ਰਾਣਾ ਬਲਾਚੌਰੀਆ ਦੀ ਆਖ਼ਰੀ ਨਿਸ਼ਾਨੀ ਨੂੰ ਵਾਪਸ ਕਰਨ ਦੀ ਅਪੀਲ, ਪਿਸਤੌਲ ਚੁੱਕਣ ਵਾਲੇ ਦੀ... (ਵੀਡੀਓ)
Monday, Dec 22, 2025 - 12:03 PM (IST)
ਮੋਹਾਲੀ (ਜਸਬੀਰ ਜੱਸੀ) : ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ 'ਚ ਕਬੱਡੀ ਪ੍ਰਬੰਧਕਾ ਰੂਪਾ ਸੋਹਾਣਾ, ਕੌਂਸਲਰ ਭੋਲੂ ਅਤੇ ਹੋਰਨਾਂ ਨੇ ਦੱਸਿਆ ਕਿ ਕਬੱਡੀ ਕੱਪ ਕਰਵਾਉਣ ਲਈ ਉਨ੍ਹਾਂ ਵਲੋਂ ਵੱਖ-ਵੱਖ ਵਿਭਾਗਾਂ ਤੋਂ 14 ਮਨਜ਼ੂਰੀਆਂ ਲਈਆਂ ਹੋਈਆਂ ਸਨ। ਉਨ੍ਹਾਂ ਰਾਣਾ ਬਲਾਚੌਰੀਆ ਦੇ ਕਤਲ ਤੋਂ ਇਕਦਮ ਬਾਅਦ ਉਸ ਦੀ ਪਿਸਤੌਲ, ਸੋਨੇ ਦਾ ਕੜਾ ਅਤੇ ਚੇਨ ਚੁੱਕਣ ਵਾਲੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਉਕਤ ਸਮਾਨ ਵਾਪਸ ਕਰ ਦੇਣ, ਉਹ ਉਕਤ ਸਮਾਨ ਦੇਣ ਦੇ ਬਦਲੇ 'ਚ ਪੈਸੇ ਦੇਣ ਨੂੰ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਕਬੱਡੀ ਟੂਰਨਾਮੈਂਟ 'ਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ 'ਚ ਰਾਣੇ ਦਾ ਲਾਇਸੈਂਸੀ ਪਿਸਤੌਲ ਚੁੱਕਣ ਵਾਲੇ ਦੀ ਪਛਾਣ ਹੋ ਗਈ ਹੈ, ਜੋ ਕਿ ਇਕ ਨਿਹੰਗ ਦੇ ਬਾਣੇ ਵਾਲਾ ਵਿਅਕਤੀ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਪਵੇਗਾ ਮੀਂਹ! ਮੌਸਮ ਵਿਭਾਗ ਨੇ 5 ਦਿਨਾਂ ਲਈ ਕੀਤੀ ਵੱਡੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਜੇਕਰ ਚੋਰੀ ਕੀਤਾ ਸਮਾਨ ਵਾਪਸ ਨਾ ਕੀਤਾ ਗਿਆ ਤਾਂ ਪ੍ਰਸਾਸ਼ਨ ਵਲੋਂ ਸਖ਼ਤੀ ਨਾਲ ਉਕਤ ਸਮਾਨ ਦੀ ਬਰਾਮਦਗੀ ਕਰਵਾਈ ਜਾਵੇਗੀ। ਉਨ੍ਹਾਂ ਭਾਵੁਕ ਅਪੀਲ ਕੀਤੀ ਕਿ ਕਿਸੇ ਦੇ ਪੁੱਤ ਦੀ ਉਸ ਦੇ ਮਾਪਿਆਂ ਲਈ ਉਕਤ ਸਮਾਨ ਇਕ ਆਖ਼ਰੀ ਨਿਸ਼ਾਨੀ ਸੀ। ਉਨ੍ਹਾਂ ਰਾਣਾ ਬਲਾਚੌਰੀਆ ਦੇ ਚੋਰੀ ਸਮਾਨ ਨੂੰ ਗੁਪਤ ਰੂਪ 'ਚ ਵੀ ਵਾਪਸ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਇਸ ਗੱਲ ਦਾ ਵੀ ਦਾਅਵਾ ਕੀਤਾ ਕਿ ਪ੍ਰਬੰਧਕਾ ਵਲੋਂ ਇਸ ਕਬੱਡੀ ਕੱਪ 'ਚ ਸਾਰੇ ਪ੍ਰਬੰਧ ਕੀਤੇ ਹੋਏ ਸਨ ਪਰ ਖੁੱਲ੍ਹਾ ਸੱਦਾ ਹੋਣ ਕਾਰਨ ਲੋਕਾਂ ਦੀ ਆਈ ਭੀੜ 'ਚ ਇਹ ਪਤਾ ਕਰਨਾ ਮੁਸ਼ਕਲ ਸੀ ਕਿ ਅਪਰਾਧੀ ਕਿਸਮ ਦੇ ਵਿਅਕਤੀ ਕਿਹੜੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ! ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਐਲਾਨ
ਉਨ੍ਹਾਂ ਉਕਤ ਘਟਨਾ ਨੂੰ ਨਿੰਦਣਯੋਗ ਦੱਸਦਿਆਂ ਕਿਹਾ ਕਿ ਉਹ ਅੱਗੇ ਤੋਂ ਕਦੇ ਵੀ ਕੋਈ ਕਬੱਡੀ ਕੱਪ ਨਹੀਂ ਕਰਵਾਉਣਗੇ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਦਾ ਵੀ ਕੋਈ ਜਾਨੀ ਨੁਕਸਾਨ ਹੋਵੇ ਅਤੇ ਇਸ ਘਟਨਾ ਦੇ ਕਾਰਨ ਵੈਸੇ ਵੀ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ 2026 'ਚ ਧੀਆਂ ਦੀ ਲੋਹੜੀ ਮਨਾਉਣ ਦਾ ਵੀ ਵਿਚਾਰ ਸੀ, ਜਿਸ ਬਾਰੇ ਉਹ ਪਹਿਲਾਂ ਹੀ ਐਲਾਨ ਕਰ ਚੁੱਕੇ ਸਨ ਪਰ ਉਕਤ ਪ੍ਰੋਗਰਾਮ ਵੀ ਰੱਦ ਕਰ ਦਿੱਤਾ ਗਿਆ ਹੈ। ਪੁਲਸ ਸੂਤਰਾਂ ਮੁਤਾਬਕ ਪੁਲਸ ਵਲੋਂ ਦਰਜ ਕੀਤੀ ਗਈ ਇਸ ਐੱਫ. ਆਈ. ਆਰ 'ਚ ਕਈ ਹੋਰਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਪਰ ਕੋਈ ਵੀ ਪੁਲਸ ਅਧਿਕਾਰੀ ਇਸ ਬਾਰੇ ਆਪਣੀ ਪ੍ਰਤੀਕ੍ਰਿਆ ਦੇਣ ਤੋਂ ਬਚ ਰਿਹਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
