ਪੰਜਾਬ : ਫੌਜ ਦੇ ਟਰੱਕ ਨੇ ਦੋ ਘਰਾਂ ''ਚ ਵਿਛਾਏ ਸੱਥਰ, 12ਵੀਂ ਦੇ ਵਿਦਿਆਰਥੀਆਂ ਦੀ ਦਰਦਨਾਕ ਮੌਤ

Tuesday, Feb 17, 2026 - 02:00 PM (IST)

ਪੰਜਾਬ : ਫੌਜ ਦੇ ਟਰੱਕ ਨੇ ਦੋ ਘਰਾਂ ''ਚ ਵਿਛਾਏ ਸੱਥਰ, 12ਵੀਂ ਦੇ ਵਿਦਿਆਰਥੀਆਂ ਦੀ ਦਰਦਨਾਕ ਮੌਤ

ਫਰੀਦਕੋਟ (ਰਾਜਨ) : ਫਰੀਦਕੋਟ–ਸਾਦਿਕ ਰੋਡ 'ਤੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਝੋਟੀਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਜੋ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਨ, ਸ਼ਾਮ ਨੂੰ ਫਰੀਦਕੋਟ ਤੋਂ ਟਿਊਸ਼ਨ ਪੜ੍ਹ ਕੇ ਬਾਈਕ 'ਤੇ ਆਪਣੇ ਪਿੰਡ ਵਾਪਸ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਛਾਉਣੀ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਿਹਾ ਇਕ ਫੌਜੀ ਟਰੱਕ ਅਚਾਨਕ ਛਾਉਣੀ ਦੇ ਗੇਟ ਵੱਲ ਮੁੜ ਗਿਆ। ਇਸ ਦੌਰਾਨ ਦੋਵਾਂ ਮੁੰਡਿਆਂ ਦੀ ਬਾਈਕ ਟਰੱਕ ਦੀ ਲਪੇਟ 'ਚ ਆ ਗਈ ਅਤੇ ਦੋਵੇਂ ਵਿਦਿਆਰਥੀ ਟਰੱਕ ਹੇਠਾਂ ਦਰੜੇ ਗਏ, ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਪਾਵਰਕਾਮ ਲਈ ਖ਼ਤਰੇ ਦੀ ਘੰਟੀ, ਹੋ ਗਿਆ ਵੱਡਾ ਐਲਾਨ

ਮ੍ਰਿਤਕਾਂ ਦੀ ਪਛਾਣ ਹਰਸਾਂਝ ਸਿੰਘ ਅਤੇ ਧੀਰਜ ਵਜੋਂ ਹੋਈ ਹੈ, ਜੋ ਪਿੰਡ ਝੋਟੀਵਾਲਾ ਦੇ ਵਸਨੀਕ ਸਨ। ਫਿਲਹਾਲ ਪੁਲਸ ਵੱਲੋਂ ਦੋਵਾਂ ਦੇ ਪੋਸਟਮਾਰਟਮ ਦੀ ਕਾਰਵਾਈ ਕਰਵਾਈ ਜਾ ਰਹੀ ਹੈ ਅਤੇ ਫੌਜੀ ਟਰੱਕ ਨੂੰ ਕਬਜ਼ੇ 'ਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੁੱਖਦਾਈ ਘਟਨਾ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ : CM ਮਾਨ ਨੂੰ ਹਟਾਉਣ ਦੀ ਤਿਆਰੀ! ਸਿਆਸੀ ਵੈਂਟੀਲੇਟਰ ਬਣਿਆ ਫੋਰਟਿਸ, ਅਕਾਲੀ ਦਲ ਨੇ ਚੁੱਕੇ ਸਵਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News