ਗਲ਼ੇ ''ਚ ਪੇਚਕਸ ਮਾਰ ਕੇ ਕੀਤਾ ਸੀ ਨਵੀਂ ਵਿਆਹੀ ਪਤਨੀ ਦਾ ਕਤਲ, ਮੁਲਜ਼ਮ ਦੀ ਮਾਂ ਤੇ ਭੈਣ ਨੇ ਕੀਤੇ ਵੱਡੇ ਖੁਲਾਸੇ

Friday, Sep 20, 2024 - 03:20 AM (IST)

ਗਲ਼ੇ ''ਚ ਪੇਚਕਸ ਮਾਰ ਕੇ ਕੀਤਾ ਸੀ ਨਵੀਂ ਵਿਆਹੀ ਪਤਨੀ ਦਾ ਕਤਲ, ਮੁਲਜ਼ਮ ਦੀ ਮਾਂ ਤੇ ਭੈਣ ਨੇ ਕੀਤੇ ਵੱਡੇ ਖੁਲਾਸੇ

ਹਠੂਰ- ਬੀਤੀ ਰਾਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਨਾਰਾਇਣਗੜ੍ਹ ਵਿਖੇ ਇਕ ਨਵਵਿਆਹੁਤਾ ਦਾ ਉਸੇ ਦੇ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਹੁਣ ਦੋਸ਼ੀ ਵਿਅਕਤੀ ਦੀ ਭੈਣ ਤੇ ਮਾਂ ਨੇ ਕੈਮਰੇ ਅੱਗੇ ਆ ਕੇ ਵੱਡੇ ਖੁਲਾਸੇ ਕੀਤੇ ਹਨ। 

ਮੁਲਜ਼ਮ ਹਰਮਨਪ੍ਰੀਤ ਸਿੰਘ ਦੀ ਭੈਣ ਤੇ ਮਾਂ ਨੇ ਕੈਮਰੇ ਅੱਗੇ ਆ ਕੇ ਦੱਸਿਆ ਕਿ ਰਾਤ ਦੀ ਰੋਟੀ ਖਾ ਕੇ ਉਹ ਸਭ ਆਪਣੇ-ਆਪਣੇ ਕਮਰਿਆਂ 'ਚ ਚਲੇ ਗਏ ਸਨ। ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ਹਾਲ ਸੀ ਤੇ ਕਦੇ ਵੀ ਉਨ੍ਹਾਂ ਦੀ ਕੋਈ ਲੜਾਈ-ਝਗੜਾ ਵੀ ਨਹੀਂ ਹੋਇਆ ਸੀ। 

ਪਰ ਇਸ ਦੌਰਾਨ ਬੀਤੀ ਰਾਤ ਕਰੀਬ 2.30 ਵਜੇ ਉਨ੍ਹਾਂ ਦਾ ਭਰਾ ਹਰਮਨਪ੍ਰੀਤ ਕਮਰੇ 'ਚੋਂ ਨਿਕਲ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕਿਤੇ ਚਲਾ ਗਿਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਭਰਾ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਉੱਥੇ ਉਸ ਦੀ ਭਾਬੀ ਜਸਪ੍ਰੀਤ ਕੌਰ ਮ੍ਰਿਤਕ ਹਾਲਤ 'ਚ ਪਈ ਹੋਈ ਸੀ। 

ਉਨ੍ਹਾਂ ਅੱਗੇ ਦੱਸਿਆ ਕਿ ਇਹ ਸਭ ਉਸ ਦੇ ਭਰਾ ਨੇ ਹੀ ਕੀਤਾ ਹੈ। ਪਰ ਉਸ ਨੇ ਅਜਿਹਾ ਕਿਉਂ ਕੀਤਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਪੁਲਸ ਨੂੰ ਇਸ ਮਾਮਲੇ ਬਾਰੇ ਦੱਸ ਕੇ ਹਰਮਨ ਨੂੰ ਗ੍ਰਿਫ਼ਤਾਰ ਕਰਵਾਇਆ ਹੈ ਤੇ ਦੋਸ਼ੀ ਵੀ ਉਹੀ ਹੈ। ਇਸ ਕਾਰਨ ਜੋ ਵੀ ਸਜ਼ਾ ਬਣਦੀ ਹੈ, ਉਸ ਨੂੰ ਦਿੱਤੀ ਜਾਵੇ, ਪਰ ਇਸ ਮਾਮਲੇ 'ਚ ਪਰਿਵਾਰ ਦੇ ਕਿਸੇ ਹੋਰ ਮੈਂਬਰ ਨੂੰ ਨਾ ਸ਼ਾਮਲ ਕੀਤਾ ਜਾਵੇ, ਕਿਉਂਕਿ ਉਨ੍ਹਾਂ ਦਾ ਇਸ ਮਾਮਲੇ 'ਚ ਕੋਈ ਹੱਥ ਨਹੀਂ ਹੈ। 

ਇਹ ਵੀ ਪੜ੍ਹੋ- ਸਨਸਨੀਖੇਜ਼ ਵਾਰਦਾਤ ; ਕੁਝ ਦਿਨ ਪਹਿਲਾਂ ਹੀ ਵਿਆਹ ਕੇ ਲਿਆਂਦੀ ਪਤਨੀ ਦਾ ਪਤੀ ਨੇ ਬੇਰਹਿਮੀ ਨਾਲ ਕਰ'ਤਾ ਕਤਲ

ਜ਼ਿਕਰਯੋਗ ਹੈ ਕਿ 25 ਅਗਸਤ 2024 ਨੂੰ ਹਠੂਰ ਦੇ ਪਿੰਡ ਲੱਖਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦਾ ਵਿਆਹ ਨਰਾਇਣਗੜ੍ਹ ਸੋਹੀਆਂ ਦੇ ਰਹਿਣ ਵਾਲੇ ਹਰਮਨਪ੍ਰੀਤ ਨਾਲ ਹੋਇਆ ਸੀ। ਮ੍ਰਿਤਕਾ ਜਸਪ੍ਰੀਤ ਕੌਰ ਆਈਲੈਟਸ ਪਾਸ ਸੀ ਅਤੇ ਉਸ ਦਾ ਕੈਨੇਡਾ ਦਾ ਵੀਜ਼ਾ ਵੀ ਆ ਚੁੱਕਾ ਸੀ, ਪਰ ਬੁੱਧਵਾਰ ਦੀ ਰਾਤ ਨੂੰ ਹਰਮਨਪ੍ਰੀਤ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਗਲ਼ੇ 'ਤੇ ਵਾਰ ਕਰ ਕੇ ਜਸਪ੍ਰੀਤ ਕੌਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਇਸ ਮਾਮਲੇ ਸਬੰਧੀ ਡੀ.ਐੱਸ.ਪੀ. ਮਹਿਲ ਕਲਾਂ ਸੁਬੇਗ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਜਦੋਂ ਇਸ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਸ ਵੱਲੋਂ ਤੁਰੰਤ ਮੌਕੇ ’ਤੇ ਜਾ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਫੋਰੈਂਸਿਕ ਟੀਮਾਂ ਰਾਹੀਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਮ੍ਰਿਤਕਾ ਜਸਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕਾ ਦੇ ਸਹੁਰੇ ਪਰਿਵਾਰ ’ਚ ਮ੍ਰਿਤਕਾ ਦੇ ਪਤੀ ਹਰਮਨਪ੍ਰੀਤ ਸਿੰਘ, ਸੱਸ ਗੁਰਮੀਤ ਕੌਰ, ਸਹੁਰਾ ਰਾਜਾ ਸਿੰਘ ਅਤੇ ਹਰਮਨਪ੍ਰੀਤ ਦੇ ਤਾਏ ਦੀ ਲੜਕੀ ਸੁੱਖ ਕੌਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਥਾਣੇ 'ਚ ਸ਼ਿਕਾਇਤਕਰਤਾ ਦੇ ਪੈਰਾਂ 'ਚ ਰਖਵਾਈ ਗਈ ਮਾਂ ਦੀ ਚੁੰਨੀ, ਨਮੋਸ਼ੀ 'ਚ ਪੁੱਤ ਨੇ ਚੁੱਕਿਆ ਖ਼ੌਫ਼ਨਾਕ ਕਦਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News