ਇਟਲੀ ਵਿਖੇ ਹੁਸ਼ਿਆਰਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ ਦੀ  ਮੌਤ

Saturday, Feb 06, 2021 - 12:40 PM (IST)

ਇਟਲੀ ਵਿਖੇ ਹੁਸ਼ਿਆਰਪੁਰ ਦੇ ਨੌਜਵਾਨ ਕੁਲਵਿੰਦਰ ਸਿੰਘ ਦੀ  ਮੌਤ

ਟਾਂਡਾ ਉੜਮੁੜ (ਕੁਲਦੀਸ਼ ਚੋਹਾਨ, ਵਰਿੰਦਰ ਪੰਡਿਤ) : ਰੋਮ ਇਟਲੀ ਵਿਖੇ ਮਿਆਣੀ (ਹੁਸ਼ਿਆਰਪੁਰ) ਦੇ ਨੌਜਵਾਨ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ‘ਕਾਕਾ’(45) ਪੁੱਤਰ ਸਵ. ਸੁਰਜੀਤ ਸਿੰਘ ਸੀਤਾ, ਇਟਲੀ ਵਿਖੇ ਪਿਛਲੇ 24 ਸਾਲ ਤੋਂ ਜ਼ਿਆਦਾ ਸਮੇਂ ਤੋ ਰਹਿ ਰਿਹਾ ਸੀ। ਭਾਰਤ ਆਉਣ ਲਈ ਕੁਲਵਿੰਦਰ ਨੇ ਟਿਕਟ ਕਰਵਾ ਲਈ ਸੀ ਅਤੇ ਰਿਜਜੀੳ ਕਲਾਬਰੀਆਂ ਦੇ ਬੋਵਾਲੀਨੋ ਤੋਂ ਲੰਬਾ ਸਫ਼ਰ ਤੈਅ ਕਰਕੇ ਰੋਮ ਏਅਰਪੋਰਟ ਵੀ ਪਹੁੰਚ ਗਿਆ ਸੀ ਪਰ ਅਚਾਨਕ ਉਹ ਏਅਰਪੋਰਟ ’ਤੇ ਡਿੱਗ ਪਿਆ, ਜਿਸ ਨੂੰ ਹਸਪਤਾਲ ਲੈ ਜਾਇਆ ਗਿਆ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਸਿਹਤ ਵਿਗੜਣ ਕਾਰਣ ਕਿਸਾਨ ਦੀ ਮੌਤ

ਮ੍ਰਿਤਕ ਆਪਣੇ ਪਿੱਛੇ ਮਾਤਾ ਮਨਜੀਤ ਕੌਰ, ਪਤਨੀ ਅਮਨਦਪ ਕੌਰ, ਬੇਟੇ ਦਿਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਛੱਡ ਗਿਆ। ਕੁਲਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਨਾਲ ਇਲਾਕੇ ’ਚ ਸੋਗ ਦੀ ਲਹਿਰ ਫ਼ੈਲ ਗਈ। ਉਨ੍ਹਾਂ ਦੇ ਅਚਾਨਕ ਮੌਤ ਦੀ ਖ਼ਬਰ ਮਿਲਦੇ ਹੀ ਇਲਾਕੇ ਦੇ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਹੁੰਚ ਰਹੇ ਹਨ। ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ, ਸੰਗਤ ਸਿੰਘ ਗਿਲਜੀਆਂ ਸਿਆਸੀ ਸਲਾਹਕਾਰ ਮੁੱਖ ਮੰਤਰੀ, ਲਖਵਿੰਦਰ ਸਿੰਘ ਲੱਖੀ ਗਿਲਜੀਆ ਸਾਬਕਾ ਕਮਿਸ਼ਨਰ ਸੇਵਾ ਅਧਿਕਾਰ ਕਮਿਸ਼ਨ ਅਤੇ ਹੋਰ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

ਇਹ ਵੀ ਪੜ੍ਹੋ : ਹਮਲਾਵਰ ਖ਼ਿਲਾਫ਼ ਪੁਲਸ ਨੇ ਕਾਰਵਾਈ ਨਾ ਕੀਤੀ ਤਾਂ ਅਕਾਲੀ ਦਲ ਲਾਏਗਾ ਧਰਨਾ : ਮਜੀਠੀਆ 

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News