ਖਹਿਰਾ ਨੇ BDPO ਕੁਲਵਿੰਦਰ ਰੰਧਾਵਾ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ! CM ਮਾਨ ਨਾਲ 'ਡੀਲ' ਦਾ ਕੀਤਾ ਦਾਅਵਾ

Wednesday, Feb 25, 2026 - 01:31 PM (IST)

ਖਹਿਰਾ ਨੇ BDPO ਕੁਲਵਿੰਦਰ ਰੰਧਾਵਾ 'ਤੇ ਲਗਾਏ ਭ੍ਰਿਸ਼ਟਾਚਾਰ ਦੇ ਇਲਜ਼ਾਮ! CM ਮਾਨ ਨਾਲ 'ਡੀਲ' ਦਾ ਕੀਤਾ ਦਾਅਵਾ

ਜਲੰਧਰ/ਕਪੂਰਥਲਾ (ਵੈੱਬ ਡੈਸਕ)- ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਬੀ. ਡੀ. ਪੀ. ਓ. ਕੁਲਵਿੰਦਰ ਰੰਧਾਵਾ 'ਤੇ ਤਿੱਖੇ ਨਿਸ਼ਾਨੇ ਸਾਧਦਿਆਂ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਘੇਰਿਆ ਹੈ। ਖਹਿਰਾ ਨੇ ਦੋਸ਼ ਲਾਇਆ ਹੈ ਕਿ ਖੰਨਾ 'ਚ ਤਾਇਨਾਤੀ ਦੌਰਾਨ ਉਕਤ ਬੀ. ਡੀ. ਪੀ. ਓ. ਨੇ 60 ਲੱਖ ਰੁਪਏ ਦਾ ਗਬਨ ਕੀਤਾ ਸੀ। ਉਨ੍ਹਾਂ ਸਵਾਲ ਚੁੱਕਿਆ ਕਿ ਅਮਲੋਹ ਅਤੇ ਖੰਨਾ ਵਿੱਚ ਭ੍ਰਿਸ਼ਟਾਚਾਰ ਦੇ ਦੋ ਵੱਡੇ ਘੁਟਾਲਿਆਂ ਵਿੱਚ ਨਾਮ ਸਾਹਮਣੇ ਆਉਣ ਦੇ ਬਾਵਜੂਦ ਇਸ ਅਧਿਕਾਰੀ ਨੂੰ ਬੀ. ਡੀ. ਪੀ. ਓ. ਨਡਾਲਾ ਵਜੋਂ ਕਿਉਂ ਤਾਇਨਾਤ ਕੀਤਾ ਗਿਆ ਹੈ?

PunjabKesari

ਖਹਿਰਾ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ "ਦਾਗੀ" ਅਧਿਕਾਰੀ ਨਾਲ ਇਕ ਡੀਲ ਕੀਤੀ ਹੈ। ਉਨ੍ਹਾਂ ਮੁਤਾਬਕ ਬੀ. ਡੀ. ਪੀ. ਓ. ਨੂੰ ਇਹ ਕਿਹਾ ਗਿਆ ਹੈ ਕਿ ਜੇਕਰ ਉਹ ਖਹਿਰਾ ਦੀ ਜਾਇਦਾਦ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਢਾਹ ਦਿੰਦਾ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਕੇਸ ਵਾਪਸ ਲੈ ਲਵੇਗੀ। ਖਹਿਰਾ ਨੇ ਇਸ ਪੂਰੇ ਮਾਮਲੇ ਨੂੰ "ਕੱਟੜ ਇਮਾਨਦਾਰ" ਸਰਕਾਰ ਅਤੇ ਭ੍ਰਿਸ਼ਟ ਅਧਿਕਾਰੀ ਵਿਚਕਾਰ ਇਕ 'ਕੁਇਡ ਪ੍ਰੋ ਕੁਓ' (ਲੈਣ-ਦੇਣ ਦਾ ਸੌਦਾ) ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ: ਜਲੰਧਰ ਦੇ ਨਿੱਜੀ ਹਸਪਤਾਲ ਦੇ ਬਾਹਰ ਵੱਡੀ ਵਾਰਦਾਤ! ਨੌਜਵਾਨ ਨੂੰ ਮਾਰ 'ਤੀ ਗੋਲ਼ੀ

PunjabKesari

ਵਿਧਾਇਕ ਨੇ ਅੱਗੇ ਦੱਸਿਆ ਕਿ ਪੇਂਡੂ ਵਿਕਾਸ ਮੰਤਰੀ ਤਰਨਪ੍ਰੀਤ ਸੌਂਧ ਨੇ ਸਾਲ 2023 'ਚ ਇਸ ਬੀ. ਡੀ. ਪੀ. ਓ. ਨੂੰ ਮੁਅੱਤਲ ਵੀ ਕੀਤਾ ਸੀ। ਖਹਿਰਾ ਨੇ ਬੀ. ਡੀ. ਪੀ. ਓ. ਰੰਧਾਵਾ ਦੀਆਂ ਕਥਿਤ ਗੈਰ-ਕਾਨੂੰਨੀ ਕਾਰਵਾਈਆਂ ਦੇ ਮੱਦੇਨਜ਼ਰ ਉਸ ਨੂੰ ਤੁਰੰਤ ਮੁਅੱਤਲ ਕਰਨ ਅਤੇ ਕਪੂਰਥਲਾ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਦੁਹਰਾਈ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੰਧਾਵਾ ਨੂੰ ਉਨ੍ਹਾਂ ਦੀ ਜਾਇਦਾਦ ਢਾਹੁਣ ਲਈ ਇਕ "ਹਿੱਟਮੈਨ" ਵਜੋਂ ਵਰਤਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ-ਪਠਾਨਕੋਟ ਰੇਲਵੇ ਟਰੈਕ 'ਤੇ ਵਾਪਰਿਆ ਦਰਦਨਾਕ ਹਾਦਸਾ! ਦੋ ਪ੍ਰਵਾਸੀ ਮਜ਼ਦੂਰਾਂ ਦੀ ਭਿਆਨਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

 

For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News