ਉਜੜ ਗਿਆ ਹੱਸਦਾ-ਵੱਸਦਾ ਪਰਿਵਾਰ, ਰਾਤੀ ਸੁੱਤਾ ਨੌਜਵਾਨ ਸਵੇਰੇ ਉਠਿਆ ਹੀ ਨਹੀਂ

Thursday, Feb 26, 2026 - 06:04 PM (IST)

ਉਜੜ ਗਿਆ ਹੱਸਦਾ-ਵੱਸਦਾ ਪਰਿਵਾਰ, ਰਾਤੀ ਸੁੱਤਾ ਨੌਜਵਾਨ ਸਵੇਰੇ ਉਠਿਆ ਹੀ ਨਹੀਂ

ਸੁਨਾਮ ਊਧਮ ਸਿੰਘ ਵਾਲਾ (ਬਾਂਸਲ) : ਬੀਤੀ ਰਾਤ ਨੇੜਲੇ ਪਿੰਡ ਨਮੋਲ ਦੇ ਇਕ ਨੌਜਵਾਨ ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦੀ ਖ਼ਬਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਨੌਜਵਾਨ ਦੇ ਪੋਸਟਮਾਰਟਮ ਸਮੇਂ ਪੁਲਸ ਥਾਣਾ ਦਿੜ੍ਹਬਾ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਬੀਤੀ ਕੱਲ ਕਰਮਜੀਤ ਸਿੰਘ (23) ਪੁੱਤਰ ਭੰਤਾ ਸਿੰਘ ਮੈਣੋ ਪੱਤੀ ਨਮੋਲ ਆਪਣੇ ਦੋਸਤ ਹੈਪੀ ਸਿੰਘ ਨਾਲ ਉਸ ਦੇ ਪਿੰਡ ਸਿੰਧੜਾਂ (ਥਾਣਾ ਦਿੜ੍ਹਬਾ) ਗਿਆ ਸੀ। ਜਿੱਥੋਂ ਉਹ ਦੋਵੇਂ ਹੈਪੀ ਸਿੰਘ ਦੇ ਨਾਨਕੇ ਪਿੰਡ ਗੁੱਜਰਾਂ ਆ ਗਏ ਪਰ ਸਵੇਰੇ ਕਰਮਜੀਤ ਸਿੰਘ ਸਿੰਘ ਮੰਜੇ 'ਤੇ ਸੁੱਤਾ ਪਿਆ ਉੱਠਿਆ ਹੀ ਨਹੀ।

ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀ ਲੱਗ ਸਕਿਆ ਅਤੇ ਪੋਸਟਮਾਰਟਮ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ।ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
 


author

Gurminder Singh

Content Editor

Related News