ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ

Thursday, Jun 06, 2024 - 10:20 AM (IST)

ਨਾਇਡੂ-ਮੋਦੀ-ਨਿਤੀਸ਼ ਦੇ ਰਿਸ਼ਤਿਆਂ ਦੀ ਕਹਾਣੀ; ਇਕ ਨੇ ਮੰਗਿਆ ਸੀ ਅਸਤੀਫਾ ਦੂਜੇ ਨੇ ਛੱਡਿਆ ਸੀ 17 ਸਾਲ ਪੁਰਾਣਾ ਸਾਥ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਦੋਹਾਂ ਦੇ ਰਿਸ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਤਾਰਅ-ਚੜ੍ਹਾਅ ਭਰੇ ਰਹੇ ਹਨ। ਦੋਵੇਂ ਹੀ ਐੱਨ. ਡੀ. ਏ. ਦਾ ਸਾਥ ਛੱਡ ਚੁੱਕੇ ਸਨ ਅਤੇ ਲੋਕ ਸਭਾ ਚੋਣਾਂ ਤੋਂ ਬਿਲਕੁਲ ਪਹਿਲਾਂ ਹੀ ਵਾਪਸ ਗਠਜੋੜ ਵਿਚ ਸ਼ਾਮਲ ਹੋ ਗਏ ਸਨ। ਅਜਿਹੇ ’ਚ ਆਓ ਜਾਣਦੇ ਹਾਂ ਕਿ ਨਿਤੀਸ਼ ਕੁਮਾਰ ਅਤੇ ਚੰਦਰਬਾਬੂ ਨਾਇਡੂ ਦੇ ਪੀ. ਐੱਮ. ਮੋਦੀ ਨਾਲ ਕਿਹੋ ਜਿਹੇ ਰਿਸ਼ਤੇ ਰਹੇ ਹਨ।

ਇਹ ਵੀ ਪੜ੍ਹੋ- ਵਿਦੇਸ਼ੀ ਮੀਡੀਆ ਦੀਆਂ ਟਿਕੀਆਂ ਰਹੀਆਂ ਭਾਰਤ ਦੀਆਂ ਚੋਣਾਂ ’ਤੇ ਨਜ਼ਰਾਂ, ਜਾਣੋ ਕਿਸ ਨੇ ਕੀ ਕਿਹਾ

ਮੋਦੀ-ਨਿਤੀਸ਼ ਦੀ ਜੋੜੀ

ਮੋਦੀ ਅਤੇ ਨਿਤੀਸ਼ ਵਿਚਾਲੇ ਰਿਸ਼ਤੇ ਬਹੁਤ ਪਹਿਲਾਂ ਤੋਂ ਹੀ ਉਤਾਰਅ-ਚੜ੍ਹਾਅ ਭਰੇ ਰਹੇ ਸਨ। ਨਿਤੀਸ਼ ਨੂੰ ਡਰ ਬਣਿਆ ਰਹਿੰਦਾ ਸੀ ਕਿ ਮੋਦੀ ਦਾ ਸਾਥ ਉਨ੍ਹਾਂ ਦੇ ਵੋਟਰਾਂ ਨੂੰ ਨਾਰਾਜ਼ ਨਾ ਕਰ ਦੇਵੇ। ਇਸ ਲਈ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਨਿਤੀਸ਼ ਨੇ ਮੋਦੀ ਨੂੰ ਬਿਹਾਰ ਵਿਚ ਪ੍ਰਚਾਰ ਕਰਨ ਨਹੀਂ ਦਿੱਤਾ ਸੀ।

ਜਦੋਂ ਨਿਤੀਸ਼ ਨੇ ਮੋੜ ਦਿੱਤਾ ਸੀ ਗੁਜਰਾਤ ਸਰਕਾਰ ਦਾ 5 ਕਰੋੜ

ਜੂਨ 2010 ਵਿਚ ਪਟਨਾ ’ਚ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਹੋਣੀ ਸੀ। ਇਸ ਤੋਂ ਪਹਿਲਾਂ ਪਟਨਾ ਦੀਆਂ ਅਖਬਾਰਾਂ ਵਿਚ ਇਸ਼ਤਿਹਾਰ ਛਪੇ, ਜਿਸ ਵਿਚ ਨਰਿੰਦਰ ਮੋਦੀ ਨੂੰ ਨਿਤੀਸ਼ ਕੁਮਾਰ ਦੇ ਨਾਲ ਹੱਥ ਮਿਲਾਉਂਦੇ ਹੋਏ ਦਿਖਾਇਆ ਗਿਆ ਸੀ। ਇਸ ਨਾਲ ਨਿਤੀਸ਼ ਇੰਨੇ ਨਾਰਾਜ਼ ਹੋਏ ਕਿ ਉਨ੍ਹਾਂ ਨੇ ਭਾਜਪਾ ਨੇਤਾਵਾਂ ਲਈ ਡਿਨਰ ਦਾ ਪ੍ਰੋਗਰਾਮ ਕੈਂਸਲ ਕਰ ਦਿੱਤਾ ਸੀ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਨਿਤੀਸ਼ ਨੇ ਕੋਸੀ ਹੜ੍ਹ ਰਾਹਤ ਲਈ ਗੁਜਰਾਤ ਸਰਕਾਰ ਤੋਂ ਮਿਲਿਆ 5 ਕਰੋੜ ਰੁਪਏ ਦਾ ਚੈੱਕ ਵੀ ਮੋੜ ਦਿੱਤਾ ਸੀ।

ਇਹ ਵੀ ਪੜ੍ਹੋ- ਵਾਰਾਣਸੀ 'ਚ PM ਮੋਦੀ ਤੀਜੀ ਵਾਰ ਬਣੇ ਸੰਸਦ ਮੈਂਬਰ, 1.52 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ

ਇਸੇ ਸਾਲ ਫਿਰ ਫੜਿਆ ਐੱਨ. ਡੀ. ਏ. ਦਾ ਰੱਥ

2015 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਨੇ ਲਾਲੂ ਯਾਦਵ ਦੀ ਆਰ. ਜੇ. ਡੀ. ਨਾਲ ਮਿਲਕੇ ਲੜੀਆਂ ਸਨ। ਪਰ ਦੋ ਸਾਲ ਬਾਅਦ ਹੀ ਜੁਲਾਈ 2017 ਵਿਚ ਨਿਤੀਸ਼ ਪਲਟੀ ਮਾਰਦੇ ਹੋਏ ਦੁਬਾਰਾ ਐੱਨ. ਡੀ. ਏ. ਵਿਚ ਆ ਗਏ। ਐੱਨ. ਡੀ. ਏ. ਵਿਚ ਆਉਣ ਤੋਂ ਬਾਅਦ 2019 ਦੀਆਂ ਲੋਕ ਸਭਾ ਅਤੇ 2020 ਦੀਆਂ ਵਿਧਾਨ ਸਭਾ ਚੋਣਾਂ ਉਨ੍ਹਾਂ ਨੇ ਭਾਜਪਾ ਨਾਲ ਮਿਲ ਕੇ ਲੜੀਆਂ। ਪਰ ਫਿਰ ਅਗਸਤ 2022 ਵਿਚ ਉਨ੍ਹਾਂ ਨੇ ਪਲਟੀ ਮਾਰੀ ਅਤੇ ਆਰ. ਜੇ. ਡੀ. ਨਾਲ ਮਿਲ ਕੇ ਸਰਕਾਰ ਬਣਾਈ। ਇਸੇ ਸਾਲ ਜਨਵਰੀ ਵਿਚ ਨਿਤੀਸ਼ ਕੁਮਾਰ ਨੇ ਯੂਟਰਨ ਲੈਂਦੇ ਹੋਏ ਆਰ. ਜੇ. ਡੀ. ਦਾ ਸਾਥ ਛੱਡਿਆ ਅਤੇ ਫਿਰ ਐੱਨ. ਡੀ. ਏ. ਵਿਚ ਆ ਗਏ।

ਇਹ ਵੀ ਪੜ੍ਹੋ- ਭਾਜਪਾ ਨੇ ਹਿਮਾਚਲ ਦੀਆਂ ਸਾਰੀਆਂ ਚਾਰ ਸੀਟਾਂ ਜਿੱਤ ਕੇ ਬਣਾਈ ਹੈਟ੍ਰਿਕ , ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਨੂੰ ਹਰਾਇਆ

ਮੋਦੀ-ਨਾਇਡੂ ਦੀ ਦੋਸਤੀ

ਨਿਤੀਸ਼ ਵਾਂਗ ਮੋਦੀ ਅਤੇ ਚੰਦਰਬਾਬੂ ਨਾਇਡੂ ਦੀ ਦੋਸਤੀ ਵੀ ਉਤਰਾਅ-ਚੜ੍ਹਾਅ ਨਾਲ ਭਰੀ ਰਹੀ ਹੈ। 2018 ਤੱਕ ਨਾਇਡੂ ਦੀ ਟੀ. ਡੀ. ਪੀ. ਐੱਨ. ਡੀ. ਏ. ਦਾ ਹਿੱਸਾ ਸੀ। ਐੱਨ. ਡੀ. ਏ. ਤੋਂ ਵੱਖ ਹੋਣ ਤੋਂ ਬਾਅਦ ਨਾਇਡੂ ਦੀ ਟੀ. ਡੀ. ਪੀ. ਨੇ ਮਾਰਚ 2018 ਵਿਚ ਮੋਦੀ ਸਰਕਾਰ ਵਿਰੁੱਧ ਸੰਸਦ ਵਿਚ ਅਵਿਸ਼ਵਾਸ ਮਤਾ ਪੇਸ਼ ਕੀਤਾ ਸੀ। ਹਾਲਾਂਕਿ, ਇਹ ਮਤਾ ਡਿੱਗ ਗਿਆ ਸੀ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਮੋਦੀ ਅਤੇ ਨਾਇਡੂ ਵਿਚਾਲੇ ਕਈ ਵਾਰ ਤਿੱਖੀ ਬਿਆਨਬਾਜ਼ੀ ਵੀ ਹੋਈ ਸੀ। ਗੱਠਜੋੜ ਤੋਂ ਵੱਖ ਹੋਣ ਕਾਰਨ ਪੀ. ਐੱਮ. ਮੋਦੀ ਨੇ ਨਾਇਡੂ ਨੂੰ ‘ਯੂਟਰਨ ਬਾਬੂ’ ਕਿਹਾ ਸੀ।

ਗੁਜਰਾਤ ਦੰਗਿਆਂ ਤੋਂ ਬਾਅਦ ਮੋਦੀ ਦਾ ਅਸਤੀਫਾ ਸਭ ਤੋਂ ਪਹਿਲਾਂ ਨਾਇਡੂ ਨੇ ਮੰਗਿਆ ਸੀ

2002 ਦੇ ਗੁਜਰਾਤ ਦੰਗਿਆਂ ਤੋਂ ਬਾਅਦ ਨਾਇਡੂ ਉਨ੍ਹਾਂ ਨੇਤਾਵਾਂ ਵਿਚੋਂ ਇਕ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਨਰਿੰਦਰ ਮੋਦੀ ਤੋਂ ਅਸਤੀਫਾ ਮੰਗਿਆ ਸੀ। 2002 ਦੇ ਗੁਜਰਾਤ ਦੰਗਿਆਂ ਦਾ ਜ਼ਿਕਰ ਕਰਦੇ ਹੋਏ 2019 ਵਿਚ ਇਕ ਚੋਣ ਰੈਲੀ ਵਿਚ ਨਾਇਡੂ ਨੇ ਕਿਹਾ ਸੀ ਕਿ ਮੈਂ ਪਹਿਲਾ ਵਿਅਕਤੀ ਸੀ ਜਿਸ ਨੇ ਉਨ੍ਹਾਂ ਦਾ ਅਸਤੀਫਾ ਮੰਗਿਆ ਸੀ।

ਇਹ ਵੀ ਪੜ੍ਹੋ- ਨਰਿੰਦਰ ਮੋਦੀ ਨੇ ਦ੍ਰੋਪਦੀ ਮੁਰਮੂ ਨੂੰ ਸੌਂਪਿਆ ਅਸਤੀਫ਼ਾ, ਰਾਸ਼ਟਰਪਤੀ ਨੇ ਕੀਤਾ ਸਵੀਕਾਰ

ਪਵਨ ਕਲਿਆਣ ਲੈ ਆਏ ਦੋਹਾਂ ਨੂੰ ਨੇੜੇ

ਹਾਲਾਂਕਿ, 2019 ਦੀਆਂ ਲੋਕ ਸਭਾ ਅਤੇ ਆਂਧਰਾ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਨਾਇਡੂ ਨੇ ਕਈ ਵਾਰ ਕਥਿਤ ਤੌਰ ’ਤੇ ਐੱਨ. ਡੀ. ਏ. ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ। ਮੰਨਿਆ ਜਾਂਦਾ ਹੈ ਕਿ ਨਾਇਡੂ ਨੇ ਜੋ ਕੁਝ ਵੀ ਬਿਆਨਬਾਜ਼ੀ ਕੀਤੀ ਸੀ, ਉਸਨੂੰ ਲੈ ਕੇ ਮੋਦੀ ਟੀ. ਡੀ. ਪੀ. ਨੂੰ ਐੱਨ. ਡੀ. ਏ. ਵਿਚ ਲਿਆਉਣਾ ਨਹੀਂ ਚਾਹੁੰਦੇ ਸਨ ਪਰ ਐਕਟਰ ਤੋਂ ਰਾਜਨੇਤਾ ਬਣੇ ਪਵਨ ਕਲਿਆਣ ਮੋਦੀ ਅਤੇ ਨਾਇਡੂ ਨੂੰ ਨੇੜੇ ਲੈ ਕੇ ਆਏ। ਆਖਿਰ ਚੋਣਾਂ ਤੋਂ ਬਿਲਕੁਲ ਪਹਿਲਾਂ ਮਾਰਚ ਵਿਚ ਟੀ. ਡੀ. ਪੀ. ਐੱਨ. ਡੀ. ਏ. ਵਿਚ ਸ਼ਾਮਲ ਹੋ ਗਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e

.


author

Tanu

Content Editor

Related News