ਕਾਰ ਦੀ ਟੱਕਰ ਨਾਲ ਨੌਜਵਾਨ ਜ਼ਖਮੀ

Thursday, Feb 19, 2026 - 04:32 PM (IST)

ਕਾਰ ਦੀ ਟੱਕਰ ਨਾਲ ਨੌਜਵਾਨ ਜ਼ਖਮੀ

ਬਠਿੰਡਾ (ਸੁਖਵਿੰਦਰ) : ਬੈਂਕ ਬਾਜ਼ਾਰ ਵਿਚ ਇੱਕ 15 ਸਾਲਾ ਸਾਈਕਲ ਸਵਾਰ ਨੂੰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਬੈਂਕ ਬਾਜ਼ਾਰ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ।

ਪੀੜਤ ਦੀ ਪਛਾਣ ਵੀਰਮ ਪੁੱਤਰ ਮਹਿੰਦੀ ਵਾਸੀ ਬੰਗੀ ਨਗਰ ਵਜੋਂ ਹੋਈ ਹੈ।


author

Babita

Content Editor

Related News