ਮੰਦਭਾਗੀ ਖ਼ਬਰ ; 10 ਸਾਲਾ ਧੀ ਦੀ ਸੱਪ ਦੇ ਡੰਗਣ ਕਾਰਨ ਹੋਈ ਮੌਤ, ਸਦਮੇ ''ਚ ਪਿਓ ਦੀ ਵੀ ਟੁੱਟੀ ਸਾਹਾਂ ਦੀ ਡੋਰ
Tuesday, Jun 25, 2024 - 02:42 AM (IST)

ਹੰਬੜਾਂ (ਸਤਨਾਮ)- ਪਿੰਡ ਸਲੇਮਪੁਰ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕਿਰਾਏ ਦੇ ਮਕਾਨ ’ਚ ਰਹਿ ਰਹੇ ਪ੍ਰਵਾਸੀ ਪਰਿਵਾਰ ਦੀ 10 ਸਾਲਾ ਕੁੜੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਸੀ। ਇਸ ਤੋਂ ਬਾਅਦ ਕੁੜੀ ਦੇ ਪਿਤਾ ਤੇਜ਼ ਬਹਾਦਰ ਵੱਲੋਂ ਆਪਣੀ ਬੇਟੀ ਨੂੰ ਇਲਾਜ ਲਈ ਹੰਬੜਾਂ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ।
ਕੁੜੀ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਭੇਜ ਦਿੱਤਾ ਗਿਆ ਪਰ ਕੁੜੀ ਨੂੰ ਇੱਥੋਂ ਪੀ.ਜੀ.ਆਈ. ਲਿਜਾਣ ਸਮੇਂ ਉਸ ਦੀ ਰਸਤੇ ’ਚ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- 5 ਸਾਲ, 41 ਪੇਪਰ ਲੀਕ ਦੇ ਮਾਮਲੇ, ਸੰਸਦ 'ਚ ਗੂੰਜੇਗਾ ਮੁੱਦਾ, ਸਰਕਾਰ ਨੂੰ ਚੈਨ ਨਾਲ ਨਹੀਂ ਬੈਠਣ ਦੇਵੇਗੀ ਵਿਰੋਧੀ ਧਿਰ!
ਇਹੀ ਨਹੀਂ, ਇਸ ਤੋਂ ਬਾਅਦ ਕੁੜੀ ਦੀ ਮਾਂ ਜੈਅੰਤੀ ਦੇਵੀ ਨੇ ਦੱਸਿਆ ਕਿ ਬੇਟੀ ਦਾ ਅੰਤਿਮ ਸੰਸਕਾਰ ਕਰਨਾ ਸੀ ਕਿ ਸੋਮਵਾਰ ਸਵੇਰੇ ਉਸ ਦੇ ਪਤੀ ਤੇਜ ਬਹਾਦਰ (52) ਦੀ ਵੀ ਬੇਟੀ ਦੀ ਹੋਈ ਮੌਤ ਦੇ ਸਦਮੇ ਕਾਰਨ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਪੀੜਤ ਪਰਿਵਾਰ ਪਿੰਡ ਇਲਾਹਾਬਾਦ, ਜ਼ਿਲ੍ਹਾ ਮਿਰਜ਼ਾਪੁਰ (ਯੂ.ਪੀ.) ਦਾ ਮੂਲ ਨਿਵਾਸੀ ਹੈ।
ਇਕੱਠੇ ਹੋਏ ਪ੍ਰਵਾਸੀ ਲੋਕਾਂ ਤੇ ਜੈਅੰਤੀ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਯੂ.ਪੀ. ’ਚੋਂ ਆਉਣ ’ਤੇ ਉਨ੍ਹਾਂ ਦੇ ਪਤੀ ਤੇ ਬੇਟੀ ਦਾ ਅੰਤਿਮ ਸੰਸਕਾਰ ਪਿੰਡ ਸਲੇਮਪੁਰ ’ਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ- 'Elante Mall' 'ਚ ਪਲਟ ਗਈ Toy Train, ਝੂਟੇ ਲੈ ਰਹੇ ਬੱਚੇ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਆਬਕਾਰੀ ਨੀਤੀ ਨੇ ਭਰਿਆ ਖਜ਼ਾਨਾ ਤੇ ਰਜਿਸਟ੍ਰੀਆਂ ਬਾਰੇ ਵੱਡਾ ਕਦਮ ਚੁੱਕਣ ਜਾ ਰਹੀ ਮਾਨ ਸਰਕਾਰ, ਅੱਜ ਦੀਆਂ ਟੌਪ-10 ਖਬਰਾਂ
