ਹੁਣ ਰਾਤ ਦੇ ਸਮੇਂ ਵੀ ਮੌਸਮ ਹੋਵੇਗਾ ਗਰਮ, ਤਾਪਮਾਨ 46 ਡਿਗਰੀ ਤੱਕ ਜਾਣ ਦੀ ਸੰਭਾਵਨਾ
Friday, Jun 14, 2024 - 10:06 PM (IST)
ਚੰਡੀਗੜ੍ਹ (ਪਾਲ) - ਕਈ ਦਿਨ ਤੋਂ ਸ਼ਹਿਰ ਦਾ ਤਾਪਮਾਨ 43 ਤੋਂ 44 ਡਿਗਰੀ ਦੇ ਵਿਚ ਬਣਿਆ ਹੋਇਆ ਹੈ। ਸ਼ੁੱਕਰਵਾਰ ਨੂੰ ਵੀ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਦਰਜ ਹੋਇਆ, ਜੋ ਆਮ ਨਾਲੋਂ 5 ਡਿਗਰੀ ਜ਼ਿਆਦਾ ਰਿਹਾ।
ਚੰਡੀਗੜ੍ਹ ਏਅਰਪੋਰਟ ’ਤੇ ਵੱਧ ਤੋਂ ਵੱਧ ਤਾਪਮਾਨ 44.6 ਡਿਗਰੀ ਦਰਜ ਹੋਇਆ। ਉੱਥੇ, ਬੀਤੀ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 2 ਡਿਗਰੀ ਜ਼ਿਆਦਾ ਵੱਧ ਕੇ 28.5 ਡਿਗਰੀ ਦਰਜ ਹੋਇਆ। ਚੰਡੀਗੜ੍ਹ ਮੌਸਮ ਕੇਂਦਰ ਨੇ ਪੰਜ ਦਿਨ ਦੇ ਲਈ ਅਲਰਟ ਦਿੱਤਾ ਹੈ, ਜਿਨ੍ਹਾਂ ਵਿਚੋਂ ਦਿਨ ਦੇ ਲਈ ਆਰੇਂਜ ਅਤੇ 18 ਤਾਰੀਕ ਦੇ ਲਈ ਯੈਲੋ ਅਲਰਟ ਦਿੱਤਾ ਗਿਆ ਹੈ।
ਕੇਂਦਰ ਦੇ ਅਨੁਸਾਰ ਕੁਝ ਦਿਨਾਂ ਵਿਚ ਵੱਧ ਤੋਂ ਵੱਧ ਤਾਪਮਾਨ 45 ਤੋਂ 46 ਡਿਗਰੀ ਤੱਕ ਜਾ ਸਕਦਾ ਹੈ। ਦਿਨ ਦੇ ਨਾਲ ਹੀ ਰਾਤ ਦੇ ਪਾਰੇ ਵਿਚ ਵੀ ਵਾਧਾ ਦੇਖਣ ਨੂੰ ਮਿਲੇਗਾ। ਹਾਲੇ ਤੱਕ ਰਾਤ ਦਾ ਤਾਪਮਾਨ 25 ਤੋਂ 26 ਡਿਗਰੀ ਤੱਕ ਰਿਕਾਰਡ ਕੀਤਾ ਜਾ ਸਕਦਾ ਸੀ, ਪਰ ਕੁਝ ਦਿਨਾਂ ਵਿਚ 30 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਹੁਣ ਦਿਨ ਦੇ ਨਾਲ ਨਾਲ ਰਾਤ ਵੀ ਗਰਮ ਹੋਵੇਗੀ।
ਮੌਸਮ ਕੇਂਦਰ ਨੇ ਚੰਡੀਗੜ੍ਹ ਸਣੇ ਅੰਬਾਲਾ, ਕਰਨਾਲ, ਰੋਹਤਕ, ਸਿਰਸਾ ਵਿਚ ਹੀਟ ਵੇਵ ਆਬਜ਼ਰਬ ਕੀਤੀ ਹੈ।
ਅਗਲੇ 3 ਦਿਨ ਦਾ ਵੱਧ ਤੋਂ ਵੱਧ ਤਾਪਮਾਨ
ਸ਼ਨੀਵਾਰ 45 ਡਿਗਰੀ
ਐਤਵਾਰ 46 ਡਿਗਰੀ
ਸੋਮਵਾਰ 46 ਡਿਗਰੀ
ਅਗਲੇ 3 ਦਿਨ ਦਾ ਘੱਟ ਤੋਂ ਘੱਟ ਤਾਪਮਾਨ
ਸ਼ਨੀਵਾਰ 30 ਡਿਗਰੀ
ਐਤਵਾਰ 30 ਡਿਗਰੀ
ਸੋਮਵਾਰ 30 ਡਿਗਰੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e