ਬਾਬੇ ਨੇ ਜਨਾਨੀ ਨਾਲ ਰਲ਼ ਕੇ ਕੀਤਾ ਅਜਿਹਾ ਕਾਰਾ! ਆਪ ਹੀ ਵੇਖ ਲਓ ਵੀਡੀਓ
Monday, Sep 16, 2024 - 12:44 PM (IST)
ਖੰਨਾ (ਵਿਪਨ ਭਾਰਦਵਾਜ): ਖੰਨਾ 'ਚ ਇਕ ਵਪਾਰੀ ਨਾਲ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗਾਂ ਨੇ ਵਪਾਰੀ ਨੂੰ ਝਾਂਸੇ ਵਿਚ ਲੈ ਕੇ ਗਹਿਣੇ ਤੇ ਨਕਦੀ ਲੁੱਟ ਲਈ। ਇਕ ਠੱਗ ਬਾਬੇ ਦਾ ਭੇਸ ਧਾਰ ਕੇ ਆਇਆ ਸੀ ਤੇ ਗਿਰੋਹ ਵਿਚ ਇਕ ਔਰਤ ਵੀ ਸ਼ਾਮਲ ਹੈ। ਇਸ ਘਟਨਾ ਦੀ ਸੀ.ਸੀ.ਟੀ.ਵੀ. ਵੀ ਸਾਹਮਣੇ ਆਈ ਹੈ। ਵਪਾਰੀ ਨੇ ਠੱਗੀ ਦਾ ਸ਼ਿਕਾਰ ਹੋਣ ਮਗਰੋਂ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਲੁਟੇਰਿਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਇਸ ਇਲਾਕੇ 'ਚ ਦਿਖਿਆ ਸ਼ੇਰ! ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ
ਖੰਨਾ ਦੇ ਰਹਿਣ ਵਾਲੇ ਮੰਡੀ ਗੋਬਿੰਦਗੜ੍ਹ ਦੇ ਵਪਾਰੀ ਪ੍ਰਦੀਪ ਭਾਰਦਵਾਜ ਨੇ ਦੱਸਿਆ ਕਿ ਉਹ ਜਦੋਂ ਘਰੋਂ ਆਪਣੇ ਦਫ਼ਤਰ ਜਾਣ ਲਈ ਨਿਕਲਿਆ ਤਾਂ ਉਸ ਨੂੰ ਕਿਸੇ ਬਾਬੇ ਨਾ ਰਾਹ ਪੁੱਛਿਆ ਤੇ ਅੱਗੇ ਚਲਾ ਗਿਆ। ਇਸ ਮਗਰੋਂ ਪਿੱਛਿਓਂ ਮੋਟਰਸਾਈਕਲ ਸਵਾਰ ਜੋੜਾ ਆਇਆ ਤੇ ਉਨ੍ਹਾਂ ਨੇ ਬਾਬੇ ਦੀ ਮਹਿਮਾ ਦੱਸਣੀ ਸ਼ੁਰੂ ਕਰ ਦਿੱਤੀ। ਇੰਨੇ ਨੂੰ ਬਾਬਾ ਦੁਬਾਰਾ ਵਾਪਸ ਪਰਤਿਆ ਤੇ ਮੋਟਰਸਾਈਕਲ ਸਵਾਰ ਜੋੜੇ ਨੇ ਉਸ ਤੋਂ ਅਸ਼ੀਰਵਾਦ ਲਿਆ। ਬਾਬੇ ਨੇ ਔਰਤ ਨੂੰ ਤੇ ਵਪਾਰੀ ਨੂੰ ਕੁਝ ਦੇਣ ਦੀ ਗੱਲ ਕਹੀ। ਵਪਾਰੀ ਨੇ ਦੱਸਿਆ ਕਿ ਜਿਵੇਂ-ਜਿਵੇਂ ਔਰਤ ਕਰਦੀ ਗਈ, ਉਸੇ ਤਰ੍ਹਾਂ ਉਸ ਨੇ ਵੀ ਆਪਣੇ ਗਹਿਣੇ ਤੇ 10 ਹਜ਼ਾਰ ਰੁਪਏ ਨਕਦੀ ਬਾਬੇ ਦੇ ਕਹਿਣ 'ਤੇ ਕੱਪੜੇ 'ਤੇ ਰੱਖ ਦਿੱਤੇ। ਬਾਬਾ ਨੇ ਮੰਤਰ ਮਾਰ ਕੇ ਕੱਪੜੇ ਨੂੰ ਗੰਡ ਬੰਨ੍ਹ ਦਿੱਤੀ ਤੇ ਕਿਹਾ ਕਿ ਇਸ ਨੂੰ ਸ਼ਾਮ ਤਕ ਨਾ ਵੇਖਣਾ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਵਪਾਰੀ ਨੇ ਦੱਸਿਆ ਕਿ ਜਦੋਂ ਉਹ ਆਪਣੇ ਕੰਮ 'ਤੇ ਗੋਬਿੰਦਗੜ੍ਹ ਪਹੁੰਚਿਆ ਤਾਂ ਉਸ ਨੇ ਕੱਪੜਾ ਖੋਲ੍ਹਣ ਦੀ ਸੋਚੀ। ਜਦੋਂ ਉਸ ਨੇ ਵੇਖਿਆ ਤਾਂ ਕੱਪੜੇ ਵਿਚ ਘਾਹ ਸੀ। ਉਸ ਨੇ ਇਸ ਠੱਗੀ ਦੀ ਸ਼ਿਕਾਇਤ ਪੁਲਸ ਨੂੰ ਕਰ ਦਿੱਤੀ ਹੈ। ਉਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਠੱਗਾਂ ਤੋਂ ਬੱਚ ਕੇ ਰਹਿਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8