ਦੇਸ਼ ਨੂੰ ਮਜ਼ਬੂਤ ਸਰਕਾਰ ਦੀ ਲੋੜ ਕਿਉਂ ਹੈ?

Saturday, Jun 08, 2024 - 05:34 PM (IST)

ਦੇਸ਼ ਨੂੰ ਮਜ਼ਬੂਤ ਸਰਕਾਰ ਦੀ ਲੋੜ ਕਿਉਂ ਹੈ?

ਜਾਪਾਨ, ਸਾਲ 2010 ਤੱਕ ਲਗਭਗ 5 ਦਹਾਕਿਆਂ ਤੱਕ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਤਾਕਤਵਰ ਅਰਥਵਿਵਸਥਾ ਬਣਿਆ ਰਿਹਾ ਸੀ। ਫਿਰ ਉਹ ਤੀਜੇ ਸਥਾਨ ’ਤੇ ਚਲਾ ਗਿਆ ਕਿਉਂਕਿ ਚੀਨ ਨੇ ਦੂਜਾ ਨੰਬਰ ਹਾਸਲ ਕਰ ਲਿਆ ਅਤੇ ਫਿਰ ਅਗਲੇ 13 ਸਾਲਾਂ ਦੇ ਵਕਫੇ ’ਚ ਸਾਲ 2023 ’ਚ ਜਾਪਾਨ ਜੀ. ਡੀ. ਪੀ. ਦੇ ਮਾਮਲੇ ’ਚ ਚੌਥੇ ਨੰਬਰ ’ਤੇ ਆ ਗਿਆ ਕਿਉਂਕਿ ਜਰਮਨੀ ਨੇ ਉਸ ਨੂੰ ਹੇਠਾਂ ਧੱਕ ਕੇ ਤੀਜਾ ਸਥਾਨ ਹਾਸਲ ਕਰ ਲਿਆ। ਦੂਜੇ ਪਾਸੇ ਭਾਰਤ ਨੇ ਨਿਰੰਤਰ ਵਿਕਾਸ ਦੀ ਕਹਾਣੀ ਦੇਖੀ ਅਤੇ ਕਾਫੀ ਹੇਠਾਂ ਤੋਂ ਉੱਪਰ ਨੂੰ ਚੱਲਦੇ ਹੋਏ ਦੁਨੀਆ ਦੀ ਪੰਜਵੀਂ ਵੱਡੀ ਅਰਥਵਿਵਸਥਾ ਬਣ ਗਿਆ ਅਤੇ ਛੇਤੀ ਹੀ ਜਾਪਾਨ ਨੂੰ ਪੰਜਵੇਂ ਸਥਾਨ ’ਤੇ ਧੱਕਦੇ ਹੋਏ ਚੌਥੇ ਸਥਾਨ ’ਤੇ ਪਹੁੰਚਣ ਲਈ ਭਾਰਤ ਤਿਆਰ ਹੈ।

ਜਾਪਾਨ ਦੇ ਸਭ ਤੋਂ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਰਹੇ ਸਵ. ਸ਼ਿੰਜੋ ਆਬੇ ਆਪਣੀ ਹਮਲਾਵਰ ਵਿਦੇਸ਼ ਨੀਤੀ ਅਤੇ ਇਕ ਵਿਸ਼ੇਸ਼ ਆਰਥਿਕ ਰਣਨੀਤੀ ਲਈ ਜਾਣੇ ਜਾਂਦੇ ਸਨ, ਜਿਨ੍ਹਾਂ ਨੂੰ ਲੋਕਪ੍ਰਿਯ ਤੌਰ ’ਤੇ ‘ਐਬੇਨਾਮਿਕਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬੇਹੱਦ ਲੋਕਪ੍ਰਿਯ ਅਤੇ ਵਿਵਾਦਗ੍ਰਸਤ ਰਾਜਨੇਤਾ ਰਹੇ ਆਬੇ ਨੇ ਲਿਬਰਲ ਡੈਮੋਕ੍ਰੇਟਿਕ ਪਾਰਟੀ (ਐੱਲ. ਡੀ. ਪੀ.) ਨੂੰ 2 ਵਾਰ ਜਿੱਤ ਦਿਵਾਈ।

ਐਬੇਨਾਮਿਕਸ ਥ੍ਰੀ ਐਰੋਜ਼ ਭਾਵ ‘3 ਬਿੰਦੂਆਂ’ ’ਤੇ ਕੇਂਦ੍ਰਿਤ ਸੀ। ਪਹਿਲਾ ਹਮਲਾਵਰ ਮੌਦਰਿਕ ਨੀਤੀ, ਦੂਜਾ ਸਰਕਾਰੀ ਖਜ਼ਾਨੇ ਦੀ ਸੁਚੱਜੀ ਵਰਤੋਂ ਅਤੇ ਤੀਜਾ ਵਿਕਾਸ ਦੀ ਰਣਨੀਤੀ, ਜਦਕਿ ਪਹਿਲੇ 2 ਤੋਂ ਬਿਹਤਰ ਨਤੀਜੇ ਮਿਲੇ, ਪਰ ਵਿਕਾਸ ਅਤੇ ਬੁਨਿਆਦੀ ਢਾਂਚੇ ਦੀਆਂ ਤਬਦੀਲੀਆਂ ਦੇ ਪੈਮਾਨੇ ਨਾਕਾਮ ਰਹੇ ਕਿਉਂਕਿ ਰਣਨੀਤੀ ਕਾਰਨ ਹੀ ਇਸ ਤੱਥ ਨੂੰ ਨਜ਼ਰਅੰਦਾਜ਼ ਕਰ ਦਿੱਤਾ ਕਿ ਜਾਪਾਨੀ ਅਰਥਵਿਵਸਥਾ ਵਧਦੀ ਆਬਾਦੀ ਅਤੇ ਵਧਦੇ ਸਮਾਜਿਕ ਭਲਾਈ ਖਰਚਿਆਂ ਦਾ ਸਾਹਮਣਾ ਕਰ ਰਹੀ ਹੈ।

ਇਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਸਾਹਮਣੇ ਆਉਂਦੀ ਹੈ, ਜਦ ਉਨ੍ਹਾਂ ਨੇ ਜਨ-ਧਨ ਖਾਤਿਆਂ ਰਾਹੀਂ ਵਿੱਤੀ ਐਡਜਸਟਮੈਂਟ ਕੀਤੀ, ਔਰਤਾਂ ਨੂੰ ਮਜ਼ਬੂਤ ਬਣਾਉਣ ਲਈ ਦਰਜਨਾਂ ਯੋਜਨਾਵਾਂ ਲਿਆਂਦੀਆਂ, ਨੌਜਵਾਨਾਂ ’ਚ ਹਾਂਪੱਖੀ ਸੋਚ ਵਿਕਸਿਤ ਕਰਨ ਲਈ ਸਟਾਰਟਅਪ ਅਤੇ ਕੌਸ਼ਲ ਵਿਕਾਸ ’ਤੇ ਜ਼ੋਰ ਦਿੱਤਾ ਤਾਂ ਅਸਲ ’ਚ ਉਹ ਲੌਂਗ ਟਰਮ ਦੇ ਵਿਕਾਸ ਲਈ ਨਹੀਂ, ਉਨ੍ਹਾਂ ਪਹਿਲੂਆਂ ਨੂੰ ਪਹਿਲਾਂ ਤੋਂ ਹੀ ਸੰਬੋਧਨ ਕਰਨਾ ਚਾਹੁੰਦੇ ਸਨ ਜਿੱਥੇ ਜਾਪਾਨ ਓਨਾ ਸਫਲ ਨਹੀਂ ਹੋ ਸਕਿਆ ਸੀ।

ਭਾਰਤ ਦੀ ਆਬਾਦੀ ਦੀ ਔਸਤ ਉਮਰ 30 ਸਾਲ ਤੋਂ ਘੱਟ ਹੈ, ਲਗਭਗ 29.5 ਸਾਲ ਪਰ ਆਉਣ ਵਾਲੇ ਸਾਲਾਂ ’ਚ ਭਾਰਤ ਦੀ ਆਬਾਦੀ ਦੀ ਉਮਰ ਵਧੇਗੀ। ਉਮੀਦ ਹੈ ਕਿ 2050 ਤੱਕ ਭਾਰਤੀ ਆਬਾਦੀ ਦੀ ਔਸਤ ਉਮਰ ਲਗਭਗ 39 ਸਾਲ ਹੋਵੇਗੀ। ਸਾਲ 2000 ’ਚ ਜਾਪਾਨੀ ਆਬਾਦੀ ਦੀ ਔਸਤ ਉਮਰ ਇੰਨੀ ਹੀ ਸੀ।

ਇੱਥੇ ਪਿਛਲੇ 10 ਸਾਲਾਂ ਤੋਂ ਚੱਲ ਰਿਹਾ ਦੇਸ਼ ਦਾ ਵਿਜ਼ਨ ਸਾਹਮਣੇ ਆਉਂਦਾ ਹੈ। ਇਨ੍ਹਾਂ ਵਰ੍ਹਿਆਂ ’ਚ ਦੇਸ਼ ਦੀ ਸੋਚ ਅਤੇ ਨਜ਼ਰ ਆਮ ਤੌਰ ’ਤੇ ਲੰਬੀ ਮਿਆਦ ਲਈ ਰਹੀ ਹੈ। ਭਾਰਤ 2047 ਤੱਕ ਪੂਰੀ ਤਰ੍ਹਾਂ ਨਾਲ ਵਿਕਸਿਤ ਦੇਸ਼ ਬਣਨ ਦੀ ਯੋਜਨਾ ਬਣਾ ਰਿਹਾ ਹੈ। ਜਦ ਅਸੀਂ ਆਜ਼ਾਦੀ ਦੇ 100 ਸਾਲ ਮਨਾਵਾਂਗੇ, ਤਾਂ ਯੋਜਨਾ ਬਣਾਉਣਾ ਅਤੇ ਅਜਿਹੇ ਰਵੱਈਏ ਨੂੰ ਅਪਣਾਉਣਾ ਜ਼ਰੂਰੀ ਹੈ ਜੋ ਭਾਵੇਂ ਅਜੀਬ ਅਤੇ ਅਨੋਖੇ ਲੱਗ ਸਕਦੇ ਹਨ, ਪਰ ਸਮਾਂ ਆਉਣ ’ਤੇ ਇਸ ਦੇ ਨਤੀਜੇ ਮਿਲਣਗੇ ਅਤੇ ਜਾਪਾਨ ਦੀ ਕਹਾਣੀ ਨਹੀਂ ਦੁਹਰਾਈ ਜਾਏਗੀ।

ਇਸ ਦੇ ਬਿਲਕੁਲ ਉਲਟ ਜਾਪਾਨ ਦੀ ਅਰਥਵਿਵਸਥਾ ਦੀ ਕਹਾਣੀ ਸਾਵਧਾਨੀ ਦੀ ਘੰਟੀ ਵਜਾਉਂਦੀ ਹੈ। ਇਕ ਸਮੇਂ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਰਿਹਾ ਜਾਪਾਨ ਸੰਯੁਕਤ ਰਾਜ ਅਮਰੀਕਾ, ਚੀਨ ਅਤੇ ਜਰਮਨੀ ਤੋਂ ਬਾਅਦ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। ਲੋੜੀਂਦੀਆਂ ਸਰਕਾਰੀ ਕੋਸ਼ਿਸ਼ਾਂ ਅਤੇ ਮੁਦਰਾ ਪ੍ਰੋਤਸਾਹਨ ਦੇ ਬਾਵਜੂਦ ਜਾਪਾਨ ਦੀ ਆਬਾਦੀ ਦੀ ਵਧਦੀ ਉਮਰ ਨੇ ਇਸ ਦੀ ਆਰਥਿਕ ਗਤੀਸ਼ੀਲਤਾ ਨੂੰ ਬਣਾਏ ਰੱਖਣ ਲਈ ਜ਼ਰੂਰੀ ਢਾਂਚਾਗਤ ਅਤੇ ਸ਼ਾਸਨ ਸੁਧਾਰਾਂ ’ਚ ਰੁਕਾਵਟ ਪੈਦਾ ਕੀਤੀ ਹੈ। ਇਹ ਆਬਾਦੀ ਦੀ ਚੁਣੌਤੀ ਆਰਥਿਕ ਸਟਾਰਟਅਪ ਅਤੇ ਵਿਕਾਸ ਨੂੰ ਅੱਗੇ ਵਧਾਉਣ ’ਚ ਨੌਜਵਾਨ ਲੀਡਰਸ਼ਿਪ ਦੇ ਮਹੱਤਵਪੂਰਨ ਮਹੱਤਵ ਨੂੰ ਦਰਸਾਉਂਦੀ ਹੈ।

ਸ਼ਾਸਨ ’ਚ ਨੌਜਵਾਨਾਂ ਨੂੰ ਮਜ਼ਬੂਤ ਬਣਾਉਣਾ : ਇਕ ਰਣਨੀਤਕ ਜ਼ਰੂਰਤ

ਨੌਜਵਾਨ ਲੀਡਰਸ਼ਿਪ ’ਤੇ ਦੇਸ਼ ਦਾ ਜ਼ੋਰ ਮਹਿਜ਼ ਇਕ ਸਿਆਸੀ ਰਣਨੀਤੀ ਨਹੀਂ ਹੈ ਸਗੋਂ ਭਾਰਤ ਦੇ ਭਵਿੱਖ ਲਈ ਇਕ ਰਣਨੀਤਕ ਜ਼ਰੂਰਤ ਹੈ। ਨੌਜਵਾਨ ਨੇਤਾ ਨਵੇਂ ਦ੍ਰਿਸ਼ਟੀਕੋਣ, ਨਵੇਂ ਹੱਲ ਅਤੇ ਇਕ ਮਜ਼ਬੂਤ ਊਰਜਾ ਲਿਆਉਂਦੇ ਹਨ ਜੋ ਸ਼ਾਸਨ ਅਤੇ ਨੀਤੀ ਨਿਰਮਾਣ ਪ੍ਰਕਿਰਿਆਵਾਂ ਨੂੰ ਮੁੜ ਸੁਰਜੀਤ ਕਰ ਸਕਦੇ ਹਨ। ਮੌਜੂਦਾ ਤਕਨੀਕੀ ਤਰੱਕੀ ਅਤੇ ਸੰਸਾਰਿਕ ਰੁਝਾਨਾਂ ਨਾਲ ਉਨ੍ਹਾਂ ਦੀ ਨੇੜਤਾ ਉਨ੍ਹਾਂ ਨੂੰ ਤੇਜ਼ੀ ਨਾਲ ਵਿਕਸਿਤ ਹੋ ਰਹੀ ਦੁਨੀਆ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਦੇ ਸਮਰੱਥ ਬਣਾਉਂਦੀ ਹੈ।

ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਰਗੇ ਸੂਬਿਆਂ ’ਚ ਨੌਜਵਾਨ ਨੇਤਾਵਾਂ ਨੂੰ ਚੋਟੀ ’ਤੇ ਰੱਖ ਕੇ ਇਕ ਅਜਿਹੀ ਸ਼ਾਸਨ ਸੰਸਕ੍ਰਿਤੀ ਦੇਸ਼ ’ਚ ਆ ਰਹੀ ਹੈ ਜੋ ਚੁਸਤ, ਜ਼ਿੰਮੇਵਾਰ ਅਤੇ ਦੂਰ-ਦਰਸ਼ੀ ਹੈ। ਅਜਿਹਾ ਨਹੀਂ ਹੈ ਕਿ ਇਹ ਕੰਮ ਸੱਤਾ ਧਿਰ ਨੇ ਹੀ ਕੀਤਾ ਹੈ। ਇਕ ਪਾਸੇ ਯੋਗੀ ਆਦਿੱਤਿਆਨਾਥ, ਭਜਨ ਲਾਲ ਸ਼ਰਮਾ, ਪੁਸ਼ਕਰ ਧਾਮੀ ਅਤੇ ਮੋਹਨ ਯਾਦਵ ਆਦਿ ਹਨ ਤਾਂ ਦੂਜੇ ਪਾਸੇ ਵਿਰੋਧੀ ਧਿਰ ਵਲੋਂ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦਾ ਉਭਰਣਾ ਪਾਰਟੀ ਸਿਆਸਤ ਤੋਂ ਉੱਪਰ ਦੀ ਗੱਲ ਹੈ।

ਸਿੱਖਿਆ ਜਾਪਾਨ ਤੋਂ

ਭਾਰਤ ਅਤੇ ਜਾਪਾਨ ਵਿਚਾਲੇ ਬਹੁਤ ਵੱਡਾ ਫਰਕ ਹੈ। ਮੌਜੂਦਾ ਸਮੇਂ ’ਚ ਜਿੱਥੇ ਭਾਰਤ ਦੀ ਔਸਤ ਉਮਰ 29.5 ਸਾਲ ਹੈ, ਉੱਥੇ ਜਾਪਾਨ ਦੀ ਔਸਤ ਉਮਰ 49.6 ਸਾਲ ਹੈ। ਇਹ ਆਬਾਦੀ ਦੀ ਗੈਰ-ਬਰਾਬਰੀ ਸੰਸਾਰਿਕ ਆਰਥਿਕ ਰੁਝਾਨਾਂ ਨੂੰ ਅਨੁਕੂਲ ਕਰਨ ਅਤੇ ਆਕਾਰ ਦੇਣ ਲਈ ਦੇਸ਼ ਦੀ ਸਬੰਧਤ ਸਮਰੱਥਾ ਨੂੰ ਮਹੱਤਵਪੂਰਨ ਢੰਗ ਨਾਲ ਪ੍ਰਭਾਵਿਤ ਕਰਦੀ ਹੈ। ਬੁਨਿਆਦੀ ਸੁਧਾਰਾਂ ਨੂੰ ਲਾਗੂ ਕਰਨ ’ਚ ਜਾਪਾਨ ਦੀਆਂ ਚੁਣੌਤੀਆਂ ਉਸ ਦੀ ਗੈਰ-ਦੂਰਦਰਸ਼ੀ ਲੀਡਰਸ਼ਿਪ ਦਾ ਸਿੱਧਾ ਨਤੀਜਾ ਹੈ, ਜੋ ਖਤਰਾ ਲੈਣ ਅਤੇ ਸਟਾਰਟਅਪ ਕਰਨ ਦੀ ਘੱਟ ਚਾਹਵਾਨ ਹੈ। ਭਾਰਤ ਲਈ ਇਸ ਖਤਰੇ ਤੋਂ ਬਚਣਾ ਮਹੱਤਵਪੂਰਨ ਹੈ ਅਤੇ ਇੱਥੇ ਮੋਦੀ ਇਸੇ ਲਈ ਜ਼ਰੂਰੀ ਹਨ।

ਜਾਪਾਨ ਦੇ ਤਜਰਬੇ ਤੋਂ ਸਿੱਖਦੇ ਹੋਏ ਇਹ ਸਪੱਸ਼ਟ ਹੈ ਕਿ ਹਰ ਪੱਧਰ ’ਤੇ ਵੱਡੀ ਉਮਰ ਦੀ ਲੀਡਰਸ਼ਿਪ ਜੋ ਖਾਸ ਤੌਰ ’ਤੇ ਨਵੀਂ ਤਕਨੀਕ ਸਿੱਖਣ ਅਤੇ ਨੌਜਵਾਨਾਂ ਦੀ ਸੋਚ ਨਾਲ ਆਪਣੀ ਸੋਚ ਦਾ ਤਾਲਮੇਲ ਕਰਵਾਉਣ ’ਚ ਅਸਮਰੱਥ ਹੋਵੇ, ਆਰਥਿਕ ਤਰੱਕੀ ’ਚ ਰੁਕਾਵਟ ਬਣ ਸਕਦੀ ਹੈ। ਇਸ ਲਈ ਚੋਟੀ ਦੀ ਤੀਜੀ ਸੰਸਾਰਿਕ ਅਰਥਵਿਵਸਥਾ ਬਣਨ ਦੀ ਭਾਰਤ ਦੀ ਰਾਹ ਆਪਣੀ ਨੌਜਵਾਨ ਆਬਾਦੀ ਦੀ ਸ਼ਕਤੀ ਦੀ ਵਰਤੋਂ ਕਰਨ ਦੀ ਸਮਰੱਥਾ ’ਤੇ ਨਿਰਭਰ ਕਰਦੀ ਹੈ।

ਹਰਸ਼ ਰੰਜਨ


author

Tanu

Content Editor

Related News