ ਲਿਆ ਤੇ ਹੰਸੂ ਉਸਨੂੰ ਜ਼ਬਰਦਸਤੀ ਖਿੱਚ ਕੇ ਕੁੱਲੀ ਵਿਚੋਂ ਨਜ਼ਦੀਕ ਪਰਾਲੀ ਦੇ ਢੇਰ ’ਤੇ ਲੈ ਗਿਆ, ਜਿਥੇ ਉਸ ਨੇ ਜ਼ਬਰਦਸਤੀ ਮੇਰੇ ਨਾਲ ਸਰੀਰਕ ਸਬੰਧ ਬਣਾਏ।

ਥਾਣਾ ਮੁਖੀ ਨੇ ਦੱਸਿਆ ਕਿ 2 ਦੋਸ਼ੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।


author

Rakesh

Content Editor

Related News