ਹਿਮਾਚਲ ਪ੍ਰਦੇਸ਼ ''ਚ ਕਾਰ ਖੱਡ ''ਚ ਡਿੱਗਣ ਕਾਰਨ ਘਰਾਚੋਂ ਦੇ ਨੌਜਵਾਨ ਦੀ ਮੌਤ, ‌4 ਜ਼ਖ਼ਮੀ

Monday, Feb 23, 2026 - 07:45 PM (IST)

ਹਿਮਾਚਲ ਪ੍ਰਦੇਸ਼ ''ਚ ਕਾਰ ਖੱਡ ''ਚ ਡਿੱਗਣ ਕਾਰਨ ਘਰਾਚੋਂ ਦੇ ਨੌਜਵਾਨ ਦੀ ਮੌਤ, ‌4 ਜ਼ਖ਼ਮੀ

ਭਵਾਨੀਗੜ੍ਹ (ਕਾਂਸਲ) : ਹਿਮਾਚਲ ਪ੍ਰਦੇਸ਼ ਤੋਂ ਡੀ.ਜੇ. ਪ੍ਰੋਗਰਾਮ ਕਰਕੇ ਵਾਪਸ ਆ ਰਹੇ ਨੌਜਵਾਨਾਂ ਦੀ ਕਾਰ ਕਾਲਾਕਾ ਨੇੜੇ ਖੱਡ 'ਚ ਡਿੱਗ ਜਾਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ, ਜਦਕਿ ਚਾਰ ਹੋਰ ਗੰਭੀਰ ਜ਼ਖ਼ਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਰਾਚੋਂ ਦਾ ਰਹਿਣ ਵਾਲਾ 22 ਸਾਲਾ ਲਵੀ ਪੁੱਤਰ ਕੇਵਲ ਸਿੰਘ ਆਪਣੇ ਸਾਥੀਆਂ ਨਾਲ ਹਿਮਾਚਲ ਪ੍ਰਦੇਸ਼ ਵਿੱਚ ਇਕ ਪ੍ਰੋਗਰਾਮ ‘ਚ ਡੀ.ਜੇ. ਲਗਾ ਕੇ ਵਾਪਸ ਆ ਰਿਹਾ ਸੀ। ਦੇਰ ਰਾਤ ਕਾਲਾਕਾ-ਚੰਡੀਗੜ੍ਹ ਸੜਕ 'ਤੇ ਕਾਲਾਕਾ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਖੱਡ ਵਿੱਚ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਸਾਰੇ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਵਿੱਚ ਡੀ.ਜੇ. ਮਾਲਕ ਅਵਤਾਰ ਸਿੰਘ ਵਾਸੀ ਘਰਾਚੋਂ, ਬਿੰਦੂ ਵਾਸੀ ਭਵਾਨੀਗੜ੍ਹ, ਗੁਰਸੇਵਕ ਸਿੰਘ ਵਾਸੀ ਨਾਗਰੀ ਅਤੇ ਇਕ ਹੋਰ ਸਾਥੀ ਸ਼ਾਮਲ ਹਨ। ਰਾਹਗੀਰਾਂ ਵੱਲੋਂ ਤੁਰੰਤ ਐਂਬੂਲੈਂਸ ਦੀ ਸਹਾਇਤਾ ਨਾਲ ਸਭ ਨੂੰ ਕਾਲਾਕਾ ਦੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਲਵੀ ਨੇ ਦਮ ਤੋੜ ਦਿੱਤਾ।

ਸਵੇਰੇ ਜਦੋਂ ਪਿੰਡ ਘਰਾਚੋਂ ‘ਚ ਹਾਦਸੇ ਦੀ ਖ਼ਬਰ ਪਹੁੰਚੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਲਵੀ ਆਪਣੇ ਮਾਪਿਆਂ ਦਾ ਸਭ ਤੋਂ ਛੋਟਾ ਪੁੱਤਰ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੂਜੇ ਪਾਸੇ ਹਾਦਸੇ ਵਿੱਚ ਜ਼ਖ਼ਮੀ ਹੋਏ ਚਾਰਾਂ ਨੌਜਵਾਨਾਂ ਦਾ ਇਲਾਜ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News