ਪੰਜਾਬ ਦੇ ਭਲੇ ਲਈ ਪੀਰ ਮੁਹੰਮਦ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਭਾਵੁਕ ਅਪੀਲ
Friday, Jun 21, 2024 - 05:14 PM (IST)

ਸਾਊਥਾਲ (ਸਰਬਜੀਤ ਸਿੰਘ ਬਨੂੜ)- ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਕਰਨੈਲ ਸਿੰਘ ਪੀਰ ਮੁਹੰਮਦ ਦਾ ਸਾਊਥਾਲ 'ਚ ਐੱਨ.ਆਰ.ਆਈ ਪੰਜਾਬੀਆਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਸਾਊਥਾਲ ਦੇ ਨੂਰ ਮਹਿਲ ਹਾਲ 'ਚ ਈਲਿੰਗ ਸਾਊਥਾਲ ਦੇ ਸਾਬਕਾ ਐੱਮ.ਪੀ. ਸ਼੍ਰੀ ਵਰਿੰਦਰ ਸ਼ਰਮਾ, ਕੌਂਸਲਰ ਕਮਲਪ੍ਰੀਤ ਕੌਰ, ਸ. ਸੁਖਵਿੰਦਰ ਸਿੰਘ ਸੁੱਖੀ, ਸਾਬਕਾ ਕੌਂਸਲਰ ਕਮਲਜੀਤ ਕੋਰ, ਸ. ਸਰਬਜੀਤ ਸਿੰਘ ਗਰੇਵਾਲ ਨੇ ਸ. ਕਰਨੈਲ ਸਿੰਘ ਪੀਰ ਮੁਹੰਮਦ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਨਾਲ ਪਿਆਰ ਰੱਖਣ ਵਾਲੇ ਪੰਜਾਬੀਆਂ ਨੇ ਸ.ਪੀਰ ਮੁਹੰਮਦ ਨੂੰ ਜੀ ਆਈਆਂ ਆਖਦੇ ਹੋਏ ਸਮੇਂ ਸਮੇਂ 'ਤੇ ਪਾਰਟੀ ਪ੍ਰਧਾਨ ਵੱਲੋਂ ਕੀਤੀਆਂ ਬੱਜਰ ਕੁਰਤਿਆਂ ਬਾਰੇ ਵਿਚਾਰ ਚਰਚਾ ਕਰਕੇ ਮੁਆਫ਼ੀ ਮੰਗਣ ਦੀ ਗੱਲ ਕੀਤੀ ਗਈ।
ਇਸ ਮੌਕੇ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਸਿੱਖ ਕੌਮ ਅਤੇ ਪੰਜਾਬ ਨੂੰ ਸਮਰਪਿਤ ਹੈ। ਉਹ ਕੌਮ ਦੀ ਆਵਾਜ਼ ਬਣ ਕੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭਲੇ ਲਈ ਖੇਤਰੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਬੁਜ਼ਰਗਾਂ ਨੇ ਅਕਾਲੀ ਦਲ ਦੀ ਮਜ਼ਬੂਤੀ ਅਤੇ ਪੰਜਾਬ ਦੇ ਹਿੱਤਾਂ ਨੂੰ ਬਚਾਉਣ ਲਈ ਆਪਣੇ ਖੂਨ ਦਾ ਇਕ-ਇਕ ਕਤਰਾ ਦੇ ਕੇ ਇਸ ਨੂੰ ਸਿੰਜੀਆਂ ਹੈ। ਉਨ੍ਹਾਂ ਕਿਹਾ ਕਿ ਐੱਨ.ਆਰ.ਆਈ. ਭਰਾਵਾਂ ਵੱਲੋਂ ਦਿੱਤੇ ਬਹੁਮੁੱਲੇ ਵਿਚਾਰ ਅਤੇ ਮੁਸ਼ਕਲਾਂ ਦੇ ਹੱਲ ਸੰਬੰਧੀ ਪਾਰਟੀ ਪ੍ਰਧਾਨ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਹੋਰਨਾ ਤੋਂ ਇਲਾਵਾ ਸ. ਬਲਵਿੰਦਰ ਸਿੰਘ ਪੀਰ ਮੁਹੰਮਦ, ਸ. ਅਮਰੀਕ ਸਿੰਘ ਨੂਰ ਮਹਿਲ, ਸ. ਮਨਪ੍ਰੀਤ ਸਿੰਘ ਖਾਲਸਾ, ਸੋਨੂੰ ਬਾਜਵਾ, ਅਮਨ ਘੁੰਮਣ, ਗੁਰਪ੍ਰੀਤ ਕੋਰ, ਸਰਬਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਚੌਹਾਨ, ਸਤਨਾਮ ਸਿੰਘ ਚੌਹਾਨ, ਦਰਸ਼ਨ ਸਿੰਘ ਅਜ਼ਾਦ, ਗੁਰਪ੍ਰੀਤ ਕੌਰ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਸਾਬਕਾ ਐੱਮ.ਪੀ. ਸ਼੍ਰੀ ਵਰਿੰਦਰ ਸ਼ਰਮਾ, ਕੌਂਸਲਰ ਕਮਲਪ੍ਰੀਤ ਕੌਰ ਨੇ ਸ. ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸਿਰੋਪਾ ਪਾ ਸਨਮਾਨਿਤ ਕੀਤਾ ਗਿਆ।