ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਆਰਥਿਕ ਤੌਰ 'ਤੇ ਮਜ਼ਬੂਤ ਕਰ ਰਹੀ ਪੰਜਾਬ ਸਰਕਾਰ

Sunday, Sep 22, 2024 - 01:46 PM (IST)

ਜਲੰਧਰ- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਲਈ ਵੱਡੇ ਪੱਧਰ 'ਤੇ ਕਦਮ ਚੁੱਕੇ ਜਾ ਰਹੇ ਹਨ। 2024 ਦੇ ਤਾਜ਼ਾ ਅੰਕੜਿਆਂ ਮੁਤਾਬਕ, ਮਿਸ਼ਨ ਰੋਜ਼ਗਾਰ ਦੇ ਤਹਿਤ ਪਿਛਲੇ 30 ਮਹੀਨਿਆਂ ਵਿੱਚ 44,974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਦਿੱਤੀਆਂ ਗਈਆਂ ਹਨ, ਜਿਸ ਨਾਲ ਨੌਜਵਾਨਾਂ ਦਾ ਭਵਿੱਖ ਸੁਧਰਿਆ ਹੈ। ਇਹ ਭਰਤੀਆਂ ਮੁੱਖ ਤੌਰ 'ਤੇ ਸਿਹਤ, ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਕੀਤੀਆਂ ਗਈਆਂ ਹਨ।

ਇਸ ਦੌਰਾਨ ਜਗਦੀਪ ਸਿੰਘ (ਸਟੈਨੋਗ੍ਰਾਫਰ) ਪਿੰਡ ਕਨੋਈ, ਸੰਗਰੂਰ ਦੇ ਰਹਿਣ ਵਾਲੇ ਨੇ ਦੱਸਿਆ ਕਿ ਮੈਂ ਆਪਣੀ ਮੁੱਢਲੀ ਪੜ੍ਹਾਈ ਸਰਕਾਰੀ ਸਕੂਲ ਤੋਂ ਪੂਰੀ ਕੀਤੀ ਹੈ। ਉਸ ਨੇ ਦੱਸਿਆ ਕਿ 2018 'ਚ ਮੈਨੂੰ ਸਟੈਨੋਗ੍ਰਾਫੀ ਦੇ ਕੋਰਸ ਬਾਰੇ ਪਤਾ ਅਤੇ ਮੈਂ ਸੰਗਰੂਰ 'ਚ ਸਟੈਨੋਗ੍ਰਾਫੀ ਦੀ ਪੜ੍ਹਾਈ ਸ਼ੁਰੂ ਕੀਤੀ ਜਿਸ ਤੋਂ ਬਾਅਦ 2022 'ਚ ਇਸ ਦੀ ਨੌਕਰੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਅਤੇ ਪੇਪਰ ਦੀ ਤਿਆਰੀ ਸ਼ੁਰੂ ਕਰ ਦਿੱਤੀ, ਫਿਰ 2023 ਸਾਡਾ ਲਿਖਤੀ ਪੇਪਰ ਹੋਇਆ ਅਤੇ 2024 'ਚ ਮਾਰਚ ਦੇ ਮਹੀਨੇ ਜੁਆਈਨਿੰਗ ਹੋ ਗਈ।

ਜਗਦੀਪ ਸਿੰਘ ਨੇ  ਦੱਸਿਆ ਅੱਜ ਮੈਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪਟਿਆਲਾ ਵਿਖੇ ਬਤੌਰ ਸਟੈਨੋ ਟਾਈਪਿਸਟ ਦੀ ਨੌਕਰੀ ਕਰ ਰਿਹਾ ਹਾਂ। ਹਾਲਾਂਕਿ ਇਸ ਤੋਂ ਪਹਿਲਾਂ ਮੈਂ ਖੇਤੀਬਾੜੀ ਕਰਦਾ ਸੀ ਪਰ ਨਾਲ-ਨਾਲ ਸਟੈਨੋਗ੍ਰਾਫੀ ਵੀ ਜਾਰੀ ਰੱਖੀ। ਉਸ ਨੇ ਦੱਸਿਆ ਕਿ ਪੰਜਾਬ ਸਰਕਾਰ ਭਗਵੰਤ ਮਾਨ ਦੇ ਆਉਣ ਨਾਲ ਸਰਕਾਰੀ ਨੌਕਰੀਆਂ ਦੇ ਪੇਪਰ ਸ਼ੁਰੂ ਹੋਏ ਜਿਸ ਨਾਲ ਬੇਰੁਜ਼ਗਾਰਾਂ ਨੂੰ ਵੀ ਨੌਕਰੀ ਹਾਸਲ ਹੋਈ। ਉਸ ਨੇ ਦੱਸਿਆ ਮੈਨੂੰ ਸਰਕਾਰੀ ਨੌਕਰੀ ਮਿਲਣ ਕਾਰਨ ਘਰ ਦੀ ਵਿੱਤੀ ਹਾਲਾਤ 'ਚ ਵੀ ਸੁਧਾਰ ਹੋਇਆ ਹੈ।  ਉਸ ਨੇ ਕਿਹਾ ਕਿ ਇਸ ਸਰਕਾਰ ਨੇ ਸਬੂਤ ਦਿੱਤਾ ਹੈ ਕਿ ਸਰਕਾਰਾਂ ਜੋ ਵੀ ਚਾਹੁਣ ਕਰ ਸਕਦੀਆਂ ਹਨ ਅਤੇ ਭਗਵੰਤ ਮਾਨ ਸਰਕਾਰ ਨੇ ਲੱਖਾਂ ਬੇਰੁਜ਼ਗਾਰ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਲਈ ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ ਹਾਂ।
 


Shivani Bassan

Content Editor

Related News