ਖਹਿਰਾ ਦੀ ਪਟੀਸ਼ਨ ਨੂੰ ਮੁੜ ਸੁਰਜੀਤ ਕਰਨ ਦੀ ਮੰਗ ''ਤੇ ਫੈਸਲਾ ਸੁਰੱਖਿਅਤ

02/03/2018 7:04:39 AM

ਚੰਡੀਗੜ੍ਹ (ਬਰਜਿੰਦਰ) - ਫਾਜ਼ਿਲਕਾ ਵਿਚ ਦਰਜ ਹੋਏ ਡਰੱਗ ਕੇਸ ਵਿਚ 'ਆਪ' ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਪਿਛਲੇ ਸਾਲ ਫਾਜ਼ਿਲਕਾ ਅਦਾਲਤ ਵਲੋਂ ਮੁਲਜ਼ਮ ਦੇ ਰੂਪ ਵਿਚ ਜਾਰੀ ਸੰਮਨ ਤੋਂ ਬਾਅਦ ਖਹਿਰਾ ਵਲੋਂ ਆਪਣੀ ਇਕ ਪਹਿਲਾਂ ਦੀ ਪਟੀਸ਼ਨ ਨੂੰ ਮੁੜ ਸੁਰਜੀਤ ਕਰਨ ਦੀ ਮੰਗ 'ਤੇ ਹਾਈਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਕਰ ਲਿਆ ਹੈ। ਖਹਿਰਾ ਨੇ ਇਸ ਤੋਂ ਪਹਿਲਾਂ ਇਸੇ ਡਰੱਗ ਕੇਸ ਨੂੰ ਲੈ ਕੇ ਮਈ, 2015 ਵਿਚ ਪਟੀਸ਼ਨ ਦਾਇਰ ਕਰਦਿਆਂ ਨਿਰਪੱਖ ਜਾਂਚ ਏਜੰਸੀ ਵਿਸ਼ੇਸ਼ ਤੌਰ 'ਤੇ ਸੀ. ਬੀ. ਆਈ. ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ ਉਨ੍ਹਾਂ ਨੇ ਇਸ ਨੂੰ ਵਾਪਸ ਲੈ ਲਿਆ ਸੀ।
ਇਸ ਤੋਂ ਬਾਅਦ ਪਿਛਲੇ ਸਾਲ ਫਾਜ਼ਿਲਕਾ ਅਦਾਲਤ ਵਲੋਂ ਇਸੇ ਕੇਸ ਵਿਚ ਹੋਰ ਮੁਲਜ਼ਮ ਦੇ ਰੂਪ ਵਿਚ ਸੰਮਨ ਤੇ ਅਰੈਸਟ ਵਾਰੰਟ ਜਾਰੀ ਕਰਨ 'ਤੇ ਖਹਿਰਾ ਨੇ ਆਪਣੀ ਸਾਲ 2015 ਦੀ ਪਟੀਸ਼ਨ ਨੂੰ ਮੁੜ ਸੁਰਜੀਤ ਕਰਨ ਲਈ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ, ਜਿਸ 'ਤੇ ਫੈਸਲਾ ਰਾਖਵਾਂ ਹੈ। ਸਾਲ 2015 ਦੀ ਉਸ ਪਟੀਸ਼ਨ ਵਿਚ ਖਹਿਰਾ ਨੇ ਡਰੱਗ ਕੇਸ ਦੀ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ ਸੀ।


Related News