ਟੁੱਟਦੇ ਰਿਸ਼ਤਿਆਂ ਦੀ ਕੱਚੀ ਡੋਰ ਨੂੰ ਵੀ ਮਜ਼ਬੂਤ ਕਰਦੈ ਵੈਲੇਨਟਾਈਨ-ਡੇ

02/13/2018 4:27:28 AM

ਅੰਮ੍ਰਿਤਸਰ,    (ਵੜੈਚ)-  ਇਕ ਦੂਸਰਿਆਂ ਪ੍ਰਤੀ ਪਿਆਰ ਮੁਹੱਬਤ ਦਾ ਇਜ਼ਹਾਰ ਕਰਦਿਆਂ ਵੈਲੇਨਟਾਈਨ ਦਿਵਸ ਸਬੰਧੀ ਬਾਜ਼ਾਰਾਂ ਵਿਚ ਰੌਣਕਾਂ ਨਜ਼ਰ ਆ ਰਹੀਆਂ ਹਨ ਜਿਸ ਕਾਰਨ ਗ੍ਰੀਟਿੰਗ ਕਾਰਡ ਅਤੇ ਉਪਹਾਰਾਂ ਦੀਆਂ ਦੁਕਾਨਾਂ 'ਤੇ ਵੀ ਚਹਿਲ -ਕਦਮੀ ਚੱਲ ਰਹੀ ਹੈ। 
ਜਿਥੇ ਲੜਕੇ-ਲੜਕੀਆਂ ਨੇ ਰੋਜ਼, ਚਾਕਲੇਟ, ਟੈਡੀ ਬੀਅਰ ਦੇ ਇਕ ਦੂਸਰੇ ਨੂੰ ਉਪਹਾਰ ਭੇਟ ਕਰਦਿਆਂ ਦੋਸਤੀ ਦਾ ਇਜ਼ਹਾਰ ਕੀਤਾ ਉਥੇ ਪਤੀ-ਪਤਨੀ (ਜੋੜਿਆਂ),  ਧੀ-ਪੁੱਤਰ, ਮਾਂ-ਪੁੱਤਰ ਨੇ ਵੀ ਇਕ ਦੂਸਰੇ ਨੂੰ ਵੱਖ-ਵੱਖ ਪ੍ਰਕਾਰ ਦੇ ਗਿਫਟ ਭੇਟ ਕਰਦਿਆਂ ਆਪਸੀ ਪਿਆਰ ਦੀਆਂ ਡੋਰਾਂ ਨੂੰ ਮਜ਼ਬੂਤ ਕੀਤਾ। ਸੋਮਵਾਰ ਨੂੰ ਬਰਸਾਤ ਹੋਣ ਦੇ ਬਾਵਜੂਦ ਲਾਰੰਸ ਰੋਡ, ਮਾਲ ਰੋਡ, ਆਈ.ਡੀ.ਐੱਚ. ਮਾਰਕੀਟ, ਰਣਜੀਤ ਐਵੀਨਿਊ ਮਾਰਕੀਟਾਂ ਵਿਖੇ ਵੀ ਗਹਿਮਾ-ਗਹਿਮੀ ਰਹੀ।  ਸ਼ਹਿਰ ਵਾਸੀ ਗੁਰਸਿਮਰਨ ਕੌਰ, ਹਰੀਸ਼ ਕੁਮਰ, ਅਕਾਸ਼ਮੀਤ, ਕੋਮਲ ਧਾਨਿਕ, ਦਿਲਪ੍ਰੀਤ, ਅਕਾਂਕਸ਼ਾ, ਹਰਲੀਨ, ਮਨਮੀਤ ਸਿੰਘ ਨੇ ਕਿਹਾ ਕਿ ਵੈਲੇਨਟਾਈਨ ਦੇ ਦਿਨਾਂ ਨੂੰ ਚੰਗੀ ਸੋਚ ਤੇ ਨੀਅਤ ਰੱਖਦੇ ਹੋਏ ਮਨਾਉਣ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਮਿਲਦੀ ਹੈ। ਪਤੀ- ਪਤਨੀ, ਬੱਚਿਆਂ, ਮਾਤਾ-ਪਿਤਾ ਨੂੰ ਇਕ ਦੂਸਰੇ ਪ੍ਰਤੀ ਧਿਆਨ ਦੇਣ ਨਾਲ ਰਿਸ਼ਤਿਆਂ ਦੀਆਂ ਦੂਰੀਆਂ ਘੱਟ ਹੋਣ ਦੀ ਜਗ੍ਹਾ ਮਜ਼ਬੂਤ ਹੁੰਦੀਆਂ ਹਨ ਦੂਸਰੇ ਪਾਸੇ ਸੜਕਾਂ- ਬਾਜ਼ਾਰਾਂ 'ਤੇ ਇਕ ਦੂਸਰੇ ਨੂੰ ਤੰਗ ਪ੍ਰੇਸ਼ਾਨ ਕਰਦਿਆਂ ਕਿਸੇ ਸਹਿਮਤੀ ਦੇ ਉਲਟ ਤੰਗ ਪ੍ਰੇਸ਼ਾਨ ਕਰਨ ਨਾਲ ਇਹੋ ਜਿਹੇ ਦਿਨਾਂ ਦੀ ਅਹਿਮੀਅਤ ਘੱਟ ਹੁੰਦੀ ਹੈ। ਕੁਲ ਮਿਲਾ ਕੇ ਭੱਜ-ਦੌੜ ਦੀ ਜ਼ਿੰਦਗੀ ਅਤੇ ਸਮੇਂ ਦੀ ਘਾਟ ਦੌਰਾਨ ਵੈਲੇਨਟਾਈਨ ਜਿਹੇ ਦਿਨ ਰਿਸ਼ਤਿਆਂ ਦੀ ਮਜ਼ਬੂਤੀ ਲਈ ਲਾਭਦਾਇਕ ਵੀ ਹਨ।


Related News