ਫ਼ਿਲਮ ''ਕੂਕੀ'' ਦਾ ਟਰੇਲਰ ਰਿਲੀਜ਼, ਗੈਂਗਰੇਪ ਪੀੜਤਾ ਦੀ ਕਹਾਣੀ ''ਤੇ ਹੈ ਆਧਾਰਿਤ, ਜੋ ਖੜ੍ਹੇ ਕਰਦੈ ਰੌਂਗਟੇ

Tuesday, Jun 18, 2024 - 05:49 PM (IST)

ਫ਼ਿਲਮ ''ਕੂਕੀ'' ਦਾ ਟਰੇਲਰ ਰਿਲੀਜ਼, ਗੈਂਗਰੇਪ ਪੀੜਤਾ ਦੀ ਕਹਾਣੀ ''ਤੇ ਹੈ ਆਧਾਰਿਤ, ਜੋ ਖੜ੍ਹੇ ਕਰਦੈ ਰੌਂਗਟੇ

ਨਵੀਂ ਦਿੱਲੀ (ਬਿਊਰੋ) - ਬਲਾਤਕਾਰ ਅਤੇ ਸਮੂਹਿਕ ਬਲਾਤਕਾਰ ਵਰਗੇ ਘਿਨਾਉਣੇ ਅਪਰਾਧ ਅੱਜ ਵੀ ਸਾਡੇ ਸਮਾਜ 'ਤੇ ਵੱਡਾ ਧੱਬਾ ਹਨ। ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਨੂੰ ਨਾ ਸਿਰਫ਼ ਸਰੀਰਕ ਪੀੜ ਹੁੰਦੀ ਹੈ ਸਗੋਂ ਇੱਕ ਡੂੰਘਾ ਮਾਨਸਿਕ ਜ਼ਖ਼ਮ ਵੀ ਮਹਿਸੂਸ ਹੁੰਦਾ ਹੈ, ਜਿਸ ਤੋਂ ਉਭਰਨ ਲਈ ਉਸ ਨੂੰ ਹਰ ਰੋਜ਼ ਮਰਨਾ ਪੈਂਦਾ ਹੈ। ਗੈਂਗ ਰੇਪ ਪੀੜਤਾ ਦੀ ਕਹਾਣੀ 'ਤੇ ਆਧਾਰਿਤ ਆਉਣ ਵਾਲੀ ਫ਼ਿਲਮ 'ਕੂਕੀ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਵੇਖ ਕੇ ਤੁਹਾਡਾ ਮਨ ਪਰੇਸ਼ਾਨ ਹੋ ਸਕਦਾ ਹੈ। 

ਨਿਰਮਾਤਾ ਜੂਨਮੋਨੀ ਦੇਵੀ ਖਾਊਂਡ ਦੀ ਫ਼ਿਲਮ 'ਕੂਕੀ' 28 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਸੰਵੇਦਨਸ਼ੀਲ ਫ਼ਿਲਮ 'ਚ ਰਿਤੀਸ਼ਾ ਖਾਊਂਡ ਮੁੱਖ ਭੂਮਿਕਾ ਨਿਭਾ ਰਹੀ ਹੈ ਜਦੋਂ ਕਿ 'ਬਿੱਗ ਬੌਸ' ਫੇਮ ਟੀਵੀ ਸਟਾਰ ਦੇਵੋਲੀਨਾ ਭੱਟਾਚਾਰਜੀ ਇੱਕ ਪੱਤਰਕਾਰ ਦੀ ਭੂਮਿਕਾ ਨਿਭਾ ਰਹੀ ਹੈ। 

ਨੀਰੀ ਮੀਡੀਆ ਓਪੀਸੀ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਗੀਤ ਅਵਿਨਾਸ਼ ਚੌਹਾਨ, ਇਬਸਨ ਲਾਲ ਬਰੂਆ ਅਤੇ ਡਾ. ਸਾਗਰ ਦੁਆਰਾ ਲਿਖੇ ਗਏ ਹਨ, ਜਿਸ ਦਾ ਸੰਗੀਤ ਪਲਬ ਤਾਲੁਕਦਾਰ, ਸੌਰਵ ਮਹੰਤ ਅਤੇ ਤਪਨ ਜੋਤੀ ਦੱਤਾ ਦੁਆਰਾ ਤਿਆਰ ਕੀਤਾ ਗਿਆ ਹੈ। ਸੁਨਿਧੀ ਚੌਹਾਨ, ਦਿਵਿਆ ਕੁਮਾਰ, ਮੁਹੰਮਦ ਫੈਜ਼ ਅਤੇ ਕ੍ਰਿਤਿਕਾ ਸ਼ਰਮਾ ਗਾਇਕ ਹਨ। ਦੇਬੋਲੀਨਾ ਭੱਟਾਚਾਰੀਆ, ਰਿਤੀਸ਼ਾ ਕਾਉਂਡ ਤੋਂ ਇਲਾਵਾ ਇਸ ਫ਼ਿਲਮ 'ਚ ਰੀਨਾ ਰਾਣੀ, ਦੀਪਨੀਤਾ ਸ਼ਰਮਾ, ਆਸ਼ਾ ਚੋਟਾਨੀ, ਬਾਂਦੀਪ ਸ਼ਰਮਾ, ਉੱਜਵਲ ਬਰੂਆ ਵਰਗੇ ਕਲਾਕਾਰ ਵੀ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News